ਜ਼ਬੂਰਾਂ58
ਸੰਗੀਤ ਦੇ ਨਿਰਦੇਸ਼ਕ ਲਈ। “ਨਾਸ਼ ਨਾ ਕਰੋ” ਦੀ ਧੁਨ ਲਈ। ਦਾਵੀਦ ਦੀ ਇੱਕ ਮਿਕਤਾਮ ਗੀਤ ਰਚਨਾ।
1ਹੇ ਸ਼ਾਸਕੋ ਕੀ ਤੁਸੀਂ ਸੱਚ-ਮੁੱਚ ਸਹੀ ਬੋਲਦੇ ਹੋ?ਕੀ ਤੁਸੀਂ ਲੋਕਾਂ ਦਾ ਸਹੀ ਨਿਆਂ ਕਰਦੇ ਹੋ?2ਨਹੀਂ, ਸਗੋਂ ਤੁਸੀਂ ਆਪਣੇ ਮਨ ਵਿੱਚ ਬੇਈਮਾਨੀ ਕਰਦੇ ਹੋ,ਅਤੇ ਤੁਹਾਡੇ ਹੱਥ ਧਰਤੀ ਉੱਤੇ ਜ਼ੁਲਮ ਕਰਦੇ ਹਨ।3ਜਨਮ ਤੋਂ ਹੀ ਦੁਸ਼ਟ ਕੁਰਾਹੇ ਪੈ ਜਾਂਦੇ ਹਨ;ਉਹ ਕੁੱਖ ਤੋਂ ਹੀ ਭਟਕਦੇ, ਅਤੇ ਝੂਠ ਫੈਲਾਉਂਦੇ ਹਨ।4ਉਹਨਾਂ ਦਾ ਜ਼ਹਿਰ ਸੱਪ ਦੇ ਜ਼ਹਿਰ ਵਰਗਾ ਹੈ,ਉਸ ਨਾਗ ਵਰਗਾ ਹੈ ਜਿਸ ਨੇ ਆਪਣੇ ਕੰਨ ਬੰਦ ਕਰ ਲਏ ਹਨ,5ਤਾਂ ਜੋ ਸਪੇਰਿਆਂ ਦੀ ਆਵਾਜ਼ ਉਸਦੇ ਕੰਨ ਵਿੱਚ ਨਾ ਪਵੇ,ਫਿਰ ਚਾਹੇ ਸਪੇਰੇ ਦੀ ਆਵਾਜ਼ ਕਿੰਨੀ ਵੀ ਸੁਰੀਲੀ ਹੋਵੇ।6ਹੇ ਪਰਮੇਸ਼ਵਰ, ਉਹਨਾਂ ਦੇ ਦੰਦਾਂ ਨੂੰ ਮੂੰਹ ਵਿੱਚ ਤੋੜ ਦੇ;ਹੇ ਯਾਹਵੇਹ, ਉਹਨਾਂ ਨੂੰ ਬੱਬਰ ਸ਼ੇਰ ਦੀਆਂ ਦਾੜ੍ਹਾਂ ਵਾਂਗੂੰ ਪਾੜ ਦੇ!7ਉਹਨਾਂ ਨੂੰ ਵਗਦੇ ਪਾਣੀ ਵਾਂਗ ਅਲੋਪ ਹੋ ਜਾਣ ਦਿਓ ਜੋ ਵਹਿ ਜਾਂਦਾ ਹੈ;ਜਦੋਂ ਉਹ ਕਮਾਨ ਖਿੱਚਦੇ ਹਨ, ਤਾਂ ਉਹਨਾਂ ਦੇ ਤੀਰ ਘੱਟ ਜਾਣ ਦਿਓ।8ਉਹ ਉਸ ਘੋਗੇ ਵਰਗੇ ਹੋਣ ਜੋ ਤੁਰਦੇ-ਫਿਰਦੇ ਪਿਘਲ ਜਾਂਦੇ ਹਨ,ਉਹ ਇਸਤਰੀ ਦੇ ਗਰਭਪਾਤ ਵਾਂਗੂੰ ਹੋਣ ਜੋ ਕਦੇ ਸੂਰਜ ਨੂੰ ਨਹੀਂ ਦੇਖਦਾ।9ਇਸ ਤੋਂ ਪਹਿਲਾਂ ਕਿ ਤੁਹਾਡੇ ਬਰਤਨ ਕੰਡਿਆਂ ਦੀ ਗਰਮੀ ਨੂੰ ਮਹਿਸੂਸ ਕਰ ਸਕਣ,ਭਾਵੇਂ ਉਹ ਹਰੇ ਹੋਣ ਜਾਂ ਸੁੱਕੇ, ਦੁਸ਼ਟ ਦੂਰ ਹੋ ਜਾਣਗੇ।10ਧਰਮੀ ਖੁਸ਼ ਹੋਣਗੇ ਜਦੋਂ ਉਹ ਬਦਲਾ ਲੈਣਗੇ,ਜਦੋਂ ਉਹ ਆਪਣੇ ਪੈਰ ਦੁਸ਼ਟ ਦੇ ਲਹੂ ਵਿੱਚ ਡੁਬੋਣਗੇ।11ਤਦ ਲੋਕ ਆਖਣਗੇ,“ਯਕੀਨਨ ਧਰਮੀ ਅਜੇ ਵੀ ਇਨਾਮ ਪ੍ਰਾਪਤ ਕਰਦੇ ਹਨ;ਨਿਸ਼ਚੇ ਹੀ ਇੱਕ ਪਰਮੇਸ਼ਵਰ ਹੈ ਜੋ ਧਰਤੀ ਦਾ ਨਿਆਂ ਕਰਦਾ ਹੈ।”Biblica, Inc.