ਜ਼ਬੂਰਾਂ40
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।
1ਮੈਂ ਧੀਰਜ ਨਾਲ ਯਾਹਵੇਹ ਦੀ ਉਡੀਕ ਕੀਤੀ;ਉਹ ਮੇਰੇ ਵੱਲ ਮੁੜਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।2ਉਸ ਨੇ ਮੈਨੂੰ ਭਿਆਨਕ ਟੋਏ, ਚਿੱਕੜ ਅਤੇ ਦਲਦਲ ਵਿੱਚੋਂ ਬਾਹਰ ਕੱਢਿਆ;ਉਸ ਨੇ ਚੱਟਾਨ ਉੱਤੇ ਮੇਰੇ ਪੈਰਾਂ ਨੂੰ ਰੱਖਿਆਅਤੇ ਮੈਨੂੰ ਖੜ੍ਹਨ ਲਈ ਪੱਕਾ ਥਾਂ ਦਿੱਤਾ ਹੈ।3ਉਸ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ,ਸਾਡੇ ਪਰਮੇਸ਼ਵਰ ਦੀ ਵਡਿਆਈ ਦਾ ਭਜਨ।ਬਹੁਤ ਸਾਰੇ ਯਾਹਵੇਹ ਨੂੰ ਵੇਖਣਗੇ ਅਤੇ ਡਰਨਗੇ ਅਤੇ ਉਸ ਉੱਤੇ ਭਰੋਸਾ ਰੱਖਣਗੇ।4ਧੰਨ ਹੈ ਉਹਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ,ਜੋ ਉਹਨਾਂ ਹੰਕਾਰੀਆਂ ਵੱਲ ਨਹੀਂ ਵੇਖਦਾ,ਜਿਹੜੇ ਝੂਠੇ ਦੇਵਤਿਆਂ ਵੱਲ ਮੁੜਦੇ ਹਨ।5ਹੇ ਯਾਹਵੇਹ ਮੇਰੇ ਪਰਮੇਸ਼ਵਰ,ਤੂੰ ਬਹੁਤ ਸਾਰੇ ਅਚੰਭੇ ਕੰਮ ਕੀਤੇ ਹਨ,ਬਹੁਤ ਸਾਰੀਆਂ ਚੀਜ਼ਾਂ ਦੀਆਂ ਤੂੰ ਸਾਡੇ ਲਈ ਯੋਜਨਾਵਾਂ ਬਣਾਈਆਂ ਹਨ।ਕੋਈ ਵੀ ਤੁਹਾਡੇ ਨਾਲ ਤੁਲਨਾ ਨਹੀਂ ਕਰ ਸਕਦਾ;ਜੇ ਮੈਂ ਤੇਰੇ ਕੰਮਾਂ ਬਾਰੇ ਬੋਲਾਂ ਅਤੇ ਤੇਰੇ ਕੰਮਾਂ ਬਾਰੇ ਦੱਸਾਂ,ਤਾਂ ਬਹੁਤ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।6ਬਲੀਦਾਨ ਅਤੇ ਪਾਪ ਦੀ ਭੇਟ ਨੂੰ ਤੂੰ ਨਾ ਚਾਹਿਆਪਰ ਤੂੰ ਮੇਰੇ ਕੰਨ ਖੋਲ੍ਹ ਦਿੱਤੇ ਹਨਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦੀ ਤੈਨੂੰ ਲੋੜ ਨਹੀਂ ਹੈ।7ਫਿਰ ਮੈਂ ਆਖਿਆ, “ਮੈਂ ਇੱਥੇ ਹਾਂ, ਮੈਂ ਆ ਗਿਆ ਹਾਂ,ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ।8ਹੇ ਮੇਰੇ ਪਰਮੇਸ਼ਵਰ, ਮੈਂ ਤੇਰੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ;ਤੇਰੀ ਬਿਵਸਥਾ ਮੇਰੇ ਦਿਲ ਵਿੱਚ ਹੈ।”9ਮੈਂ ਮਹਾਂ-ਸਭਾ ਵਿੱਚ ਤੇਰੇ ਬਚਾਉਣ ਵਾਲੇ ਕੰਮਾਂ ਦਾ ਐਲਾਨ ਕਰਦਾ ਹਾਂ;ਹੇ ਯਾਹਵੇਹ, ਜਿਵੇਂ ਤੂੰ ਜਾਣਦਾ ਹੈ,ਮੈਂ ਆਪਣੇ ਬੁੱਲ੍ਹਾਂ ਨੂੰ ਬੰਦ ਨਹੀਂ ਰੱਖਦਾ।10ਮੈਂ ਤੇਰੀ ਧਾਰਮਿਕਤਾ ਨੂੰ ਆਪਣੇ ਦਿਲ ਵਿੱਚ ਨਹੀਂ ਛੁਪਾਉਂਦਾ;ਮੈਂ ਤੇਰੀ ਵਫ਼ਾਦਾਰੀ ਅਤੇ ਤੇਰੇ ਬਚਾਉਣ ਵਾਲੀ ਸਹਾਇਤਾ ਬਾਰੇ ਗੱਲ ਕਰਦਾ ਹਾਂ।ਮੈਂ ਤੇਰੇ ਪਿਆਰ ਅਤੇ ਤੇਰੀ ਵਫ਼ਾਦਾਰੀ ਨੂੰ ਵੱਡੀ ਸਭਾ ਤੋਂਨਹੀਂ ਲੁਕਾਉਂਦਾ।11ਯਾਹਵੇਹ, ਆਪਣੀ ਰਹਿਮਤ ਨੂੰ ਮੇਰੇ ਤੋਂ ਨਾ ਰੋਕ;ਤੇਰਾ ਪਿਆਰ ਅਤੇ ਵਫ਼ਾਦਾਰੀ ਹਮੇਸ਼ਾ ਮੇਰੀ ਰੱਖਿਆ ਕਰੇ।12ਅਣਗਿਣਤ ਮੁਸੀਬਤਾਂ ਨੇ ਮੈਨੂੰ ਘੇਰ ਲਿਆ;ਮੇਰੇ ਪਾਪਾਂ ਨੇ ਮੈਨੂੰ ਘੇਰ ਲਿਆ ਹੈ ਅਤੇ ਮੈਂ ਵੇਖ ਨਹੀਂ ਸਕਦਾ।ਉਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,ਅਤੇ ਮੇਰਾ ਦਿਲ ਟੁੱਟ ਗਿਆ ਹੈ।13ਹੇ ਯਾਹਵੇਹ, ਕਿਰਪਾ ਕਰਕੇ ਮੈਨੂੰ ਬਚਾ;ਹੇ ਯਾਹਵੇਹ, ਮੇਰੀ ਮਦਦ ਕਰਨ ਲਈ ਜਲਦੀ ਆ।14ਉਹ ਸਾਰੇ ਜੋ ਮੇਰੀ ਜਾਨ ਲੈਣਾ ਚਾਹੁੰਦੇ ਹਨਉਹ ਸ਼ਰਮਿੰਦੇ ਹੋਣ ਅਤੇ ਉਲਝਣ ਵਿੱਚ ਪੈ ਜਾਣ;ਉਹ ਸਾਰੇ ਜਿਹੜੇ ਮੇਰੀ ਬਰਬਾਦੀ ਚਾਹੁੰਦੇ ਹਨਬੇਇੱਜ਼ਤ ਹੋ ਕੇ ਪਿੱਛੇ ਹਟ ਜਾਣ।15ਉਹ ਸਾਰੇ ਜਿਹੜੇ ਮੈਨੂੰ ਆਖਣ, “ਆਹਾ! ਆਹਾ!”ਉਹ ਆਪਣੀ ਹੀ ਸ਼ਰਮ ਨੂੰ ਵੇਖ ਕੇ ਘਬਰਾ ਜਾਣ।16ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨਤੇਰੇ ਵਿੱਚ ਖੁਸ਼ ਹੋਣ ਅਤੇ ਅਨੰਦ ਕਰਨ;ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ,“ਯਾਹਵੇਹ ਮਹਾਨ ਹੈ!”17ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ;ਤਾਂ ਵੀ ਯਾਹਵੇਹ ਮੇਰੀ ਚਿੰਤਾਂ ਕਰਦਾ ਹੈ।ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ।ਤੂੰ ਮੇਰਾ ਪਰਮੇਸ਼ਵਰ ਹੈ, ਦੇਰ ਨਾ ਕਰ।Biblica, Inc.