ਜ਼ਬੂਰਾਂ43
1ਮੇਰੇ ਪਰਮੇਸ਼ਵਰ, ਮੈਨੂੰ ਸਹੀ ਠਹਿਰਾ ਅਤੇ ਇੱਕ ਬੇਵਫ਼ਾ ਕੌਮ ਦੇ ਵਿਰੁੱਧ ਮੇਰਾ ਪੱਖ ਪੇਸ਼ ਕਰ।ਮੈਨੂੰ ਉਹਨਾਂ ਲੋਕਾਂ ਤੋਂ ਬਚਾ ਜੋਧੋਖੇਬਾਜ਼ ਅਤੇ ਦੁਸ਼ਟ ਹਨ।2ਪਰਮੇਸ਼ਵਰ ਤੂੰ ਮੇਰਾ ਗੜ੍ਹ ਹੈ।ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?ਵੈਰੀ ਦੇ ਸਤਾਉਂਣ ਦੇ ਕਾਰਨਮੈਂ ਕਿਉਂ ਵਿਰਲਾਪ ਕਰਾਂ?3ਆਪਣੇ ਚਾਨਣ ਅਤੇ ਸਚਿਆਈ ਨੂੰ ਭੇਜ,ਤਾਂ ਜੋ ਉਹ ਮੇਰੀ ਅਗਵਾਈ ਕਰਨ;ਉਹ ਮੈਨੂੰ ਤੇਰੇ ਪਵਿੱਤਰ ਪਰਬਤ ਉੱਤੇ,ਅਤੇ ਉਸ ਥਾਂ ਤੇ ਲੈ ਕੇ ਜਾਣ ਜਿੱਥੇ ਤੂੰ ਰਹਿੰਦਾ ਹੈ।4ਤਦ ਮੈਂ ਪਰਮੇਸ਼ਵਰ ਦੀ ਜਗਵੇਦੀ ਕੋਲ ਜਾਵਾਂਗਾ,ਪਰਮੇਸ਼ਵਰ ਕੋਲ, ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਅਤੇ ਅਨੰਦ ਹੈਹੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਮੈਂ ਗੀਤ ਨਾਲ ਤੇਰੀ ਵਡਿਆਈ ਕਰਾਂਗਾ।5ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ?ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ,ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।
Biblica, Inc.