ਜ਼ਬੂਰਾਂ42
ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਦਾ ਇੱਕ ਮੁਸ਼ਕੀਲ ਗੀਤ।
1ਜਿਵੇਂ ਹਿਰਨੀ ਪਾਣੀ ਦੀਆਂ ਨਦੀਆਂ ਨੂੰ ਤਰਸਦੀ ਹੈ,ਹੇ ਮੇਰੇ ਪਰਮੇਸ਼ਵਰ, ਉਸੇ ਤਰ੍ਹਾਂ ਮੇਰੀ ਆਤਮਾ ਤੇਰੇ ਲਈ ਤਰਸਦੀ ਹੈ।2ਮੇਰੀ ਜਾਨ ਪਰਮੇਸ਼ਵਰ ਲਈ, ਜਿਉਂਦੇ ਪਰਮੇਸ਼ਵਰ ਲਈ ਤਿਹਾਈ ਹੈ।ਮੈਂ ਕਦੋਂ ਜਾ ਕੇ ਪਰਮੇਸ਼ਵਰ ਨੂੰ ਮਿਲ ਸਕਦਾ ਹਾਂ?3ਮੇਰੇ ਹੰਝੂ ਦਿਨ-ਰਾਤਮੇਰਾ ਭੋਜਨ ਰਹੇ ਹਨ,ਜਦ ਕਿ ਲੋਕ ਮੈਨੂੰ ਸਾਰਾ ਦਿਨ ਆਖਦੇ ਹਨ,“ਤੇਰਾ ਪਰਮੇਸ਼ਵਰ ਕਿੱਥੇ ਹੈ?”4ਜਦੋਂ ਮੈਂ ਆਪਣੀ ਆਤਮਾ ਨੂੰ ਡੋਲ੍ਹਦਾ ਹਾਂ,ਇਹ ਗੱਲਾਂ ਮੈਨੂੰ ਯਾਦ ਆਉਂਦੀਆਂ ਹਨਮੈਂ ਕਿਵੇਂ ਪਰਮੇਸ਼ਵਰ ਦੀ ਸੁਰੱਖਿਆ ਹੇਠਪਰਮੇਸ਼ਵਰ ਦੇ ਘਰ ਨੂੰ ਜਾਂਦਾ ਸੀ,ਖੁਸ਼ੀ ਅਤੇ ਵਡਿਆਈ ਦੇ ਜੈਕਾਰਿਆਂ ਨਾਲਤਿਉਹਾਰਾਂ ਦੀ ਭੀੜ ਵਿੱਚ ਜਾਂਦਾ ਸੀ।5ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?ਮੇਰੇ ਅੰਦਰ ਇੰਨੀ ਬੇਚੈਨ ਕਿਉਂ ਹੈ?ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,ਕਿਉਂ ਜੋ ਮੈਂ ਅਜੇ ਵੀ ਉਸ ਦੀ ਵਡਿਆਈ ਕਰਾਂਗਾ,ਮੇਰੇ ਮੁਕਤੀਦਾਤੇ ਅਤੇ ਮੇਰੇ ਪਰਮੇਸ਼ਵਰ।6ਹੇ ਮੇਰੇ ਪਰਮੇਸ਼ਵਰ, ਮੇਰੀ ਆਤਮਾ ਮੇਰੇ ਅੰਦਰ ਉਦਾਸ ਹੈ;ਇਸ ਲਈ ਮੈਂ ਤੁਹਾਨੂੰ ਯਰਦਨ ਦੀ ਧਰਤੀ ਤੋਂ,ਹਰਮੋਨ ਦੀਆਂ ਉਚਾਈਆਂ ਤੋਂ, ਅਤੇ ਮਿਜ਼ਾਰ ਪਰਬਤ ਤੋਂਯਾਦ ਕਰਾਂਗਾ।7ਤੇਰੇ ਪਾਣੀ ਦੇ ਝਰਨੇ ਦੀ ਆਵਾਜ਼ ਸੁਣ ਕੇ,ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ;ਅਤੇ ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆ।8ਦਿਨ ਨੂੰ ਯਾਹਵੇਹ ਆਪਣੇ ਪਿਆਰ ਦੀ ਆਗਿਆ ਦੇਵੇਗਾ,ਰਾਤ ਨੂੰ ਉਸਦਾ ਗੀਤ ਮੇਰੇ ਨਾਲ ਹੋਵੇਗਾਮੇਰੀ ਜ਼ਿੰਦਗੀ ਦੇ ਪਰਮੇਸ਼ਵਰ ਤੋਂ ਪ੍ਰਾਰਥਨਾ।9ਮੈਂ ਪਰਮੇਸ਼ਵਰ ਨੂੰ ਮੇਰੀ ਚੱਟਾਨ ਆਖਦਾ ਹਾਂ,“ਤੂੰ ਮੈਨੂੰ ਕਿਉਂ ਭੁੱਲ ਗਿਆ ਹੈ?ਮੈਂ ਕਿਉਂ ਦੁਸ਼ਮਣਾਂ ਦੇ ਜ਼ੁਲਮ ਵਿੱਚਵਿਰਲਾਪ ਕਰਦਾ ਰਹਾਂ?”10ਮੇਰੀਆਂ ਹੱਡੀਆਂ ਦੁੱਖੀ ਹਨਕਿਉਂਕਿ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ,ਸਾਰਾ ਦਿਨ ਮੈਨੂੰ ਕਹਿੰਦੇ ਹਨ,“ਤੇਰਾ ਪਰਮੇਸ਼ਵਰ ਕਿੱਥੇ ਹੈ?”11ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ?ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ,ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।Biblica, Inc.