ਜ਼ਬੂਰਾਂ5
ਸੰਗੀਤ ਦੇ ਨਿਰਦੇਸ਼ਕ ਲਈ। ਬੰਸਰੀ ਲਈ। ਦਾਵੀਦ ਦਾ ਇੱਕ ਜ਼ਬੂਰ।
1ਹੇ ਯਾਹਵੇਹ, ਮੇਰੇ ਬਚਨਾਂ ਨੂੰ ਸੁਣ,ਮੇਰੇ ਵਿਰਲਾਪ ਉੱਤੇ ਵਿਚਾਰ ਕਰ।2ਮੇਰੀ ਮਦਦ ਲਈ ਪੁਕਾਰ ਸੁਣ,ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ,ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।3ਹੇ ਯਾਹਵੇਹ ਸਵੇਰੇ ਤੁਸੀਂ ਮੇਰੀ ਆਵਾਜ਼ ਸੁਣਦੇ ਹੋ;ਸਵੇਰ ਨੂੰ ਮੈਂ ਤੁਹਾਡੇ ਅੱਗੇ ਆਪਣੀਆਂ ਬੇਨਤੀਆਂ ਰੱਖਾਂਗਾਅਤੇ ਉਡੀਕ ਕਰਾਂਗਾ।4ਕਿਉਂਕਿ ਤੁਸੀਂ ਇੱਕ ਅਜਿਹੇ ਪਰਮੇਸ਼ਵਰ ਨਹੀਂ ਜੋ ਦੁਸ਼ਟਤਾ ਨਾਲ ਪ੍ਰਸੰਨ ਹੁੰਦੇ ਹੋ;ਬੁਰੇ ਲੋਕ ਤੇਰੇ ਨਾਲ ਨਹੀਂ ਰਹਿ ਸਕਦੇ।5ਹੰਕਾਰੀ ਤੁਹਾਡੀ ਮੌਜੂਦਗੀ ਵਿੱਚਖੜ੍ਹੇ ਨਹੀਂ ਹੋ ਸਕਦੇ।ਤੁਸੀਂ ਉਹਨਾਂ ਸਾਰਿਆਂ ਨਾਲ ਨਫ਼ਰਤ ਕਰਦੇ ਹੋ ਜੋ ਗ਼ਲਤ ਕੰਮ ਕਰਦੇ ਹਨ।6ਤੁਸੀਂ ਝੂਠ ਬੋਲਣ ਵਾਲਿਆਂ ਨੂੰ ਤਬਾਹ ਕਰ ਦਿੰਦੇ ਹੋ।ਹੇ ਯਾਹਵੇਹ, ਤੁਸੀਂ ਖੂਨੀ ਅਤੇ ਧੋਖੇਬਾਜ਼ ਤੋਂਨਫ਼ਰਤ ਕਰਦੇ ਹੋ।7ਪਰ ਮੈਂ, ਤੁਹਾਡੇ ਮਹਾਨ ਪਿਆਰ ਦੇ ਦੁਆਰਾ,ਤੁਹਾਡੇ ਘਰ ਵਿੱਚ ਆ ਸਕਦਾ ਹਾਂ;ਮੈਂ ਸਤਿਕਾਰ ਨਾਲਤੁਹਾਡੇ ਪਵਿੱਤਰ ਮੰਦਰ ਵਿੱਚ ਮੱਥਾ ਟੇਕਾਂਗਾ।8ਮੇਰੇ ਦੁਸ਼ਮਣਾਂ ਦੇ ਕਾਰਨ,ਹੇ ਯਾਹਵੇਹ, ਆਪਣੀ ਧਾਰਮਿਕਤਾ ਵਿੱਚ ਮੇਰੀ ਅਗਵਾਈ ਕਰ,ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ।9ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਇੱਕ ਸ਼ਬਦ ਉੱਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ;ਉਹਨਾਂ ਦਾ ਦਿਲ ਦੁਰਭਾਵਨਾ ਨਾਲ ਭਰਿਆ ਹੋਇਆ ਹੈ।ਉਹਨਾਂ ਦਾ ਗਲਾ ਇੱਕ ਖੁੱਲੀ ਕਬਰ ਹੈ;ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।10ਹੇ ਪਰਮੇਸ਼ਵਰ! ਉਹਨਾਂ ਨੂੰ ਦੋਸ਼ੀ ਕਰਾਰ ਦੇ,ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ।ਉਹਨਾਂ ਦੇ ਬਹੁਤ ਸਾਰੇ ਅਪਰਾਧਾਂ ਦੇ ਕਾਰਨ ਉਹਨਾਂ ਨੂੰ ਆਪਣੇ ਸਨਮੁਖ ਕੱਢ ਦਿਓ,ਕਿਉਂਕਿ ਉਹਨਾਂ ਨੇ ਤੁਹਾਡੇ ਵਿਰੁੱਧ ਬਗਾਵਤ ਕੀਤੀ ਹੈ।11ਪਰ ਉਹ ਸਾਰੇ ਜਿਹੜੇ ਤੁਹਾਡੇ ਵਿੱਚ ਪਨਾਹ ਲੈਂਦੇ ਹਨ ਖੁਸ਼ ਹੋਣ;ਉਹਨਾਂ ਨੂੰ ਸਦਾ ਖੁਸ਼ੀ ਲਈ ਗਾਉਣ ਦਿਓ।ਉਹਨਾਂ ਉੱਤੇ ਆਪਣੀ ਸੁਰੱਖਿਆ ਫੈਲਾਓ,ਤਾਂ ਜੋ ਤੁਹਾਡੇ ਨਾਮ ਨੂੰ ਪਿਆਰ ਕਰਨ ਵਾਲੇ ਤੁਹਾਡੇ ਵਿੱਚ ਆਨੰਦ ਕਰਨ।12ਹੇ ਯਾਹਵੇਹ, ਯਕੀਨਨ, ਤੁਸੀਂ ਧਰਮੀ ਨੂੰ ਅਸੀਸ ਦਿੰਦੇ ਹੋ;ਤੁਸੀਂ ਉਹਨਾਂ ਨੂੰ ਆਪਣੀ ਕਿਰਪਾ ਨਾਲ ਢਾਲ ਵਾਂਗ ਘੇਰ ਲੈਂਦੇ ਹੋ।Biblica, Inc.