ਜ਼ਬੂਰਾਂ51
ਸੰਗੀਤ ਦੇ ਨਿਰਦੇਸ਼ਕ ਲਈ ਦਾਵੀਦ ਦਾ ਇੱਕ ਜ਼ਬੂਰ ਜੋ ਉਸ ਸਮੇਂ ਲਿਖਿਆ ਗਿਆ ਜਦੋਂ ਦਾਵੀਦ ਨੇ ਬੈਥਸ਼ੇਬਾ ਨਾਲ ਵਿਭਚਾਰ ਕੀਤਾ ਸੀ ਅਤੇ ਨਾਥਾਨ ਨਬੀ ਉਸਦੇ ਕੋਲ ਆਇਆ।
1ਹੇ ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ,ਮੇਰੇ ਉੱਤੇ ਦਯਾ ਕਰ।ਆਪਣੀ ਰਹਿਮਦਿਲੀ ਦੇ ਅਨੁਸਾਰ,ਮੇਰੇ ਅਪਰਾਧ ਨੂੰ ਮਿਟਾ ਦੇ। 2ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ,ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।3ਕਿਉਂ ਜੋ ਮੈਂ ਆਪਣੇ ਅਪਰਾਧ ਨੂੰ ਜਾਣਦਾ ਹਾਂ।ਅਤੇ ਮੇਰਾ ਪਾਪ ਮੇਰੇ ਸਾਹਮਣੇ ਹੈ। 4ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ,ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ,ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।5ਸੱਚ-ਮੁੱਚ, ਮੈਂ ਬਦੀ ਵਿੱਚ ਜੰਮਿਆ,ਅਤੇ ਪਾਪ ਵਿੱਚ ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਲਿਆ। 6ਫਿਰ ਵੀ ਤੁਸੀਂ ਗਰਭ ਵਿੱਚ ਵੀ ਵਫ਼ਾਦਾਰੀ ਦੀ ਇੱਛਾ ਕੀਤੀ।ਅਤੇ ਤੁਸੀਂ ਉਸ ਗੁਪਤ ਜਗ੍ਹਾ ਵਿੱਚ ਵੀ ਮੈਨੂੰ ਬੁੱਧੀ ਸਿਖਾਈ।7ਜੂਫੇ ਨਾਲ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ;ਮੈਨੂੰ ਧੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ।8ਮੈਨੂੰ ਆਨੰਦ ਅਤੇ ਖੁਸ਼ੀ ਸੁਣਾ;ਜਿਨ੍ਹਾਂ ਹੱਡੀਆਂ ਨੂੰ ਤੂੰ ਕੁਚਲਿਆ ਹੈ ਉਹ ਖੁਸ਼ ਹੋਣ।9ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ।ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ। 10ਹੇ ਪਰਮੇਸ਼ਵਰ, ਮੇਰੇ ਵਿੱਚ ਇੱਕ ਸਾਫ਼ ਦਿਲ ਉਤਪੰਨ ਕਰ,ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।11ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।12ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ,ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।13ਫਿਰ ਮੈਂ ਅਪਰਾਧੀਆਂ ਨੂੰ ਤੇਰੇ ਤਰੀਕੇ ਸਿਖਾਵਾਂਗਾ,ਤਾਂ ਜੋ ਪਾਪੀ ਤੇਰੇ ਵੱਲ ਮੁੜ ਜਾਣ।14ਹੇ ਪਰਮੇਸ਼ਵਰ, ਤੂੰ ਜੋ ਮੇਰਾ ਮੁਕਤੀਦਾਤਾ ਹੈ,ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ,ਅਤੇ ਮੇਰੀ ਜੀਭ ਤੇਰੀ ਧਾਰਮਿਕਤਾ ਦੇ ਗੁਣ ਗਾਵੇਗੀ।15ਹੇ ਯਾਹਵੇਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ,ਤਾਂ ਜੋ ਮੇਰਾ ਮੂੰਹ ਤੇਰੀ ਉਸਤਤ ਕਰੇ।16ਤੈਨੂੰ ਬਲੀਦਾਨ ਵਿੱਚ ਖੁਸ਼ੀ ਨਹੀਂ ਹੁੰਦੀ, ਨਹੀਂ ਤਾਂ ਮੈਂ ਇਸਨੂੰ ਦਿੰਦਾ;ਅਤੇ ਨਾ ਹੀ ਤੂੰ ਹੋਮ ਦੀਆਂ ਭੇਟਾਂ ਵਿੱਚ ਆਨੰਦ ਹੁੰਦਾ ਹੈ।17ਹੇ ਪਰਮੇਸ਼ਵਰ, ਮੇਰਾ ਬਲੀਦਾਨ ਟੁੱਟਿਆ ਹੋਇਆ ਆਤਮਾ ਹੈਟੁੱਟੇ ਅਤੇ ਕੁਚਲੇ ਹੋਏ ਮਨ ਨੂੰ,ਹੇ ਪਰਮੇਸ਼ਵਰ, ਤੂੰ ਤੁੱਛ ਨਾ ਜਾਣਿਆ।18ਇਹ ਤੁਹਾਨੂੰ ਸੀਯੋਨ ਦੀ ਖੁਸ਼ਹਾਲੀ,ਯੇਰੂਸ਼ਲੇਮ ਸ਼ਹਿਰ ਦੀਆਂ ਕੰਧਾਂ ਬਣਾਉਣ ਲਈ ਖੁਸ਼ ਕਰੇ।19ਤਦ ਤੂੰ ਧਰਮ ਦੇ ਬਲੀਦਾਨਾਂ ਵਿੱਚ ਖੁਸ਼ ਹੋਵੇਗਾ,ਹੋਮ ਬਲੀ ਅਤੇ ਪੂਰੀ ਹੋਮ ਬਲੀ ਵਿੱਚ;ਫਿਰ ਤੇਰੀ ਜਗਵੇਦੀ ਉੱਤੇ ਬਲਦ ਭੇਂਟ ਕੀਤੇ ਜਾਣਗੇ।Biblica, Inc.