ਜ਼ਬੂਰਾਂ52

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਮਸਕੀਲ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਕਿਹਾ: “ਦਾਵੀਦ ਅਹੀਮਲੇਕ ਦੇ ਘਰ ਗਿਆ ਹੈ।”

1ਹੇ ਸੂਰਮੇ, ਤੂੰ ਬਦੀ ਦੀ ਸ਼ੇਖੀ ਕਿਉਂ ਮਾਰਦਾ ਹੈ?ਤੂੰ ਸਾਰਾ ਦਿਨ ਕਿਉਂ ਘਮੰਡ ਕਰਦਾ ਹੈ,ਤੂੰ ਜੋ ਪਰਮੇਸ਼ਵਰ ਦੀ ਨਿਗਾਹ ਵਿੱਚ ਸ਼ਰਮਿੰਦਾ ਹੈ?2ਤੂੰ ਜੋ ਛਲ ਕਰਦਾ ਹੈ,ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਰਚਦੀ ਹੈ।ਇਹ ਇੱਕ ਤਿੱਖੇ ਉਸਤਰੇ ਵਰਗੀ ਹੈ।3ਤੂੰ ਭਲਾਈ ਨਾਲੋਂ ਜ਼ਿਆਦਾ ਬੁਰਾਈ ਨੂੰ,ਅਤੇ ਸੱਚ ਬੋਲਣ ਨਾਲੋਂ ਜ਼ਿਆਦਾ ਝੂਠ ਨੂੰ ਪਸੰਦ ਕਰਦਾ ਹੈ।4ਹੇ ਧੋਖੇਬਾਜ਼ ਜੀਭ,ਤੈਨੂੰ ਹਰ ਇੱਕ ਬੁਰਾ ਸ਼ਬਦ ਪਸੰਦ ਹੈ!
5ਇਸੇ ਤਰ੍ਹਾਂ ਪਰਮੇਸ਼ਵਰ ਵੀ ਹਮੇਸ਼ਾ ਮਿਟਾ ਦੇਵੇਗਾ,ਉਹ ਤੁਹਾਨੂੰ ਉਖਾੜ ਦੇਵੇਗਾ ਅਤੇ ਤੁਹਾਡੇ ਤੰਬੂ ਵਿੱਚੋਂ ਤੁਹਾਨੂੰ ਚੁੱਕ ਲਵੇਗਾ;ਉਹ ਤੁਹਾਨੂੰ ਜਿਉਂਦਿਆਂ ਦੀ ਧਰਤੀ ਤੋਂ ਜੜ੍ਹੋ ਹੀ ਪੁੱਟ ਸੁੱਟੇਗਾ।6ਧਰਮੀ ਵੇਖਣਗੇ ਅਤੇ ਡਰਣਗੇ;ਉਹ ਤੁਹਾਡੇ ਉੱਤੇ ਹੱਸਣਗੇ ਅਤੇ ਕਹਿਣਗੇ,7“ਹੁਣ ਇੱਥੇ ਉਹ ਆਦਮੀ ਹੈਜਿਸ ਨੇ ਪਰਮੇਸ਼ਵਰ ਨੂੰ ਆਪਣਾ ਗੜ੍ਹ ਨਹੀਂ ਬਣਾਇਆਸਗੋਂ ਆਪਣੀ ਮਹਾਨ ਦੌਲਤ ਉੱਤੇ ਭਰੋਸਾ ਰੱਖਿਆਅਤੇ ਦੂਜਿਆਂ ਨੂੰ ਤਬਾਹ ਕਰਕੇ ਮਜ਼ਬੂਤ ਹੋਇਆ!”
8ਪਰ ਮੈਂ ਜ਼ੈਤੂਨ ਦੇ ਰੁੱਖ ਵਰਗਾ ਹਾਂਜੋ ਪਰਮੇਸ਼ਵਰ ਦੇ ਘਰ ਵਿੱਚ ਵਧਦਾ-ਫੁੱਲਦਾ ਹੈ।ਮੈਂ ਪਰਮੇਸ਼ਵਰ ਦੇ ਅਟੱਲ ਪਿਆਰ ਵਿੱਚ ਸਦਾ ਅਤੇ ਸਦਾ ਲਈਭਰੋਸਾ ਰੱਖਦਾ ਹਾਂ।9ਜੋ ਤੂੰ ਕੀਤਾ ਹੈ, ਮੈਂ ਹਮੇਸ਼ਾ ਤੇਰੇ ਵਫ਼ਾਦਾਰ ਲੋਕਾਂ ਦੀ ਮੌਜੂਦਗੀ ਵਿੱਚਤੇਰੀ ਵਡਿਆਈ ਕਰਾਂਗਾ।ਅਤੇ ਮੈਂ ਤੇਰੇ ਨਾਮ ਉੱਤੇ ਆਸ ਰੱਖਾਂਗਾ,ਕਿਉਂ ਜੋ ਤੇਰਾ ਨਾਮ ਭਲਾ ਹੈ।

Biblica, Inc.

https://app.library.bible/content/38de522697cd8943