ਜ਼ਬੂਰਾਂ57

ਸੰਗੀਤ ਦੇ ਨਿਰਦੇਸ਼ਕ ਲਈ। “ਨਾਸ਼ ਨਾ ਕਰੋ” ਦੀ ਧੁਨ ਲਈ। ਦਾਵੀਦ ਦਾ। ਮਿਕਤਾਮ ਜਦੋਂ ਉਹ ਸ਼ਾਊਲ ਤੋਂ ਗੁਫ਼ਾ ਵਿੱਚ ਭੱਜ ਗਿਆ ਸੀ।

1ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਮਿਹਰ ਕਰ, ਮੇਰੇ ਉੱਤੇ ਦਯਾ ਕਰ,ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।ਜਦ ਤੱਕ ਬਿਪਤਾ ਨਾ ਲੰਘ ਜਾਵੇਮੈਂ ਤੇਰੇ ਖੰਭਾਂ ਦੇ ਸਾਯੇ ਵਿੱਚ ਪਨਾਹ ਲਵਾਂਗਾ।
2ਮੈਂ ਅੱਤ ਮਹਾਨ ਪਰਮੇਸ਼ਵਰ ਨੂੰ ਪੁਕਾਰਦਾ ਹਾਂ,ਉਸ ਪਰਮੇਸ਼ਵਰ ਨੂੰ ਜੋ ਮੈਨੂੰ ਸਹੀ ਠਹਿਰਾਉਂਦਾ ਹੈ।3ਉਹ ਸਵਰਗ ਤੋਂ ਘੱਲਦਾ ਹੈ ਅਤੇ ਮੈਨੂੰ ਬਚਾਉਂਦਾ ਹੈ,ਉਹਨਾਂ ਨੂੰ ਝਿੜਕਦਾ ਹੈ ਜੋ ਮੇਰਾ ਪਿੱਛਾ ਕਰਦੇ ਹਨ,ਪਰਮੇਸ਼ਵਰ ਆਪਣਾ ਪਿਆਰ ਅਤੇ ਆਪਣੀ ਵਫ਼ਾਦਾਰੀ ਨੂੰ ਭੇਜਦਾ ਹੈ।
4ਮੈਂ ਸ਼ੇਰਾਂ ਨਾਲ ਘਿਰਿਆ ਹਾਂ;ਮੈਂ ਹਿੰਸਕ ਸਮਾਨ ਮਨੁੱਖਾਂ ਦੇ ਮੱਧ ਹਾਂ।ਉਹਨਾਂ ਦੇ ਦੰਦ ਬਰਛੀਆਂ ਅਤੇ ਤੀਰਾਂ ਸਮਾਨ ਹਨ,ਜਦ ਕਿ ਜੀਭਾਂ ਤਲਵਾਰ ਸਮਾਨ ਹਨ।
5ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ;ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।
6ਉਹਨਾਂ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆਮੈਂ ਦੁੱਖ ਵਿੱਚ ਝੁਕਿਆ ਹੋਇਆ ਸੀ।ਉਹਨਾਂ ਨੇ ਮੇਰੇ ਰਾਹ ਵਿੱਚ ਟੋਆ ਪੁੱਟਿਆਪਰ ਉਹ ਆਪ ਉਸ ਵਿੱਚ ਡਿੱਗ ਪਏ ਹਨ।
7ਹੇ ਪਰਮੇਸ਼ਵਰ, ਮੇਰਾ ਦਿਲ ਕਾਇਮ ਹੈ,ਮੇਰਾ ਦਿਲ ਸਥਿਰ ਹੈ;ਮੈਂ ਗਾਵਾਂਗਾ ਅਤੇ ਉਸਤਤ ਕਰਾਂਗਾ।8ਮੇਰੀ ਜ਼ਿੰਦੜੀਏ, ਜਾਗ!ਹੇ ਰਬਾਬ ਅਤੇ ਸਿਤਾਰ, ਜਾਗੋ!ਮੈਂ ਸਵੇਰ ਨੂੰ ਜਗਾਵਾਂਗਾ।
9ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ;ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।10ਕਿਉਂ ਜੋ ਤੇਰਾ ਮਹਾਨ ਪਿਆਰ ਸਵਰਗਾਂ ਤੱਕ,ਅਤੇ ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।
11ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ;ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

Biblica, Inc.

https://app.library.bible/content/38de522697cd8943