ਜ਼ਬੂਰਾਂ59
ਸੰਗੀਤ ਦੇ ਨਿਰਦੇਸ਼ਕ ਲਈ। “ਨਾਸ਼ ਨਾ ਕਰੋ” ਦੀ ਧੁਨ ਲਈ। ਦਾਵੀਦ ਦਾ ਮਿਕਤਾਮ ਜਦੋਂ ਸ਼ਾਊਲ ਨੇ ਦਾਵੀਦ ਨੂੰ ਮਾਰਨ ਲਈ ਉਸ ਦੇ ਘਰ ਦੀ ਨਿਗਰਾਨੀ ਕਰਨ ਲਈ ਆਦਮੀ ਭੇਜੇ ਸਨ।
1ਹੇ ਪਰਮੇਸ਼ਵਰ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ।ਮੇਰੇ ਉੱਤੇ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਮੇਰਾ ਗੜ੍ਹ ਬਣ।2ਮੈਨੂੰ ਦੁਸ਼ਟਾਂ ਤੋਂ ਛੁਡਾਅਤੇ ਮੈਨੂੰ ਉਹਨਾਂ ਤੋਂ ਬਚਾ ਜੋ ਮੇਰੇ ਲਹੂ ਦੇ ਪਿਆਸੇ ਹਨ।3ਵੇਖ ਉਹ ਮੇਰੀ ਜਾਨ ਦੀ ਉਡੀਕ ਵਿੱਚ ਕਿਵੇਂ ਬੈਠੇ ਹਨ!ਕੱਟੜ ਲੋਕ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨਯਾਹਵੇਹ, ਮੈਂ ਨਾ ਕੋਈ ਅਪਰਾਧ ਕੀਤਾ ਹੈ ਅਤੇ ਨਾ ਹੀ ਕੋਈ ਪਾਪ।4ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਵੀ ਉਹ ਮੇਰੇ ਤੇ ਹਮਲਾ ਕਰਨ ਲਈ ਤਿਆਰ ਹਨ।ਮੇਰੀ ਮਦਦ ਕਰਨ ਲਈ ਉੱਠ; ਅਤੇ ਮੈਨੂੰ ਵੇਖ!5ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ,ਤੂੰ ਜੋ ਇਸਰਾਏਲ ਦਾ ਪਰਮੇਸ਼ਵਰ ਹੈ,ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਜਾਗ ਉੱਠ;ਦੁਸ਼ਟ ਗੱਦਾਰਾਂ ਲਈ ਕੋਈ ਦਯਾ ਨਾ ਦਿਖਾ।6ਉਹ ਸ਼ਾਮ ਨੂੰ ਮੁੜਦੇ ਹਨ,ਕੁੱਤਿਆਂ ਵਾਂਗ ਭੋਂਕਦੇ ਹਨ,ਅਤੇ ਸ਼ਹਿਰ ਵਿੱਚ ਘੁੰਮਦੇ ਹਨ।7ਵੇਖ ਉਹ ਆਪਣੇ ਮੂੰਹੋਂ ਕੀ ਉਗਲਦੇ ਹਨ,ਉਹਨਾਂ ਦੇ ਬੁੱਲ੍ਹਾਂ ਦੇ ਸ਼ਬਦ ਤਲਵਾਰਾਂ ਵਾਂਗ ਤਿੱਖੇ ਹਨ,ਅਤੇ ਉਹ ਸੋਚਦੇ ਹਨ, “ਸਾਨੂੰ ਕੌਣ ਸੁਣ ਸਕਦਾ ਹੈ?”8ਪਰ ਹੇ ਯਾਹਵੇਹ, ਤੂੰ ਉਹਨਾਂ ਤੇ ਹੱਸਦਾ ਹੈ,ਤੂੰ ਉਹਨਾਂ ਸਾਰੀਆਂ ਕੌਮਾਂ ਦਾ ਮਜ਼ਾਕ ਉਡਾਉਂਦਾ ਹੈ।9ਤੂੰ ਮੇਰੀ ਤਾਕਤ ਹੈ, ਮੈਂ ਤੇਰੀ ਵੱਲ ਗੌਰ ਕਰਾਂਗਾ,ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,10ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ।ਪਰਮੇਸ਼ਵਰ ਮੇਰੇ ਅੱਗੇ-ਅੱਗੇ ਚੱਲੇਗਾਅਤੇ ਮੇਰੀ ਨਿੰਦਿਆ ਕਰਨ ਵਾਲਿਆਂ ਉੱਤੇ ਮੈਨੂੰ ਮਾਣ ਬਖ਼ਸ਼ੇਗਾ।11ਯਾਹਵੇਹ ਸਾਡੀ ਢਾਲ, ਤੂੰ ਉਹਨਾਂ ਨੂੰ ਨਾ ਮਾਰ,ਨਹੀਂ ਤਾਂ ਮੇਰੇ ਲੋਕ ਭੁੱਲ ਜਾਣਗੇ।ਆਪਣੀ ਤਾਕਤ ਨਾਲ ਉਹਨਾਂ ਨੂੰ ਉਖਾੜ ਸੁੱਟਣਗੇਅਤੇ ਉਹਨਾਂ ਨੂੰ ਹੇਠਾਂ ਲਿਆਉਣਗੇ।12ਉਹਨਾਂ ਦੇ ਮੂੰਹਾਂ ਦੇ ਪਾਪਾਂ ਦੇ ਕਾਰਨ,ਉਹਨਾਂ ਦੇ ਬੁੱਲ੍ਹਾਂ ਦੇ ਬਚਨਾਂ ਦੇ ਕਾਰਨ,ਓਹ ਆਪਣੇ ਹੀ ਹੰਕਾਰ ਵਿੱਚ ਫਸ ਜਾਣ।ਜਿਹੜੇ ਸਰਾਪ ਅਤੇ ਝੂਠ ਉਹ ਬੋਲਦੇ ਹਨ,13ਤੂੰ ਆਪਣੇ ਕ੍ਰੋਧ ਵਿੱਚ ਉਹਨਾਂ ਦਾ ਨਾਸ ਕਰ,ਉਹਨਾਂ ਨੂੰ ਉਦੋਂ ਤੱਕ ਭਸਮ ਕਰ ਜਦੋਂ ਤੱਕ ਉਹ ਨਾ ਰਹਿਣ।ਤਦ ਇਹ ਧਰਤੀ ਦੇ ਸਿਰਿਆਂ ਤੱਕ ਜਾਣਿਆ ਜਾਵੇਗਾਕਿ ਪਰਮੇਸ਼ਵਰ ਯਾਕੋਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ।14ਉਹ ਸ਼ਾਮ ਨੂੰ ਮੁੜਦੇ ਹਨ,ਕੁੱਤਿਆਂ ਵਾਂਗ ਭੋਂਕਦੇ ਹਨ,ਅਤੇ ਸ਼ਹਿਰ ਵਿੱਚ ਘੁੰਮਦੇ ਹਨ।15ਉਹ ਭੋਜਨ ਲਈ ਭਟਕਦੇ ਹਨਅਤੇ ਸੰਤੁਸ਼ਟ ਨਾ ਹੋਣ ਤੇ ਰੌਲਾ ਪਾਉਂਦੇ ਹਨ।16ਪਰ ਮੈਂ ਤੇਰੀ ਸ਼ਕਤੀ ਦਾ ਗੀਤ ਗਾਵਾਂਗਾ,ਸਵੇਰ ਨੂੰ ਮੈਂ ਤੇਰੇ ਪਿਆਰ ਦਾ ਗੀਤ ਗਾਵਾਂਗਾ।ਕਿਉਂ ਜੋ ਤੂੰ ਮੇਰਾ ਗੜ੍ਹ ਹੈ,ਮੁਸੀਬਤ ਵਿੱਚ ਮੇਰੀ ਪਨਾਹ ਹੈ।17ਤੂੰ ਮੇਰਾ ਬਲ ਹੈ, ਮੈਂ ਤੇਰੀ ਵਡਿਆਈ ਕਰਦਾ ਹਾਂ।ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ।Biblica, Inc.