ਜ਼ਬੂਰਾਂ46
ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ। ਅਲਾਮੋਥ
1ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ,ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।2ਇਸ ਲਈ ਅਸੀਂ ਨਹੀਂ ਡਰਾਂਗੇ, ਭਾਵੇਂ ਧਰਤੀ ਉਲਟ ਜਾਵੇਂ।ਅਤੇ ਪਹਾੜ ਸਮੁੰਦਰ ਵਿੱਚ ਸੁੱਟੇ ਜਾਣ,3ਭਾਵੇਂ ਉਸ ਦਾ ਪਾਣੀ ਗਰਜਦਾ ਅਤੇ ਝੱਗ ਛੱਡਦਾ ਹੈਅਤੇ ਪਰਬਤ ਉਸਦੇ ਉਛਾਲ ਨਾਲ ਕੰਬਦੇ ਹਨ।4ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ਵਰ ਦੇ ਸ਼ਹਿਰ ਨੂੰ ਖੁਸ਼ ਕਰਦੀਆਂ ਹਨ,ਪਵਿੱਤਰ ਸਥਾਨ ਜਿੱਥੇ ਅੱਤ ਮਹਾਨ ਨਿਵਾਸ ਕਰਦਾ ਹੈ।5ਪਰਮੇਸ਼ਵਰ ਉਸ ਸ਼ਹਿਰ ਦੇ ਅੰਦਰ ਹੈ, ਉਹ ਸ਼ਹਿਰ ਕਦੇ ਨਹੀਂ ਡਿੱਗੇਗਾ;ਦਿਨ ਚੜ੍ਹਨ ਵੇਲੇ ਪਰਮੇਸ਼ਵਰ ਉਸਦੀ ਮਦਦ ਕਰੇਗਾ।6ਰਾਸ਼ਟਰ ਉਥਲ-ਪੁਥਲ ਹੋ ਗਏ ਹਨ, ਰਾਜ ਡੋਲ ਗਏ;ਉਹ ਆਪਣੀ ਆਵਾਜ਼ ਚੁੱਕਦਾ ਹੈ, ਧਰਤੀ ਪਿਘਲ ਜਾਂਦੀ ਹੈ।7ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ;ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।8ਆਓ ਅਤੇ ਵੇਖੋ ਕਿ ਯਾਹਵੇਹ ਨੇ ਕੀ ਕੀਤਾ ਹੈ,ਧਰਤੀ ਉੱਤੇ ਉਸ ਨੇ ਜੋ ਬਰਬਾਦੀ ਕਰ ਦਿੱਤੀ ਹੈ।9ਉਹ ਧਰਤੀ ਦੇ ਸਿਰੇ ਤੱਕ ਲੜਾਈਆਂ ਨੂੰ ਮੁਕਾਉਂਦਾ ਹੈ।ਉਹ ਧਨੁੱਖ ਨੂੰ ਤੋੜਦਾ ਹੈ ਅਤੇ ਬਰਛੀ ਨੂੰ ਤੋੜਦਾ ਹੈ।ਉਹ ਢਾਲਾਂ ਨੂੰ ਅੱਗ ਨਾਲ ਸਾੜਦਾ ਹੈ।10ਉਹ ਕਹਿੰਦਾ ਹੈ, “ਸ਼ਾਂਤ ਰਹੋ, ਅਤੇ ਜਾਣੋ ਕਿ ਮੈਂ ਪਰਮੇਸ਼ਵਰ ਹਾਂ;ਮੈਂ ਕੌਮਾਂ ਵਿੱਚ ਉੱਚਾ ਹੋਵਾਂਗਾ,ਮੈਂ ਧਰਤੀ ਉੱਤੇ ਉੱਚਾ ਕੀਤਾ ਜਾਵਾਂਗਾ।”11ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ;ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।Biblica, Inc.