ਜ਼ਬੂਰਾਂ60
ਸੰਗੀਤ ਦੇ ਨਿਰਦੇਸ਼ਕ ਲਈ। “ਵਾਚਾ ਦੀ ਪਦਮਨੀ” ਦੀ ਧੁਨ ਲਈ। ਦਾਵੀਦ ਦਾ ਸਿਖਾਉਣ ਲਈ ਇੱਕ ਮਿਕਤਮ ਜਦੋਂ ਉਹ ਅਰਮ ਨਹਰਾਇਮ ਅਤੇ ਅਰਮ ਜ਼ੋਬਾਹ ਦੇਸ਼ਾ ਨਾਲ ਲੜਿਆ, ਅਤੇ ਜਦੋਂ ਯੋਆਬ ਮੁੜਿਆ ਅਤੇ ਲੂਣ ਦੀ ਵਾਦੀ ਵਿੱਚ ਬਾਰਾਂ ਹਜ਼ਾਰ ਅਦੋਮੀਆਂ ਨੂੰ ਮਾਰਿਆ।
1ਹੇ ਪਰਮੇਸ਼ਵਰ, ਤੂੰ ਸਾਨੂੰ ਤਿਆਗ ਦਿੱਤਾ ਹੈ, ਅਤੇ ਸਾਨੂੰ ਢਾਹ ਸੁੱਟਿਆ ਹੈ,ਤੂੰ ਗੁੱਸੇ ਵਿੱਚ ਸੀ, ਹੁਣ ਸਾਨੂੰ ਬਹਾਲ ਕਰ!2ਤੂੰ ਧਰਤੀ ਨੂੰ ਹਿਲਾ ਦਿੱਤਾ ਹੈ ਅਤੇ ਉਸ ਨੂੰ ਪਾੜ ਦਿੱਤਾ ਹੈ;ਇਸ ਨੂੰ ਜੋੜ ਕੇ ਠੀਕ ਕਰ, ਕਿਉਂਕਿ ਇਹ ਕੰਬ ਰਹੀ ਹੈ।3ਤੂੰ ਆਪਣੇ ਲੋਕਾਂ ਨੂੰ ਕਈ ਤਰੀਕਿਆਂ ਦੇ ਦੁੱਖ ਵਿਖਾਏ;ਤੂੰ ਸਾਨੂੰ ਪੈਰ ਲੜਖੜਾਉਣ ਵਾਲੀ ਮਧ ਪਿਆਈ ਹੈ।4ਪਰ ਤੇਰੇ ਤੋਂ ਡਰਨ ਵਾਲਿਆ ਲਈ ਤੂੰ ਇੱਕ ਝੰਡਾ ਖੜ੍ਹਾ ਕੀਤਾ ਹੈ,ਕਿ ਉਹ ਸਚਿਆਈ ਦੇ ਕਾਰਨ ਵਿਖਾਇਆ ਜਾਵੇ।5ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ,ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।6ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ:“ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ੇਕੇਮ ਨੂੰ ਵੰਡ ਦਿਆਂਗਾ,ਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।7ਗਿਲਆਦ ਮੇਰਾ ਹੈ, ਅਤੇ ਮਨੱਸ਼ੇਹ ਮੇਰਾ ਹੈ;ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ,ਯਹੂਦਾਹ ਮੇਰਾ ਰਾਜਦੰਡ ਹੈ।8ਮੋਆਬ ਮੇਰੇ ਹੱਥ ਧੋਣ ਦੀ ਥਾਂ ਵਾਂਗ ਹੈ,ਅਦੋਮ ਉੱਤੇ ਮੈਂ ਆਪਣੀ ਜੁੱਤੀ ਸੁੱਟਦਾ ਹਾਂ;ਫ਼ਲਿਸਤਿਆਂ ਉੱਤੇ ਮੈਂ ਜਿੱਤ ਦਾ ਨਾਹਰਾ ਮਾਰਦਾ ਹਾਂ।”9ਕੌਣ ਮੈਨੂੰ ਗੜ੍ਹ ਵਾਲੇ ਸ਼ਹਿਰ ਵਿੱਚ ਲਿਆਵੇਗਾ?ਕੌਣ ਅਦੋਮ ਦੇਸ਼ ਵੱਲ ਮੇਰੀ ਅਗਵਾਈ ਕਰੇਗਾ?10ਹੇ ਪਰਮੇਸ਼ਵਰ, ਕੀ ਇਹ ਤੂੰ ਨਹੀਂ ਹੈ ਜਿਸ ਨੇ ਹੁਣ ਸਾਨੂੰ ਤਿਆਗ ਦਿੱਤਾ ਹੈਅਤੇ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਚੱਲਦਾ?11ਦੁਸ਼ਮਣ ਤੋਂ ਸਾਡੀ ਸਹਾਇਤਾ ਕਰ,ਮਨੁੱਖੀ ਸਹਾਇਤਾ ਵਿਅਰਥ ਹੈ।12ਪਰਮੇਸ਼ਵਰ ਨਾਲ ਅਸੀਂ ਜਿੱਤ ਜਾਵਾਂਗੇ,ਅਤੇ ਉਹ ਸਾਡੇ ਵੈਰੀਆਂ ਨੂੰ ਮਿੱਧੇਗਾ।Biblica, Inc.