ਜ਼ਬੂਰਾਂ55
ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦਾ ਇੱਕ ਮਸਕੀਲ
1ਹੇ ਪਰਮੇਸ਼ਵਰ, ਮੇਰੀ ਪ੍ਰਾਰਥਨਾ ਨੂੰ ਸੁਣ,ਮੇਰੀ ਬੇਨਤੀ ਨੂੰ ਅਣਦੇਖਿਆ ਨਾ ਕਰ;2ਮੇਰੀ ਸੁਣ ਅਤੇ ਮੈਨੂੰ ਉੱਤਰ ਦੇ।ਮੇਰੇ ਵਿਚਾਰ ਮੈਨੂੰ ਪਰੇਸ਼ਾਨ ਕਰਦੇ ਹਨ ਅਤੇ ਮੈਂ ਘਬਰਾਇਆ ਹਾਂ3ਕਿਉਂਕਿ ਮੇਰੇ ਦੁਸ਼ਮਣ ਮੈਨੂੰ ਲਲਕਾਰਦੇ ਹਨ,ਅਤੇ ਦੁਸ਼ਟ ਧਮਕਾਉਂਦੇ ਹਨ;ਕਿਉਂ ਜੋ ਉਹ ਮੇਰੇ ਉੱਤੇ ਦੁੱਖ ਲਿਆਉਂਦੇ ਹਨਅਤੇ ਆਪਣੇ ਕ੍ਰੋਧ ਵਿੱਚ ਮੇਰੇ ਉੱਤੇ ਹਮਲਾ ਕਰਦੇ ਹਨ।4ਮੇਰਾ ਮਨ ਅੰਦਰੋਂ ਦੁੱਖੀ ਹੈ;ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ।5ਡਰ ਅਤੇ ਕੰਬਣੀ ਨੇ ਮੈਨੂੰ ਘੇਰ ਲਿਆ ਹੈ;ਘਬਰਾਹਟ ਨੇ ਮੈਨੂੰ ਘੇਰਾ ਪਾ ਲਿਆ ਹੈ।6ਮੈਂ ਕਿਹਾ, “ਕਾਸ਼, ਮੇਰੇ ਕੋਲ ਕਬੂਤਰ ਵਰਗੇ ਖੰਭ ਹੁੰਦੇ!ਤਾਂ ਜੋ ਮੈਂ ਉੱਡ ਜਾਂਦਾ ਅਤੇ ਆਰਾਮ ਕਰਦਾ।7ਮੈਂ ਦੂਰ ਭੱਜ ਜਾਂਦਾਅਤੇ ਉਜਾੜ ਵਿੱਚ ਵਾਸ ਕਰਦਾ;8ਮੈਂ ਝੱਟ ਆਪਣੇ ਪਨਾਹ ਦੇ ਸਥਾਨ ਵੱਲ ਜਾਵਾਂਗਾ,ਹਨੇਰੀ ਅਤੇ ਤੂਫ਼ਾਨ ਤੋਂ ਦੂਰ।”9ਹੇ ਯਾਹਵੇਹ, ਦੁਸ਼ਟਾਂ ਨੂੰ ਉਲਝਾਓ, ਉਹਨਾਂ ਦੇ ਸ਼ਬਦਾਂ ਨੂੰ ਉਲਝਾ ਦਿਓ,ਕਿਉਂ ਜੋ ਮੈਂ ਸ਼ਹਿਰ ਵਿੱਚ ਹਿੰਸਾ ਅਤੇ ਝਗੜੇ ਵੇਖਦਾ ਹਾਂ।10ਦਿਨ ਅਤੇ ਰਾਤ ਉਹ ਇਸ ਦੀਆਂ ਕੰਧਾਂ ਉੱਤੇ ਘੁੰਮਦੇ ਹਨ;ਬੁਰਾਈ ਅਤੇ ਸ਼ਰਾਰਤ ਇਸ ਦੇ ਅੰਦਰ ਹੈ।11ਵਿਨਾਸ਼ਕਾਰੀ ਤਾਕਤਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ;ਧਮਕੀਆਂ ਅਤੇ ਝੂਠ ਇਸ ਦੀਆਂ ਗਲੀਆਂ ਨੂੰ ਕਦੇ ਨਹੀਂ ਛੱਡਦੇ।12ਜੇ ਕੋਈ ਦੁਸ਼ਮਣ ਮੇਰੀ ਬੇਇੱਜ਼ਤੀ ਕਰਦਾ ਹੈ,ਮੈਂ ਇਸ ਨੂੰ ਸਹਿ ਸਕਦਾ ਹਾਂ;ਜੇ ਕੋਈ ਦੁਸ਼ਮਣ ਮੇਰੇ ਵਿਰੁੱਧ ਉੱਠਦਾ ਹੈ,ਮੈਂ ਲੁਕ ਸਕਦਾ ਹਾਂ।13ਪਰ ਇਹ ਤੂੰ ਹੈ, ਮੇਰੇ ਵਰਗਾ ਆਦਮੀ,ਮੇਰਾ ਸਾਥੀ, ਮੇਰਾ ਨਜ਼ਦੀਕੀ ਮਿੱਤਰ,14ਜਿਸ ਨਾਲ ਇੱਕ ਵਾਰ ਅਸੀਂ ਪਰਮੇਸ਼ਵਰ ਦੇ ਘਰਸੰਗਤ ਦੇ ਨਾਲ ਆਨੰਦ ਮਾਣਿਆ ਸੀ,ਜਦੋਂ ਅਸੀਂ ਭਗਤਾਂ ਦੇ ਵਿਚਕਾਰਘੁੰਮ ਰਹੇ ਸੀ।15ਮੌਤ ਮੇਰੇ ਦੁਸ਼ਮਣ ਉੱਤੇ ਅਚਾਨਕ ਆ ਪਵੇ;ਉਹ ਜਿਉਂਦੇ ਹੀ ਪਤਾਲ ਵਿੱਚ ਚਲੇ ਜਾਣ,ਕਿਉਂਕਿ ਬੁਰਿਆਈ ਉਹਨਾਂ ਵਿੱਚ ਵੱਸਦੀ ਹੈ।16ਮੈਂ ਤਾਂ ਪਰਮੇਸ਼ਵਰ ਨੂੰ ਪੁਕਾਰਾਂਗਾ।ਅਤੇ ਯਾਹਵੇਹ ਮੈਨੂੰ ਬਚਾਉਂਦਾ ਹੈ।17ਸ਼ਾਮ, ਸਵੇਰ ਅਤੇ ਦੁਪਹਿਰਮੈਂ ਬਿਪਤਾ ਵਿੱਚ ਪੁਕਾਰਦਾ ਹਾਂ,ਅਤੇ ਉਹ ਮੇਰੀ ਆਵਾਜ਼ ਸੁਣਦਾ ਹੈ।18ਉਹ ਮੈਨੂੰ ਮੇਰੇ ਵਿਰੁੱਧ ਲੜੀ ਗਈ ਲੜਾਈ ਵਿੱਚੋਂ ਮੈਨੂੰ ਬਿਨ੍ਹਾਂ ਨੁਕਸਾਨ ਬਚਾਉਂਦਾ ਹੈ,ਭਾਵੇਂ ਬਹੁਤ ਸਾਰੇ ਮੇਰਾ ਵਿਰੋਧ ਕਰਦੇ ਹਨ।19ਪਰਮੇਸ਼ਵਰ, ਜੋ ਪੁਰਾਣੇ ਸਮੇਂ ਤੋਂ ਬਿਰਾਜਮਾਨ ਹੈ,ਜੋ ਨਹੀਂ ਬਦਲਦਾਉਹ ਉਹਨਾਂ ਦੀ ਸੁਣੇਗਾ ਅਤੇ ਉਹਨਾਂ ਨੂੰ ਨਿਮਰ ਕਰੇਗਾ,ਕਿਉਂਕਿ ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।20ਮੇਰਾ ਸਾਥੀ ਆਪਣੇ ਮਿੱਤਰਾਂ ਤੇ ਹਮਲਾ ਕਰਦਾ ਹੈ;ਉਹ ਆਪਣੇ ਨੇਮ ਦੀ ਉਲੰਘਣਾ ਕਰਦਾ ਹੈ।21ਉਸ ਦੀ ਗੱਲ ਮੱਖਣ ਵਾਂਗ ਨਿਰਮਲ ਹੈ,ਫਿਰ ਵੀ ਉਸ ਦੇ ਦਿਲ ਵਿੱਚ ਯੁੱਧ ਹੈ;ਉਹ ਦੇ ਬੋਲ ਤੇਲ ਨਾਲੋਂ ਵੀ ਜ਼ਿਆਦਾ ਚਿਕਨੇ ਹਨ,ਫਿਰ ਵੀ ਉਹ ਖਿੱਚੀਆਂ ਤਲਵਾਰਾਂ ਹਨ।22ਆਪਣੀਆਂ ਚਿੰਤਾਵਾਂ ਯਾਹਵੇਹਉੱਤੇ ਸੁੱਟੋ ਅਤੇ ਉਹ ਤੁਹਾਨੂੰ ਸੰਭਾਲੇਗਾ;ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ।23ਪਰ ਤੂੰ, ਪਰਮੇਸ਼ਵਰ ਦੁਸ਼ਟਾਂ ਨੂੰ ਸੜਨ ਵਾਲੇ ਟੋਏ ਵਿੱਚ ਸੁੱਟ ਦੇਵੇਗਾ।ਖੂਨ ਦੇ ਪਿਆਸੇ ਅਤੇ ਧੋਖੇਬਾਜ਼ਆਪਣੀ ਅੱਧੀ ਉਮਰ ਵੀ ਨਹੀਂ ਭੋਗਣਗੇ।ਪਰ ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।Biblica, Inc.