ਜ਼ਬੂਰਾਂ62
ਸੰਗੀਤ ਦੇ ਨਿਰਦੇਸ਼ਕ ਲਈ। ਯਦੂਥੂਨ ਲਈ। ਦਾਵੀਦ ਦਾ ਇੱਕ ਜ਼ਬੂਰ।
1ਸੱਚ-ਮੁੱਚ ਮੇਰੀ ਆਤਮਾ ਪਰਮੇਸ਼ਵਰ ਵਿੱਚ ਆਰਾਮ ਪਾਉਂਦੀ ਹੈ;ਮੇਰੀ ਮੁਕਤੀ ਉਸ ਵੱਲੋਂ ਆਉਂਦੀ ਹੈ।2ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ;ਉਹ ਮੇਰਾ ਗੜ੍ਹ ਹੈ, ਮੈਂ ਕਦੇ ਨਹੀਂ ਹਿੱਲਾਂਗਾ।3ਤੁਸੀਂ ਕਦੋਂ ਤੱਕ ਮੇਰੇ ਤੇ ਹਮਲਾ ਕਰੋਗੇ?ਕੀ ਤੁਸੀਂ ਸਾਰੇ ਮੈਨੂੰ ਹੇਠਾਂ ਸੁੱਟ ਦਿਓਗੇ,ਇਹ ਝੁਕੀ ਹੋਈ ਕੰਧ, ਹਿੱਲਦੀ ਹੋਈ ਵਾੜ ਵਰਗਾ ਹੈ।4ਯਕੀਨਨ ਹੀ ਉਹ ਮੈਨੂੰ ਮੇਰੇ ਉੱਚੇ ਸਥਾਨ ਤੋਂਸਿੱਟਣਾ ਚਾਹੁੰਦੇ ਹਨ;ਉਹ ਝੂਠ ਵਿੱਚ ਅਨੰਦ ਮਾਣਦੇ ਹਨ।ਉਹ ਆਪਣੇ ਮੂੰਹ ਨਾਲ ਅਸੀਸ ਦਿੰਦੇ ਹਨ,ਪਰ ਆਪਣੇ ਮਨਾਂ ਵਿੱਚ ਸਰਾਪ ਦਿੰਦੇ ਹਨ।5ਹਾਂ, ਮੇਰੀ ਜਾਨ, ਤੂੰ ਪਰਮੇਸ਼ਵਰ ਹੀ ਦੇ ਅੱਗੇ ਚੁੱਪ-ਚਾਪ ਰਹਿ;ਮੇਰੀ ਉਮੀਦ ਉਸ ਤੋਂ ਹੈ।6ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ।ਉਹ ਮੇਰਾ ਗੜ੍ਹ ਹੈ, ਮੈਂ ਨਹੀਂ ਡੋਲਾਂਗਾ।7ਮੇਰੀ ਮੁਕਤੀ ਅਤੇ ਮੇਰਾ ਸਨਮਾਨ ਪਰਮੇਸ਼ਵਰ ਤੇ ਨਿਰਭਰ ਕਰਦਾ ਹੈ;ਉਹ ਮੇਰੀ ਬਲਵੰਤ ਚੱਟਾਨ, ਮੇਰੀ ਪਨਾਹ ਹੈ।8ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ;ਆਪਣੇ ਦਿਲ ਉਸ ਅੱਗੇ ਡੋਲ੍ਹ ਦਿਓ,ਕਿਉਂਕਿ ਪਰਮੇਸ਼ਵਰ ਸਾਡੀ ਪਨਾਹ ਹੈ।9ਯਕੀਨਨ ਸਾਧਾਰਨ ਲੋਕ ਇੱਕ ਸਾਹ ਵਾਂਗ ਹਨ,ਅਤੇ ਖਾਸ ਲੋਕ ਝੂਠ ਵਾਂਗ ਹਨ।ਜੇਕਰ ਇੱਕ ਸੰਤੁਲਨ ਤੇ ਤੋਲਿਆ ਜਾਵੇ, ਤਾਂ ਉਹ ਕੁਝ ਵੀ ਨਹੀਂ ਹਨ;ਇਕੱਠੇ ਉਹ ਸਿਰਫ ਇੱਕ ਸਾਹ ਹਨ।10ਅਨ੍ਹੇਰ ਉੱਤੇ ਭਰੋਸਾ ਨਾ ਰੱਖੋ,ਨਾ ਚੋਰੀ ਅਤੇ ਲੁੱਟ ਦੇ ਮਾਲ ਤੇ ਵਿਅਰਥ ਉਮੀਦ ਕਰੋ;ਭਾਵੇਂ ਤੁਹਾਡੀ ਦੌਲਤ ਵਧਦੀ ਹੋਵੇ,ਉਸ ਉੱਤੇ ਆਪਣਾ ਮਨ ਨਾ ਲਗਾਓ।11ਪਰਮੇਸ਼ਵਰ ਇੱਕੋ ਵਾਰ ਬੋਲਿਆ,ਪਰ ਮੈਂ ਦੋ ਵਾਰੀ ਸੁਣਿਆ:“ਸਮਰੱਥਾ ਪਰਮੇਸ਼ਵਰ ਦੀ ਹੈ,12ਹੇ ਯਾਹਵੇਹ, ਤੇਰੇ ਨਾਲ ਅਥਾਹ ਪਿਆਰ ਹੈ”ਅਤੇ, “ਤੁਸੀਂ ਹਰੇਕ ਨੂੰ ਉਹਨਾਂ ਦੇ ਕੀਤੇ ਅਨੁਸਾਰ ਫਲ ਦਿੰਦਾ ਹੈ।”Biblica, Inc.