ਜ਼ਬੂਰਾਂ54
ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦਾ ਇੱਕ ਮਸਕੀਲ ਜਦੋਂ ਜ਼ੀਫ਼ੀਆਂ ਨੇ ਸ਼ਾਊਲ ਕੋਲ ਜਾ ਕੇ ਆਖਿਆ, “ਕੀ ਦਾਵੀਦ ਸਾਡੇ ਵਿੱਚ ਛੁਪਿਆ ਨਹੀਂ ਹੈ?”
1ਹੇ ਪਰਮੇਸ਼ਵਰ, ਆਪਣੇ ਨਾਮ ਦੁਆਰਾ ਮੈਨੂੰ ਬਚਾ।ਆਪਣੀ ਸ਼ਕਤੀ ਨਾਲ ਮੈਨੂੰ ਸਹੀ ਸਾਬਤ ਕਰ।2ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣ।ਮੇਰੇ ਮੂੰਹ ਦੀਆਂ ਗੱਲਾਂ ਸੁਣ।3ਹੰਕਾਰੀ ਦੁਸ਼ਮਣ ਮੇਰੇ ਉੱਤੇ ਹਮਲਾ ਕਰ ਰਹੇ ਹਨ;ਬੇਰਹਿਮ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,ਉਹਨਾਂ ਲੋਕਾਂ ਨੇ ਪਰਮੇਸ਼ਵਰ ਦੀ ਪਰਵਾਹ ਨਹੀਂ ਕੀਤੀ।4ਯਕੀਨਨ ਹੀ ਪਰਮੇਸ਼ਵਰ ਮੇਰਾ ਮਦਦਗਾਰ ਹੈ;ਯਾਹਵੇਹ ਉਹ ਹੈ ਜੋ ਮੈਨੂੰ ਸੰਭਾਲਦਾ ਹੈ।5ਜਿਹੜੇ ਮੇਰੀ ਨਿੰਦਿਆ ਕਰਦੇ ਹਨ, ਉਹਨਾਂ ਉੱਤੇ ਹੀ ਬੁਰਾਈ ਜਾ ਪਵੇ।ਆਪਣੀ ਸਚਿਆਈ ਵਿੱਚ ਉਹਨਾਂ ਨੂੰ ਨਾਸ ਕਰ।6ਮੈਂ ਤੁਹਾਡੇ ਲਈ ਇੱਕ ਖੁਸ਼ੀ ਦੀ ਭੇਟ ਚੜ੍ਹਾਵਾਂਗਾ;ਹੇ ਯਾਹਵੇਹ, ਮੈਂ ਤੇਰੇ ਨਾਮ ਦੀ ਵਡਿਆਈ ਕਰਾਂਗਾ, ਕਿਉਂਕਿ ਇਹ ਚੰਗਾ ਹੈ।7ਤੂੰ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਇਆ ਹੈ,ਅਤੇ ਮੇਰੀਆਂ ਅੱਖਾਂ ਨੇ ਮੇਰੇ ਦੁਸ਼ਮਣਾਂ ਉੱਤੇ ਜਿੱਤ ਵੇਖੀ ਹੈ।Biblica, Inc.