ਜ਼ਬੂਰਾਂ53
ਸੰਗੀਤ ਦੇ ਨਿਰਦੇਸ਼ਕ ਲਈ। ਮਾਹਾਲਥ ਦਾਵੀਦ ਦੇ ਇੱਕ ਮਸਕੀਲ ਦੇ ਅਨੁਸਾਰ।
1ਮੂਰਖ ਆਪਣੇ ਮਨ ਵਿੱਚ ਆਖਦਾ ਹੈ,“ਕੋਈ ਪਰਮੇਸ਼ਵਰ ਨਹੀਂ ਹੈ।”ਉਹ ਭ੍ਰਿਸ਼ਟ ਹਨ, ਅਤੇ ਉਹਨਾਂ ਦੇ ਰਾਹ ਬੁਰੇ ਹਨ।ਭਲਾ ਕਰਨ ਵਾਲਾ ਕੋਈ ਨਹੀਂ ਹੈ।2ਪਰਮੇਸ਼ਵਰ ਸਵਰਗ ਤੋਂ ਹੇਠਾਂਸਾਰੀ ਮਨੁੱਖਜਾਤੀ ਨੂੰ ਵੇਖਦਾ ਹੈਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ?ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।3ਸਭ ਨੇ ਮੂੰਹ ਮੋੜ ਲਿਆ ਹੈ, ਸਾਰੇ ਭ੍ਰਿਸ਼ਟ ਹੋ ਗਏ ਹਨ;ਕੋਈ ਵੀ ਭਲਾਈ ਨਹੀਂ ਕਰਦਾ,ਇੱਕ ਵੀ ਨਹੀਂ।4ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ?ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ।ਉਹ ਕਦੇ ਵੀ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ।5ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ,ਜਿੱਥੇ ਡਰਨ ਲਈ ਕੁਝ ਵੀ ਨਹੀਂ ਸੀ।ਪਰਮੇਸ਼ਵਰ ਨੇ ਤੁਹਾਡੇ ਉੱਤੇ ਹਮਲਾ ਕਰਨ ਵਾਲਿਆਂ ਦੀਆਂ ਹੱਡੀਆਂ ਖਿਲਾਰ ਦਿੱਤੀਆਂ।ਤੁਸੀਂ ਉਹਨਾਂ ਨੂੰ ਸ਼ਰਮਿੰਦਾ ਕੀਤਾ ਹੈ ਕਿਉਂ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਤਿਆਗ ਦਿੱਤਾ ਹੈ।6ਹਾਏ, ਇਸਰਾਏਲ ਲਈ ਉਹ ਮੁਕਤੀ ਸੀਯੋਨ ਤੋਂ ਆਵੇਗੀ!ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਹਾਲ ਕਰੇਗਾ,ਯਾਕੋਬ ਖੁਸ਼ੀ ਮਨਾਵੇ ਅਤੇ ਇਸਰਾਏਲ ਅਨੰਦ ਹੋਵੇ!Biblica, Inc.