ਜ਼ਬੂਰਾਂ4
ਸੰਗੀਤ ਦੇ ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ। ਦਾਵੀਦ ਦਾ ਇੱਕ ਜ਼ਬੂਰ।
1ਹੇ ਮੇਰੇ ਧਰਮੀ ਪਰਮੇਸ਼ਵਰ,ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਮੈਨੂੰ ਉੱਤਰ ਦੇ!ਮੁਸੀਬਤ ਵਿੱਚ ਮੇਰੀ ਸਹਾਇਤਾ ਕਰ;ਹੁਣ ਆਪਣੀ ਕਿਰਪਾ ਨਾਲ ਮੇਰੀ ਪ੍ਰਾਰਥਨਾ ਦਾ ਉੱਤਰ ਦੇ।2ਤੁਸੀਂ ਲੋਕ ਕਦੋਂ ਤੱਕ ਮੇਰੀ ਮਹਿਮਾ ਨੂੰ ਸ਼ਰਮਿੰਦਗੀ ਵਿੱਚ ਬਦਲਦੇ ਰਹੋਗੇ?ਤੁਸੀਂ ਕਦੋਂ ਤੱਕ ਭਰਮ ਨਾਲ ਪ੍ਰੇਮ ਅਤੇ ਝੂਠ ਨੂੰ ਲੱਭੋਗੇ?3ਇਹ ਯਾਦ ਰੱਖੋ ਕਿ ਯਾਹਵੇਹ ਨੇ ਵਿਸ਼ਵਾਸ ਯੋਗ ਪਵਿੱਤਰ ਸੰਤ ਨੂੰ ਆਪਣੇ ਲਈ ਅਲੱਗ ਕਰ ਲਿਆ ਹੈ;ਜਦੋਂ ਮੈਂ ਪੁਕਾਰਾਂ, ਯਾਹਵੇਹ ਮੇਰੀ ਸੁਣੇਗਾ।4ਗੁੱਸਾ ਕਰੋ ਪਰ ਪਾਪ ਨਾ ਕਰੋ,ਆਪਣੇ ਬਿਸਤਰੇ ਉੱਤੇ ਲੰਮੇ ਪਏ ਹੋਏ,ਆਪਣੇ ਮਨ ਵਿੱਚ ਸੋਚੋ ਅਤੇ ਸ਼ਾਤ ਰਹੋ।5ਧਾਰਮਿਕਤਾ ਨਾਲ ਬਲੀ ਚੜ੍ਹਾਅਤੇ ਯਾਹਵੇਹ ਉੱਤੇ ਭਰੋਸਾ ਰੱਖ।6ਬਥੇਰੇ ਜੋ ਇਹ ਆਖਦੇ ਹਨ, “ਕੌਣ ਹੈ ਜੋ ਸਾਨੂੰ ਚੰਗਾ ਸਮਾਂ ਵਿਖਾਏਗਾ?”ਹੇ ਯਾਹਵੇਹ, ਤੂੰ ਆਪਣੇ ਮੁੱਖ ਦਾ ਪ੍ਰਕਾਸ਼ ਸਾਡੇ ਉੱਤੇ ਚਮਕਾ।7ਤੁਸੀਂ ਮੇਰੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ ਹੈਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ।8ਮੈਂ ਸ਼ਾਂਤੀ ਨਾਲ ਲੇਟਦਾ ਹੀ ਸੌਂ ਜਾਵਾਂਗਾ,ਕਿਉਂਕਿ, ਹੇ ਯਾਹਵੇਹ ਕੇਵਲ ਤੁਸੀਂ ਹੀ,ਮੈਨੂੰ ਸੁਰੱਖਿਆ ਵਿੱਚ ਵਸਾਉਂਦੇ ਹੋ।Biblica, Inc.