ਜ਼ਬੂਰਾਂ50

ਆਸਾਫ਼ ਦਾ ਇੱਕ ਜ਼ਬੂਰ।

1ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਬੋਲਿਆ ਹੈ,ਅਤੇ ਸੂਰਜ ਦੇ ਚੜਦੇ ਤੋਂ ਉਹ ਲਹਿੰਦੇ ਤੱਕ ਧਰਤੀ ਨੂੰ ਸੱਦਿਆ ਹੈ।2ਸੀਯੋਨ ਤੋਂ ਸੁੰਦਰਤਾ ਵਿੱਚ ਸੰਪੂਰਨ,ਪਰਮੇਸ਼ਵਰ ਚਮਕਦਾ ਹੈ।3ਸਾਡਾ ਪਰਮੇਸ਼ਵਰ ਆਉਂਦਾ ਹੈਅਤੇ ਚੁੱਪ ਨਹੀਂ ਰਹੇਗਾ;ਅੱਗ ਉਸ ਦੇ ਅੱਗੇ ਭਸਮ ਕਰਦੀ ਹੈ,ਅਤੇ ਉਸ ਦੇ ਆਲੇ-ਦੁਆਲੇ ਅਨ੍ਹੇਰੀ ਜੋਰ ਨਾਲ ਵਗਦੀ ਹੈ।4ਉਹ ਅਕਾਸ਼ ਨੂੰ ਉੱਪਰ ਪੁਕਾਰਦਾ ਹੈ,ਅਤੇ ਧਰਤੀ ਨੂੰ ਵੀ ਤਾਂ ਜੋ ਉਹ ਆਪਣੇ ਲੋਕਾਂ ਦਾ ਨਿਆਂ ਕਰੇ:5“ਇਨ੍ਹਾਂ ਪਵਿੱਤਰ ਲੋਕਾਂ ਨੂੰ ਮੇਰੇ ਕੋਲ ਇਕੱਠਾ ਕਰੋ,ਜਿਨ੍ਹਾਂ ਨੇ ਬਲੀਦਾਨ ਦੇ ਕੇ ਮੇਰੇ ਨਾਲ ਨੇਮ ਬੰਨ੍ਹੀ ਸੀ।”6ਅਤੇ ਸਵਰਗ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਦੇ ਹਨ,ਕਿਉਂ ਜੋ ਉਹ ਨਿਆਂ ਦਾ ਪਰਮੇਸ਼ਵਰ ਹੈ।
7“ਮੇਰੇ ਲੋਕੋ, ਸੁਣੋ ਅਤੇ ਮੈਂ ਬੋਲਾਂਗਾ;ਹੇ ਇਸਰਾਏਲ, ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ:ਮੈਂ ਪਰਮੇਸ਼ਵਰ, ਤੁਹਾਡਾ ਪਰਮੇਸ਼ਵਰ ਹਾਂ।8ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ,ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ।9ਮੈਨੂੰ ਤੇਰੀ ਖੁਰਲੀ ਤੋਂ ਕਿਸੇ ਬਲਦ ਦੀ ਲੋੜ ਨਹੀਂ,ਨਾ ਤੇਰੇ ਵਾੜਿਆਂ ਤੋਂ ਬੱਕਰੀਆਂ।10ਕਿਉਂ ਜੋ ਜੰਗਲ ਦਾ ਹਰ ਜਾਨਵਰ ਮੇਰਾ ਹੈ,ਅਤੇ ਨਾਲੇ ਹਜ਼ਾਰਾਂ ਪਹਾੜਾਂ ਦੇ ਉੱਤੇ ਪਸ਼ੂ।11ਮੈਂ ਪਹਾੜਾਂ ਦੇ ਹਰ ਪੰਛੀ ਨੂੰ ਜਾਣਦਾ ਹਾਂ,ਅਤੇ ਖੇਤਾਂ ਦੇ ਕੀੜੇ ਮੇਰੇ ਹਨ।12ਜੇਕਰ ਮੈਂ ਭੁੱਖਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਦੱਸਦਾ,ਕਿਉਂਕਿ ਸੰਸਾਰ ਅਤੇ ਜੋ ਕੁਝ ਇਸ ਵਿੱਚ ਹੈ, ਉਹ ਸਭ ਮੇਰਾ ਹੈ।13ਕੀ ਮੈਂ ਬਲਦਾਂ ਦਾ ਮਾਸ ਖਾਂਦਾ ਹਾਂਜਾਂ ਬੱਕਰੀਆਂ ਦਾ ਲਹੂ ਪੀਂਦਾ ਹਾਂ?
14“ਪਰਮੇਸ਼ਵਰ ਨੂੰ ਧੰਨਵਾਦ ਦੀਆਂ ਭੇਟਾਂ ਚੜ੍ਹਾਓ,ਅੱਤ ਮਹਾਨ ਲਈ ਆਪਣੀਆਂ ਸੁੱਖਣਾ ਪੂਰੀਆਂ ਕਰ,15ਅਤੇ ਮੁਸੀਬਤ ਦੇ ਦਿਨ ਮੈਨੂੰ ਪੁਕਾਰ;ਮੈਂ ਤੈਨੂੰ ਛੁਡਾਵਾਂਗਾ, ਅਤੇ ਤੂੰ ਮੇਰਾ ਆਦਰ ਕਰੇਂਗਾ।”
16ਪਰ ਦੁਸ਼ਟ ਵਿਅਕਤੀ ਨੂੰ ਪਰਮੇਸ਼ਵਰ ਆਖਦਾ ਹੈ:“ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਮੇਰੇ ਕਾਨੂੰਨਾਂ ਨੂੰ ਸੁਣੋਜਾਂ ਮੇਰੇ ਨੇਮ ਨੂੰ ਆਪਣੇ ਬੁੱਲ੍ਹਾਂ ਉੱਤੇ ਲਓ?17ਤੁਸੀਂ ਮੇਰੀ ਸਿੱਖਿਆ ਤੋਂ ਨਫ਼ਰਤ ਕਰਦੇ ਹੋਅਤੇ ਮੇਰੀਆਂ ਗੱਲਾਂ ਨੂੰ ਆਪਣੇ ਪਿੱਛੇ ਸੁੱਟ ਦਿੰਦੇ ਹੋ।18ਜਦੋਂ ਤੁਸੀਂ ਚੋਰ ਨੂੰ ਵੇਖਦੇ ਹੋ, ਤੁਸੀਂ ਉਹ ਦੇ ਨਾਲ ਰਲ ਜਾਂਦੇ ਹੋ।ਤੁਸੀਂ ਵਿਭਚਾਰੀਆਂ ਦੇ ਨਾਲ ਆਪਣਾ ਹਿੱਸਾ ਪਾਉਂਦੇ ਹੋ।19ਤੂੰ ਆਪਣਾ ਮੂੰਹ ਬੁਰਿਆਈ ਲਈ ਵਰਤਦਾ ਹੈਅਤੇ ਆਪਣੀ ਜੀਭ ਨੂੰ ਛਲ ਲਈ ਵਰਤਦਾ ਹੈ।20ਤੁਸੀਂ ਬੈਠ ਕੇ ਆਪਣੇ ਭਰਾ ਦੇ ਵਿਰੁੱਧ ਗਵਾਹੀ ਦਿੰਦੇ ਹੋਅਤੇ ਆਪਣੀ ਮਾਂ ਦੇ ਪੁੱਤਰ ਦੀ ਨਿੰਦਿਆ ਕਰਦੇ ਹੋ।21ਜਦੋਂ ਤੁਸੀਂ ਇਹ ਗੱਲਾਂ ਕੀਤੀਆਂ ਅਤੇ ਮੈਂ ਚੁੱਪ ਰਿਹਾ,ਤੁਸੀਂ ਸੋਚਿਆ ਕਿ ਮੈਂ ਬਿਲਕੁਲ ਤੁਹਾਡੇ ਵਰਗਾ ਹਾਂ।ਪਰ ਹੁਣ ਮੈਂ ਤੁਹਾਨੂੰ ਦੋਸ਼ੀ ਠਹਿਰਾਉਂਦਾ ਹਾਂਅਤੇ ਤੁਹਾਡੇ ਸਾਹਮਣੇ ਆਪਣੇ ਦੋਸ਼ ਰੱਖਦਾ ਹਾਂ।
22“ਤੁਸੀਂ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹੋ, ਇਸ ਵੱਲ ਧਿਆਨ ਦਿਓ,ਨਹੀਂ ਤਾਂ ਮੈਂ ਤੁਹਾਡੇ ਟੁਕੜੇ-ਟੁਕੜੇ ਕਰ ਦਿਆਂਗਾ, ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ:23ਜਿਹੜੇ ਧੰਨਵਾਦ ਦੀਆਂ ਭੇਟਾਂ ਚੜ੍ਹਾਉਂਦੇ ਹਨ, ਉਹ ਮੇਰਾ ਆਦਰ ਕਰਦੇ ਹਨ,ਅਤੇ ਮੈਂ ਨਿਰਦੋਸ਼ਾਂ ਨੂੰ ਆਪਣੀ ਮੁਕਤੀ ਦਿਖਾਵਾਂਗਾ।”

Biblica, Inc.

https://app.library.bible/content/38de522697cd8943