ਜ਼ਬੂਰਾਂ45

ਸੰਗੀਤ ਦੇ ਨਿਰਦੇਸ਼ਕ ਲਈ। “ਕੁਮੁਦਿਨੀ” ਦੀ ਧੁਨ ਲਈ ਕੋਰਾਹ ਦੇ ਪੁੱਤਰਾਂ ਵਿੱਚੋਂ। ਇੱਕ ਮਸ਼ਕੀਲ 

1ਮੇਰਾ ਦਿਲ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ,ਜਦੋਂ ਮੈਂ ਰਾਜੇ ਲਈ ਆਪਣੀਆਂ ਆਇਤਾਂ ਦਾ ਪਾਠ ਕਰਦਾ ਹਾਂ;ਮੇਰੀ ਜ਼ੁਬਾਨ ਇੱਕ ਹੁਨਰਮੰਦ ਲੇਖਕ ਦੀ ਕਲਮ ਵਾਂਗ ਹੈ।
2ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈ,ਅਤੇ ਤੇਰੇ ਬੁੱਲ੍ਹ ਕਿਰਪਾ ਨਾਲ ਮਸਹ ਕੀਤੇ ਗਏ ਹਨ,ਕਿਉਂਕਿ ਪਰਮੇਸ਼ਵਰ ਨੇ ਤੈਨੂੰ ਸਦਾ ਲਈ ਅਸੀਸ ਦਿੱਤੀ ਹੈ।
3ਹੇ ਸ਼ਕਤੀਸ਼ਾਲੀ, ਆਪਣੀ ਤਲਵਾਰ ਆਪਣੇ ਲੱਕ ਨਾਲ ਬੰਨ੍ਹ;ਆਪਣੀ ਸ਼ਾਨ ਅਤੇ ਸ਼ੋਭਾ ਨੂੰ ਪਾ ਲੈ।4ਆਪਣੀ ਮਹਿਮਾ ਵਿੱਚ ਸਚਿਆਈ, ਨਿਮਰਤਾ ਅਤੇ ਨਿਆਂ ਦੇ ਕਾਰਨਜਿੱਤ ਨਾਲ ਅੱਗੇ ਵਧ;ਤੇਰੇ ਸੱਜੇ ਹੱਥ ਨੂੰ ਸ਼ਾਨਦਾਰ ਕੰਮ ਕਰਨ ਦੇ।5ਤੇਰੇ ਤਿੱਖੇ ਤੀਰ ਨੂੰ ਰਾਜੇ ਦੇ ਵੈਰੀਆਂ ਦੇ ਦਿਲਾਂ ਨੂੰ ਵਿੰਨ੍ਹਣ ਦੇ।ਕੌਮਾਂ ਨੂੰ ਤੇਰੇ ਪੈਰਾਂ ਹੇਠ ਆਉਣ ਦੇ।6ਹੇ ਪਰਮੇਸ਼ਵਰ, ਤੇਰਾ ਸਿੰਘਾਸਣ ਸਦਾ ਅਤੇ ਸਦਾ ਲਈ ਕਾਇਮ ਰਹੇਗਾ;ਤੇਰੇ ਨਿਆਂ ਦਾ ਰਾਜਦੂਤ ਸਚਿਆਈ ਦਾ ਰਾਜਦੂਤ ਹੋਵੇਗਾ।7ਤੂੰ ਧਰਮ ਨੂੰ ਪਿਆਰ ਕਰਦਾ ਅਤੇ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ;ਇਸ ਲਈ ਪਰਮੇਸ਼ਵਰ, ਤੇਰੇ ਪਰਮੇਸ਼ਵਰ ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਹ ਕਰਕੇ ਤੇਰੇ ਸਾਥੀਆਂ ਤੋਂ ਉੱਪਰ ਰੱਖਿਆ ਹੈ।8ਤੁਹਾਡੇ ਸਾਰੇ ਬਸਤਰ ਗੰਧਰਸ ਅਤੇ ਐਲੋਜ਼ ਅਤੇ ਕੈਸੀਆ ਨਾਲ ਸੁਗੰਧਿਤ ਹਨ;ਹਾਥੀ ਦੰਦ ਦੇ ਮਹਿਲਾਂ ਵਿੱਚੋਂਤਾਰਾਂ ਵਾਲੇ ਵਾਜਿਆਂ ਨੇ ਤੁਹਾਨੂੰ ਖੁਸ਼ ਕੀਤਾ ਹੈ।9ਰਾਜਿਆਂ ਦੀਆਂ ਧੀਆਂ ਤੇਰੀਆਂ ਇੱਜ਼ਤ ਵਾਲੀਆਂ ਔਰਤਾਂ ਵਿੱਚੋਂ ਹਨ;ਤੇਰੇ ਸੱਜੇ ਹੱਥ ਓਫੀਰ ਦੇ ਸੋਨੇ ਦੀ ਸ਼ਾਹੀ ਲਾੜੀ ਹੈ।
10ਸੁਣ ਧੀਏ, ਧਿਆਨ ਨਾਲ ਸੁਣ,ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀ:11ਬਾਦਸ਼ਾਹ ਤੇਰੀ ਸੁੰਦਰਤਾ ਨਾਲ ਮੋਹਿਤ ਹੋਵੇ;ਉਸ ਦਾ ਆਦਰ ਕਰ, ਕਿਉਂਕਿ ਉਹ ਤੇਰਾ ਸੁਆਮੀ ਹੈ।12ਸੂਰ ਦਾ ਸ਼ਹਿਰ ਇੱਕ ਤੋਹਫ਼ਾ ਲੈ ਕੇ ਆਵੇਗਾ,ਧਨਵਾਨ ਲੋਕ ਤੇਰੀ ਮਿਹਰ ਦੀ ਭਾਲ ਕਰਨਗੇ।13ਉਸ ਦੇ ਕਮਰੇ ਦੇ ਅੰਦਰ ਰਾਜਕੁਮਾਰੀ ਦੀ ਮਹਿਮਾ ਹੈ;ਉਸਦਾ ਲਿਬਾਸ ਸੋਨੇ ਨਾਲ ਬੁਣਿਆ ਹੋਇਆ ਹੈ।14ਕਢਾਈ ਵਾਲੇ ਕੱਪੜਿਆਂ ਵਿੱਚ ਉਸਨੂੰ ਰਾਜੇ ਵੱਲ ਲਿਜਾਇਆ ਜਾਂਦਾ ਹੈ;ਉਸ ਦੀਆਂ ਕੁਆਰੀਆਂ ਸਹੇਲੀਆਂ ਉਸ ਦਾ ਪਿੱਛਾ ਕਰਦੀਆਂ ਹਨ,ਜਿਹੜੀਆਂ ਉਸ ਦੇ ਨਾਲ ਲਿਆਈਆਂ ਗਈਆਂ ਸਨ।15ਅਨੰਦ ਅਤੇ ਖੁਸ਼ੀ ਨਾਲ ਅਗਵਾਈ ਕੀਤੀ,ਉਹ ਰਾਜੇ ਦੇ ਮਹਿਲ ਵਿੱਚ ਦਾਖਲ ਹੋਏ।
16ਤੁਹਾਡੇ ਪੁੱਤਰ ਤੁਹਾਡੇ ਪਿਉ-ਦਾਦਿਆਂ ਦੀ ਥਾਂ ਲੈਣਗੇ;ਤੁਸੀਂ ਉਹਨਾਂ ਨੂੰ ਸਾਰੇ ਦੇਸ਼ ਦਾ ਰਾਜਕੁਮਾਰ ਬਣਾ ਦੇਵੋਂਗੇ।
17ਮੈਂ ਸਾਰੀਆਂ ਪੀੜ੍ਹੀਆਂ ਤੱਕ ਤੇਰੀ ਯਾਦ ਨੂੰ ਕਾਇਮ ਰੱਖਾਂਗਾ;ਇਸ ਲਈ ਕੌਮਾਂ ਜੁੱਗੋ ਜੁੱਗ ਤੇਰੀ ਵਡਿਆਈ ਕਰਨਗੀਆਂ।

Biblica, Inc.

https://app.library.bible/content/38de522697cd8943