ਜ਼ਬੂਰਾਂ61

ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦੁਆਰਾ ਰਚਨਾ।

1ਹੇ ਪਰਮੇਸ਼ਵਰ, ਮੇਰੀ ਪੁਕਾਰ ਸੁਣ,ਮੇਰੀ ਪ੍ਰਾਰਥਨਾ ਸੁਣ।
2ਮੈਂ ਧਰਤੀ ਦੇ ਸਿਰੇ ਤੋਂ ਤੈਨੂੰ ਪੁਕਾਰਦਾ ਹਾਂ,ਜਿਵੇਂ ਮੇਰਾ ਦਿਲ ਨਿਰਾਸ਼ ਹੈ ਮੈਂ ਤੈਨੂੰ ਪੁਕਾਰਦਾ ਹਾਂ;ਮੈਨੂੰ ਉਸ ਚੱਟਾਨ ਵੱਲ ਲੈ ਚਲ ਜੋ ਮੇਰੇ ਨਾਲੋਂ ਉੱਚੀ ਹੈ।3ਕਿਉਂ ਜੋ ਤੂੰ ਮੇਰੀ ਪਨਾਹ ਹੈ,ਦੁਸ਼ਮਣ ਦੇ ਵਿਰੁੱਧ ਇੱਕ ਮਜ਼ਬੂਤ ਬੁਰਜ ਹੈ।
4ਮੈਂ ਤੇਰੇ ਤੰਬੂ ਵਿੱਚ ਰਹਿਣ ਦੀਅਤੇ ਤੇਰੇ ਖੰਭਾਂ ਦੀ ਸ਼ਰਨ ਵਿੱਚ ਪਨਾਹ ਲੈਣ ਦੀ ਸਦਾ ਲਈ ਇੱਛਾ ਰੱਖਦਾ ਹਾਂ।5ਹੇ ਪਰਮੇਸ਼ਵਰ, ਤੂੰ ਮੇਰੀਆਂ ਸੁੱਖਣਾ ਸੁਣੀਆਂ ਹਨ;ਤੂੰ ਮੈਨੂੰ ਉਹਨਾਂ ਦੀ ਵਿਰਾਸਤ ਦਿੱਤੀ ਹੈ ਜਿਹੜੇ ਤੇਰੇ ਨਾਮ ਤੋਂ ਡਰਦੇ ਹਨ।
6ਰਾਜੇ ਦੇ ਜੀਵਨ ਦੇ ਦਿਨ ਵਧਾ ਦੇ,ਉਸ ਦੇ ਸਾਲ ਬਹੁਤ ਸਾਰੀਆਂ ਪੀੜ੍ਹੀਆਂ ਤੱਕ ਹੋਣਗੇ।7ਉਹ ਸਦਾ ਲਈ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਿਰਾਜਮਾਨ ਹੋਵੇ;ਉਸ ਦੀ ਰੱਖਿਆ ਲਈ ਆਪਣੇ ਪਿਆਰ ਅਤੇ ਵਫ਼ਾਦਾਰੀ ਨੂੰ ਨਿਯੁਕਤ ਕਰੋ।
8ਤਦ ਮੈਂ ਸਦਾ ਤੇਰੇ ਨਾਮ ਦੀ ਵਡਿਆਈ ਲਈ ਗਾਵਾਂਗਾਅਤੇ ਮੈਂ ਹਰ ਰੋਜ਼ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

Biblica, Inc.

https://app.library.bible/content/38de522697cd8943