ਜ਼ਬੂਰਾਂ64
ਸੰਗੀਤ ਨਿਰਦੇਸ਼ਕ ਦੇ ਲਈ। ਦਾਵੀਦ ਦਾ ਇੱਕ ਜ਼ਬੂਰ।
1ਹੇ ਮੇਰੇ ਪਰਮੇਸ਼ਵਰ, ਜਦੋਂ ਮੈ ਤੈਨੂੰ ਪੁਕਾਰਾਂ ਤੂੰ ਮੇਰੀ ਸੁਣ;ਦੁਸ਼ਮਣ ਦੇ ਖਤਰੇ ਤੋਂ ਮੇਰੀ ਜਾਨ ਦੀ ਸੁਰੱਖਿਆ ਕਰ।2ਮੈਨੂੰ ਦੁਸ਼ਟਾਂ ਦੀਆਂ ਸਾਜ਼ਿਸ਼ਾਂ ਤੋਂ,ਅਤੇ ਕੁਕਰਮੀਆਂ ਦੀਆ ਸਾਜ਼ਿਸ਼ਾਂ ਤੋਂ ਮੈਨੂੰ ਲੁਕਾ।3ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।4ਉਹ ਨਿਰਦੋਸ਼ ਮਨੁੱਖਾਂ ਉੱਤੇ ਘਾਤ ਲਾ ਕੇ ਨਿਸ਼ਾਨਾ ਮਾਰਦੇ ਹਨ।ਉਹ ਬਿਨਾਂ ਕਿਸੇ ਡਰ ਦੇ ਅਚਾਨਕ ਨਿਸ਼ਾਨਾ ਬਣਾਉਦੇ ਹਨ।5ਉਹ ਇੱਕ-ਦੂਜੇ ਨੂੰ ਬੁਰੀਆਂ ਯੋਜਨਾਵਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ,ਉਹ ਆਪਣੇ ਫੰਦੇ ਨੂੰ ਲੁਕਾਉਣ ਦੀਆਂ ਗੱਲਾਂ ਕਰਦੇ ਹਨ;ਉਹ ਕਹਿੰਦੇ ਹਨ, “ਕੌਣ ਇਸ ਨੂੰ ਦੇਖੇਗਾ?”6ਉਹ ਬੇਇਨਸਾਫ਼ੀ ਦੀ ਸਾਜ਼ਿਸ਼ ਰਚਦੇ ਹਨ ਅਤੇ ਕਹਿੰਦੇ ਹਨ,“ਅਸੀਂ ਇੱਕ ਸੰਪੂਰਨ ਯੋਜਨਾ ਬਣਾਈ ਹੈ!”ਯਕੀਨਨ ਮਨੁੱਖ ਦਾ ਮਨ ਅਤੇ ਚਿੱਤ ਚਲਾਕ ਹਨ।7ਪਰ ਪਰਮੇਸ਼ਵਰ ਉਹਨਾਂ ਨੂੰ ਆਪਣੇ ਤੀਰਾਂ ਨਾਲ ਚਲਾਵੇਗਾ;ਉਹ ਅਚਾਨਕ ਫੱਟੜ ਹੋ ਜਾਣਗੇ।8ਪਰਮੇਸ਼ਵਰ ਉਹਨਾਂ ਦੀਆਂ ਆਪਣੀਆਂ ਜੀਭਾਂ ਉਹਨਾਂ ਦੇ ਵਿਰੁੱਧ ਮੋੜ ਦੇਵੇਗਾਅਤੇ ਉਹਨਾਂ ਨੂੰ ਤਬਾਹ ਕਰ ਦੇਵੇਗਾ;ਜੋ ਵੀ ਉਹਨਾਂ ਨੂੰ ਵੇਖਣਗੇ, ਉਹ ਨਫ਼ਰਤ ਵਿੱਚ ਆਪਣੇ ਸਿਰ ਹਿਲਾਉਣੇ।9ਸਾਰੇ ਲੋਕ ਡਰਨਗੇ;ਉਹ ਪਰਮੇਸ਼ਵਰ ਦੇ ਕੰਮਾਂ ਦਾ ਪਰਚਾਰ ਕਰਨਗੇਅਤੇ ਸੋਚਣਗੇ ਕਿ ਉਸ ਨੇ ਕੀ ਕੀਤਾ ਹੈ।10ਧਰਮੀ ਲੋਕ ਯਾਹਵੇਹ ਵਿੱਚ ਅਨੰਦ ਕਰਨਗੇਅਤੇ ਉਸ ਵਿੱਚ ਪਨਾਹ ਲੈਣਗੇ;ਸਾਰੇ ਸੱਚੇ ਦਿਲ ਵਾਲੇ ਉਸ ਵਿੱਚ ਮਹਿਮਾ ਕਰਨਗੇ!Biblica, Inc.