ਜ਼ਬੂਰਾਂ47
ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ। ਇੱਕ ਜ਼ਬੂਰ।
1ਹੇ ਸਾਰੇ ਰਾਸ਼ਟਰੋਂ, ਤਾੜੀਆਂ ਵਜਾਓ;ਖੁਸ਼ੀ ਦੇ ਜੈਕਾਰਿਆਂ ਨਾਲ ਪਰਮੇਸ਼ਵਰ ਨੂੰ ਪੁਕਾਰੋ।2ਕਿਉਂਕਿ ਯਾਹਵੇਹ ਅੱਤ ਮਹਾਨ ਅਤੇ ਅਦਭੁਤ ਹੈ,ਉਹ ਸਾਰੀ ਧਰਤੀ ਉੱਤੇ ਮਹਾਨ ਰਾਜਾ ਹੈ।3ਉਸ ਨੇ ਕੌਮਾਂ ਨੂੰ ਸਾਡੇ ਅਧੀਨ ਕੀਤਾ,ਅਤੇ ਲੋਕਾਂ ਨੂੰ ਸਾਡੇ ਪੈਰਾਂ ਹੇਠ ਕੀਤਾ ਹੈ।4ਉਸ ਨੇ ਸਾਡੇ ਲਈ ਸਾਡੀ ਵਿਰਾਸਤ ਨੂੰ ਚੁਣਿਆ,ਯਾਕੋਬ ਦਾ ਮਾਣ, ਜਿਸ ਨੂੰ ਉਹ ਪਿਆਰ ਕਰਦਾ ਸੀ।5ਖੁਸ਼ੀ ਦੇ ਜੈਕਾਰੇ ਨਾਲ ਪਰਮੇਸ਼ਵਰ ਉੱਪਰ ਚੜ੍ਹ ਗਿਆ,ਤੁਰ੍ਹੀਆਂ ਦੀ ਆਵਾਜ਼ ਵਿੱਚ ਯਾਹਵੇਹ ਉੱਪਰ ਚੁੱਕ ਗਿਆ।6ਪਰਮੇਸ਼ਵਰ ਦੀ ਵਡਿਆਈ ਦੇ ਗੀਤ ਗਾਓ;ਸਾਡੇ ਰਾਜੇ ਦੇ ਗੁਣ ਗਾਓ, ਗੁਣ ਗਾਓ।7ਕਿਉਂਕਿ ਪਰਮੇਸ਼ਵਰ ਸਾਰੀ ਧਰਤੀ ਦਾ ਰਾਜਾ ਹੈ।ਉਸ ਦੀ ਵਡਿਆਈ ਲਈ ਜ਼ਬੂਰ ਗਾਓ।8ਪਰਮੇਸ਼ਵਰ ਰਾਸ਼ਟਰਾਂ ਉੱਤੇ ਰਾਜ ਕਰਦਾ ਹੈ;ਪਰਮੇਸ਼ਵਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬਿਰਾਜਮਾਨ ਹੈ।9ਰਾਸ਼ਟਰਾਂ ਦੇ ਸਰਦਾਰ ਅਬਰਾਹਾਮ ਦੇ ਪਰਮੇਸ਼ਵਰ ਦੇ ਲੋਕਾਂ ਵਾਂਗ ਇਕੱਠੇ ਹੁੰਦੇ ਹਨ,ਕਿਉਂਕਿ ਧਰਤੀ ਦੇ ਰਾਜੇ ਪਰਮੇਸ਼ਵਰ ਦੇ ਹਨ;ਉਹ ਬਹੁਤ ਉੱਚਾ ਹੈ।Biblica, Inc.