ਜ਼ਬੂਰਾਂ44
ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਦੀ ਇੱਕ ਮੁਸ਼ਕੀਲ
1ਹੇ ਪਰਮੇਸ਼ਵਰ, ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ,ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਹੈਕਿ ਬਹੁਤ ਸਮਾਂ ਪਹਿਲਾਂ,ਉਹਨਾਂ ਦੇ ਦਿਨਾਂ ਵਿੱਚ ਤੂੰ ਕੀ ਕੀਤਾ ਸੀ।2ਤੂੰ ਆਪਣੇ ਹੱਥਾਂ ਨਾਲ ਪਰਾਈਆਂ ਕੌਮਾਂ ਨੂੰ ਕੱਢ ਦਿੱਤਾ ਸੀਅਤੇ ਸਾਡੇ ਪੁਰਖਿਆਂ ਨੂੰ ਵਸਾਇਆ।ਤੂੰ ਲੋਕਾਂ ਨੂੰ ਕੁਚਲ ਦਿੱਤਾਅਤੇ ਸਾਡੇ ਪੁਰਖਿਆਂ ਨੂੰ ਵਧਾਇਆ।3ਉਹਨਾਂ ਨੇ ਉਸ ਧਰਤੀ ਦੀ ਵਿਰਾਸਤ ਨੂੰ ਤਲਵਾਰ ਨਾਲ ਨਹੀਂ ਜਿੱਤਿਆਅਤੇ ਨਾ ਹੀ ਉਹਨਾਂ ਦੀ ਬਾਂਹ ਦੇ ਜੋਰ ਨੇ ਉਹਨਾਂ ਨੂੰ ਜਿੱਤ ਮਿਲੀ;ਇਹ ਤੇਰਾ ਸੱਜਾ ਹੱਥ, ਤੇਰੀ ਬਾਂਹ,ਅਤੇ ਤੇਰੇ ਚਿਹਰੇ ਦਾ ਨੂਰ ਸੀ, ਕਿਉਂਕਿ ਤੂੰ ਉਹਨਾਂ ਨੂੰ ਪਿਆਰ ਕਰਦਾ ਸੀ।4ਤੂੰ ਮੇਰਾ ਰਾਜਾ ਅਤੇ ਮੇਰਾ ਪਰਮੇਸ਼ਵਰ ਹੈ,ਜੋ ਯਾਕੋਬ ਲਈ ਜਿੱਤਾਂ ਦਾ ਹੁਕਮ ਦਿੰਦਾ ਹੈ।5ਤੇਰੇ ਦੁਆਰਾ ਅਸੀਂ ਆਪਣੇ ਵਿਰੋਧੀਆਂ ਨੂੰ ਪਿੱਛੇ ਧੱਕਦੇ ਹਾਂ;ਤੇਰੇ ਨਾਮ ਦੁਆਰਾ ਅਸੀਂ ਆਪਣੇ ਦੁਸ਼ਮਣਾਂ ਨੂੰ ਮਿੱਧਦੇ ਹਾਂ।6ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਹੀਂ ਰੱਖਦਾ,ਨਾਂ ਮੇਰੀ ਤਲਵਾਰ ਮੈਨੂੰ ਜਿੱਤ ਦਿੰਦੀ ਹੈ।7ਪਰ ਤੂੰ ਸਾਨੂੰ ਸਾਡੇ ਵੈਰੀਆਂ ਉੱਤੇ ਜਿੱਤ ਦਿੰਦਾ ਹੈ,ਅਤੇ ਤੂੰ ਸਾਡੇ ਈਰਖਾ ਕਰਨ ਵਾਲਿਆ ਨੂੰ ਸ਼ਰਮਿੰਦਾ ਕਰਦਾ ਹੈ।8ਪਰਮੇਸ਼ਵਰ ਵਿੱਚ ਅਸੀਂ ਸਾਰਾ ਦਿਨ ਆਪਣੀ ਸ਼ੇਖੀ ਮਾਰਦੇ ਹਾਂ,ਅਤੇ ਅਸੀਂ ਸਦਾ ਲਈ ਤੇਰੇ ਨਾਮ ਦੀ ਵਡਿਆਈ ਕਰਾਂਗੇ।9ਪਰ ਹੁਣ ਤੂੰ ਸਾਨੂੰ ਠੁਕਰਾ ਦਿੱਤਾ ਹੈ ਅਤੇ ਨਿਮਰ ਕੀਤਾ ਹੈ;ਅਤੇ ਸਾਡੀਆਂ ਫੌਜਾਂ ਨਾਲ ਨਹੀਂ ਚੱਲਦਾ।10ਤੂੰ ਸਾਨੂੰ ਵੈਰੀਆਂ ਦੇ ਸਾਹਮਣੇ ਪਿੱਛੇ ਹਟਾਇਆ,ਅਤੇ ਸਾਡੇ ਈਰਖਾ ਕਰਨ ਵਾਲਿਆਂ ਨੇ ਸਾਨੂੰ ਲੁੱਟ ਲਿਆ ਹੈ।11ਤੂੰ ਸਾਨੂੰ ਭੇਡਾਂ ਵਾਂਗ ਨਿਗਲਣ ਲਈ ਛੱਡ ਦਿੱਤਾ ਹੈਅਤੇ ਸਾਨੂੰ ਕੌਮਾਂ ਵਿੱਚ ਖਿੰਡਾ ਦਿੱਤਾ ਹੈ।12ਤੂੰ ਆਪਣੇ ਲੋਕਾਂ ਨੂੰ ਪੈਸੇ ਲਈ ਵੇਚ ਦਿੱਤਾ,ਪਰ ਉਹਨਾਂ ਦੀ ਵਿਕਰੀ ਤੋਂ ਧਨ ਇਕੱਠਾ ਨਹੀਂ ਕੀਤਾ।13ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ,ਅਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਜ਼ਾਕ ਅਤੇ ਮਖੌਲ ਬਣਾਇਆ ਹੈ।14ਤੂੰ ਸਾਨੂੰ ਕੌਮਾਂ ਵਿੱਚ ਇੱਕ ਉਪਦੇਸ਼ ਬਣਾਇਆ ਹੈ;ਲੋਕ ਸਾਡੇ ਨਾਲ ਸਿਰ ਹਿਲਾਉਂਦੇ ਹਨ।15ਮੈਂ ਸਾਰਾ ਦਿਨ ਬੇਇੱਜ਼ਤੀ ਵਿੱਚ ਰਹਿੰਦਾ ਹਾਂ,ਅਤੇ ਮੇਰਾ ਮੂੰਹ ਸ਼ਰਮ ਨਾਲ ਢੱਕਿਆ ਹੋਇਆ ਹੈ16ਜਿਹੜੇ ਮੈਨੂੰ ਮਿਹਣਾ ਮਾਰਦੇ ਅਤੇ ਮੈਨੂੰ ਬਦਨਾਮ ਕਰਦੇ ਹਨ,ਉਸ ਦੁਸ਼ਮਣ ਦੇ ਕਾਰਨ, ਜੋ ਬਦਲਾ ਲੈਣ ਤੇ ਤੁਲਿਆ ਹੋਇਆ ਹੈ।17ਅਸੀਂ ਨਾ ਤੇ ਤੈਨੂੰ ਭੁੱਲੇ ਸੀ,ਅਤੇ ਨਾ ਹੀ ਤੇਰੇ ਨੇਮ ਨੂੰ ਤੋੜਿਆ ਸੀ;ਤਾਂ ਵੀ ਸਾਨੂੰ ਇਹ ਸਭ ਸਹਿਣਾ ਪਿਆ।18ਸਾਡੇ ਦਿਲ ਵਾਪਸ ਪਿੱਛੇ ਨਾ ਮੁੜੇ;ਅਤੇ ਨਾ ਹੀ ਸਾਡੇ ਪੈਰ ਤੇਰੇ ਰਾਹਾਂ ਤੋਂ ਭਟਕੇ।19ਪਰ ਤੁਸੀਂ ਸਾਨੂੰ ਕੁਚਲ ਦਿੱਤਾ ਅਤੇ ਸਾਨੂੰ ਗਿੱਦੜਾਂ ਦਾ ਅੱਡਾ ਬਣਾ ਦਿੱਤਾ;ਤੁਸੀਂ ਸਾਨੂੰ ਡੂੰਘੇ ਹਨੇਰੇ ਵਿੱਚ ਢੱਕ ਦਿੱਤਾ ਹੈ।20ਜੇ ਅਸੀਂ ਆਪਣੇ ਪਰਮੇਸ਼ਵਰ ਦਾ ਨਾਮ ਭੁੱਲ ਗਏ ਹੁੰਦੇ,ਜਾਂ ਕਿਸੇ ਵਿਦੇਸ਼ੀ ਦੇਵਤੇ ਅੱਗੇ ਹੱਥ ਪਸਾਰਦੇ,21ਕੀ ਪਰਮੇਸ਼ਵਰ ਨੇ ਇਸ ਦੀ ਖੋਜ ਨਾ ਕੀਤੀ ਹੋਈ ਹੋਵੇਗੀ,ਉਹ ਤਾਂ ਦਿਲ ਦੇ ਭੇਤ ਨੂੰ ਜਾਣਦਾ ਹੈ?22ਫਿਰ ਵੀ ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ;ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।23ਹੇ ਯਾਹਵੇਹ ਜਾਗ! ਤੂੰ ਕਿਉਂ ਸੁੱਤਾ ਹੈ?ਉੱਠ ਜਾ! ਸਾਨੂੰ ਸਦਾ ਲਈ ਨਾ ਠੁਕਰਾ।24ਤੂੰ ਆਪਣਾ ਮੂੰਹ ਕਿਉਂ ਛੁਪਾਉਂਦਾ ਹੈਅਤੇ ਸਾਡੇ ਦੁੱਖ ਅਤੇ ਜ਼ੁਲਮ ਨੂੰ ਕਿਉਂ ਭੁੱਲਦਾ ਹੈ?25ਅਸੀਂ ਮਿੱਟੀ ਤੱਕ ਝੁੱਕ ਗਏ ਹਾਂ;ਸਾਡੇ ਸਰੀਰ ਜ਼ਮੀਨ ਨਾਲ ਚਿਪਕ ਜਾਂਦੇ ਹਨ।26ਉੱਠ ਅਤੇ ਸਾਡੀ ਸਹਾਇਤਾ ਕਰ;ਤੇਰੇ ਅਟੁੱਟ ਪਿਆਰ ਦੇ ਕਾਰਨ ਸਾਨੂੰ ਬਚਾ।Biblica, Inc.