ਜ਼ਬੂਰਾਂ41
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।
1ਮੁਬਾਰਕ ਹੈ ਉਹ ਜਿਹੜਾ ਗਰੀਬ ਦਾ ਧਿਆਨ ਰੱਖਦਾ ਹੈ;ਯਾਹਵੇਹ ਉਹਨਾਂ ਨੂੰ ਮੁਸੀਬਤ ਦੇ ਸਮੇਂ ਵਿੱਚ ਛੁਡਾਉਂਦਾ ਹੈ।2ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ ਅਤੇ ਉਸਨੂੰ ਬਰਕਰਾਰ ਰੱਖੇਗਾ,ਉਹ ਧਰਤੀ ਉੱਤੇ ਮੁਬਾਰਕ ਹੋਣਗੇ,ਉਹ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਹੀਂ ਕਰਦਾ।3ਯਾਹਵੇਹ ਉਹਨਾਂ ਨੂੰ ਉਹਨਾਂ ਦੇ ਬਿਸਤਰੇ ਉੱਤੇ ਸੰਭਾਲਦਾ ਹੈਅਤੇ ਉਹਨਾਂ ਨੂੰ ਉਹਨਾਂ ਦੀ ਬਿਮਾਰੀ ਦੇ ਬਿਸਤਰੇ ਤੋਂ ਬਹਾਲ ਕਰਦਾ ਹੈ।4ਮੈਂ ਕਿਹਾ, ਹੇ ਯਾਹਵੇਹ, “ਮੇਰੇ ਤੇ ਦਯਾ ਕਰੋ,ਮੈਨੂੰ ਚੰਗਾ ਕਰੋ ਕਿਉਂ ਜੋ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ।”5ਮੇਰੇ ਵੈਰੀ ਨਫ਼ਰਤ ਨਾਲ ਮੇਰੇ ਬਾਰੇ ਆਖਦੇ ਹਨ,“ਉਹ ਕਦੋਂ ਮਰੇਗਾ ਅਤੇ ਉਸਦਾ ਨਾਮ ਕਦੋਂ ਨਸ਼ਟ ਹੋਵੇਗਾ?”6ਜਦੋਂ ਉਹਨਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ,ਉਹ ਝੂਠ ਬੋਲਦਾ ਹੈ ਅਤੇ ਦਿਲੋਂ ਨਿੰਦਿਆ ਕਰਦਾ ਹੈ;ਫਿਰ ਉਹ ਬਾਹਰ ਜਾਂਦਾ ਹੈ ਅਤੇ ਇਸ ਨੂੰ ਚਾਰੇ ਪਾਸੇ ਫੈਲਾਉਂਦਾ ਹੈ।7ਮੇਰੇ ਸਾਰੇ ਦੁਸ਼ਮਣ ਮੇਰੇ ਵਿਰੁੱਧ ਇੱਕਠੇ ਹੋ ਕੇ ਚੁਗ਼ਲੀ ਕਰਦੇ ਹਨ।ਉਹ ਮੇਰੇ ਲਈ ਸਭ ਤੋਂ ਭੈੜੇ ਕੰਮ ਦੀ ਕਲਪਨਾ ਕਰਦੇ ਹਨ,8“ਉਹ ਆਖਦੇ ਹਨ, ਉਸ ਨੂੰ ਇੱਕ ਮਾੜੀ ਬਿਮਾਰੀ ਨੇ ਦੁੱਖੀ ਕੀਤਾ ਹੈ;ਉਹ ਉਸ ਥਾਂ ਤੋਂ ਕਦੇ ਨਹੀਂ ਉੱਠੇਗਾ ਜਿੱਥੇ ਉਹ ਪਿਆ ਹੈ।”9ਇੱਥੋਂ ਤੱਕ ਕਿ ਮੇਰਾ ਨਜ਼ਦੀਕੀ ਮਿੱਤਰ,ਜਿਸ ਉੱਤੇ ਮੈਂ ਭਰੋਸਾ ਕੀਤਾ,ਇੱਕ ਜਿਸ ਨੇ ਮੇਰੇ ਨਾਲ ਰੋਟੀ ਖਾਧੀ,ਉਹ ਮੇਰੇ ਵਿਰੁੱਧ ਹੋ ਗਿਆ ਹੈ।10ਹੇ ਯਾਹਵੇਹ, ਪਰ ਤੂੰ ਮੇਰੇ ਤੇ ਕਿਰਪਾ ਕਰਕੇ ਮੈਨੂੰ ਖੜਾ ਕਰ;ਤਾਂ ਜੋ ਮੈਂ ਉਹਨਾਂ ਦਾ ਬਦਲਾ ਦੇ ਸਕਾਂ।11ਮੈਂ ਜਾਣਦਾ ਹਾਂ ਕਿ ਤੂੰ ਮੇਰੇ ਉੱਤੇ ਪ੍ਰਸੰਨ ਹੈ,ਕਿਉਂਕਿ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਨਹੀਂ ਪਾਉਂਦਾ।12ਮੇਰੀ ਖਰਿਆਈ ਦੇ ਕਾਰਨ ਤੁਸੀਂ ਮੈਨੂੰ ਸੰਭਾਲਦੇ ਹੋਅਤੇ ਮੈਨੂੰ ਸਦਾ ਲਈ ਆਪਣੀ ਹਜ਼ੂਰੀ ਵਿੱਚ ਰੱਖਦਾ ਹੈ।13ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ,ਆਦ ਤੋਂ ਅੰਤ ਤੱਕ।ਆਮੀਨ ਅਤੇ ਆਮੀਨ।Biblica, Inc.