ਜ਼ਬੂਰਾਂ49

ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਦੀ ਰਚਨਾ। ਇੱਕ ਜ਼ਬੂਰ।

1ਹੇ ਸਾਰੇ ਲੋਕੋ, ਇਹ ਸੁਣੋ;ਹੇ ਸਾਰੇ ਸੰਸਾਰ ਦੇ ਵਾਸੀਓ ਕੰਨ ਲਗਾ ਕੇ ਸੁਣੋ।2ਦੋਵੇਂ ਨੀਵੇਂ ਜਾਂ ਉੱਚੇ,ਅਮੀਰ ਜਾਂ ਗਰੀਬ ਸੁਣਨ,3ਮੇਰਾ ਮੂੰਹ ਬੁੱਧ ਦੀਆਂ ਗੱਲਾਂ ਬੋਲੇਗਾ;ਮੇਰੇ ਮਨ ਦਾ ਸਿਮਰਨ ਤੁਹਾਨੂੰ ਸਮਝ ਦੇਵੇਗਾ।4ਮੈਂ ਆਪਣਾ ਕੰਨ ਇੱਕ ਕਹਾਵਤ ਵੱਲ ਲਗਾਵਾਂਗਾ;ਰਬਾਬ ਨਾਲ ਮੈਂ ਆਪਣੀ ਬੁਝਾਰਤ ਨੂੰ ਸਮਝਾਵਾਂਗਾ।
5ਜਦੋਂ ਬੁਰੇ ਦਿਨ ਆਉਣ ਤਾਂ ਮੈਂ ਕਿਉਂ ਡਰਾਂ,ਜਦੋਂ ਦੁਸ਼ਟ ਧੋਖੇਬਾਜ਼ ਮੈਨੂੰ ਘੇਰ ਲੈਣ6ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨਅਤੇ ਆਪਣੇ ਬਹੁਤ ਧਨੀ ਹੋਣ ਉੱਤੇ ਸ਼ੇਖੀ ਮਾਰਦੇ ਹਨ?7ਕੋਈ ਵੀ ਦੂਜੇ ਦੀ ਜਾਨ ਨਹੀਂ ਛੁਡਾ ਸਕਦਾਅਤੇ ਨਾ ਹੀ ਪਰਮੇਸ਼ਵਰ ਨੂੰ ਉਹਨਾਂ ਲਈ ਰਿਹਾਈ ਦੀ ਕੀਮਤ ਦੇ ਸਕਦਾ ਹੈ8ਇੱਕ ਜੀਵਨ ਦੀ ਰਿਹਾਈ ਦੀ ਕੀਮਤ ਮਹਿੰਗੀ ਹੈ,ਕੋਈ ਭੁਗਤਾਨ ਕਦੇ ਵੀ ਕਾਫ਼ੀ ਨਹੀਂ ਹੈ,9ਤਾਂ ਜੋ ਉਹ ਸਦਾ ਲਈ ਜਿਉਂਦੇ ਰਹਿਣਅਤੇ ਨਾਸ ਨਾ ਹੋਣ।10ਕਿਉਂਕਿ ਸਾਰੇ ਵੇਖ ਸਕਦੇ ਹਨ ਕਿ ਬੁੱਧਵਾਨ ਮਰਦੇ ਹਨ,ਮੂਰਖ ਅਤੇ ਨਾਸਮਝ ਵੀ ਨਾਸ ਹੁੰਦੇ ਹਨ,ਆਪਣੀ ਦੌਲਤ ਦੂਜਿਆਂ ਲਈ ਛੱਡ ਦਿੰਦੇ ਹਨ।11ਉਹਨਾਂ ਦੀਆਂ ਕਬਰਾਂ ਸਦਾ ਲਈ ਉਹਨਾਂ ਦੇ ਘਰ ਹੋਣਗੀਆਂ,ਅਤੇ ਬੇਅੰਤ ਪੀੜ੍ਹੀਆਂ ਲਈ ਵੀ ਉਹਨਾਂ ਦੇ ਘਰ ਰਹਿਣਗੀਆਂ,ਭਾਵੇਂ ਉਹਨਾਂ ਨੇ ਆਪਣੇ ਨਾਮ ਤੇ ਜ਼ਮੀਨਾਂ ਰੱਖੀਆਂ ਸਨ।
12ਪਰ ਆਦਮੀ ਆਦਰ ਵਿੱਚ ਨਹੀਂ ਟਿਕੇਂਗਾ;ਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।
13ਇਹ ਉਹਨਾਂ ਦੀ ਮੂਰਖਤਾ ਹੈ ਜੋ ਆਪਣੇ ਆਪ ਵਿੱਚ ਭਰੋਸਾ ਰੱਖਦੇ ਹਨ,ਅਤੇ ਉਹਨਾਂ ਦੇ ਪਿੱਛੇ ਚਲਣ ਵਾਲਿਆਂ ਦੀ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਦੇ ਹਨ।14ਉਹ ਭੇਡਾਂ ਵਰਗੇ ਹਨ ਅਤੇ ਉਹਨਾਂ ਦਾ ਮਰਨਾ ਪੱਕਾ ਹੈ;ਮੌਤ ਉਹਨਾਂ ਦਾ ਚਰਵਾਹਾ ਹੋਵੇਗੀਪਰ ਸਵੇਰ ਨੂੰ ਧਰਮੀ ਲੋਕ ਉਹਨਾਂ ਉੱਤੇ ਜਿੱਤ ਪ੍ਰਾਪਤ ਕਰਨਗੇ।ਉਹਨਾਂ ਦੇ ਰੂਪ ਕਬਰਾਂ ਵਿੱਚ ਸੜ ਜਾਣਗੇ,ਉਹਨਾਂ ਦੀਆਂ ਰਿਆਸਤਾਂ ਤੋਂ ਦੂਰ।15ਪਰ ਪਰਮੇਸ਼ਵਰ ਮੈਨੂੰ ਪਤਾਲ ਦੀ ਮੌਤ ਤੋਂ ਛੁਟਕਾਰਾ ਦੇਵੇਗਾ;ਉਹ ਮੈਨੂੰ ਜ਼ਰੂਰ ਆਪਣੇ ਕੋਲ ਲੈ ਜਾਵੇਗਾ।16ਤੂੰ ਨਾ ਡਰ ਜਦੋਂ ਕੋਈ ਮਨੁੱਖ ਅਮੀਰ ਹੋ ਜਾਵੇਂ,ਜਦੋਂ ਉਸਦੇ ਘਰ ਦੀ ਸ਼ਾਨ ਵਧ ਜਾਵੇ;17ਕਿਉਂਕਿ ਜਦੋਂ ਉਹ ਮਰਨਗੇ ਤਾਂ ਉਹ ਆਪਣੇ ਨਾਲ ਕੁਝ ਵੀ ਨਹੀਂ ਲੈ ਜਾਣਗੇ,ਉਹਨਾਂ ਦੀ ਸ਼ਾਨ ਉਹਨਾਂ ਦੇ ਨਾਲ ਕਬਰ ਵਿੱਚ ਨਹੀਂ ਉਤਰੇਗੀ।18ਭਾਵੇਂ ਜਿਉਂਦੇ ਜੀ ਉਹ ਆਪਣੇ ਆਪ ਨੂੰ ਮੁਬਾਰਕ ਮੰਨਦੇ ਹਨਅਤੇ ਲੋਕ ਤੁਹਾਡੀ ਵਡਿਆਈ ਕਰਦੇ ਹਨ ਜਦੋਂ ਤੁਸੀਂ ਖੁਸ਼ਹਾਲ ਹੁੰਦੇ ਹੋ,19ਉਹ ਉਹਨਾਂ ਨਾਲ ਰਲ ਜਾਣਗੇ ਜੋ ਉਹਨਾਂ ਤੋਂ ਪਹਿਲਾਂ ਚਲੇ ਗਏ ਹਨ,ਜੋ ਮੁੜ ਕੇ ਜੀਵਨ ਦੀ ਰੋਸ਼ਨੀ ਨਹੀਂ ਦੇਖ ਸਕਣਗੇ।
20ਜਿਨ੍ਹਾਂ ਲੋਕਾਂ ਕੋਲ ਧਨ ਹੈ ਪਰ ਸਮਝ ਨਹੀਂ ਹੈਉਹ ਨਾਸ ਹੋਣ ਵਾਲੇ ਜਾਨਵਰਾਂ ਵਰਗੇ ਹਨ।

Biblica, Inc.

https://app.library.bible/content/38de522697cd8943