ਜ਼ਬੂਰਾਂ39
ਸੰਗੀਤ ਦੇ ਨਿਰਦੇਸ਼ਕ ਲਈ। ਯਦੂਥੂਨ ਲਈ। ਦਾਵੀਦ ਦਾ ਇੱਕ ਜ਼ਬੂਰ।
1ਮੈਂ ਕਿਹਾ, “ਮੈਂ ਆਪਣੇ ਰਾਹਾਂ ਦੀ ਰਾਖੀ ਕਰਾਂਗਾਅਤੇ ਆਪਣੀ ਜੀਭ ਨੂੰ ਪਾਪ ਤੋਂ ਬਚਾਵਾਂਗਾ;ਜਦੋਂ ਤੱਕ ਦੁਸ਼ਟ ਮੇਰੇ ਅੱਗੇ ਹਨਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਗਾ।”2ਇਸ ਲਈ ਮੈਂ ਬਿਲਕੁਲ ਚੁੱਪ ਰਿਹਾ,ਕੁਝ ਵੀ ਚੰਗਾ ਨਹੀਂ ਕਿਹਾ।ਪਰ ਮੇਰਾ ਦੁੱਖ ਵੱਧ ਗਿਆ।3ਮੇਰਾ ਦਿਲ ਮੇਰੇ ਅੰਦਰ ਗਰਮ ਹੋ ਗਿਆ,ਜਦੋਂ ਮੈਂ ਸਿਮਰਨ ਕਰਦਾ ਸੀ, ਅੱਗ ਬਲਦੀ ਸੀ,ਤਦ ਮੈਂ ਆਪਣੀ ਜੀਭ ਨਾਲ ਬੋਲਿਆ:4“ਯਾਹਵੇਹ, ਮੈਨੂੰ, ਮੇਰੀ ਜ਼ਿੰਦਗੀ ਦਾ ਅੰਤਅਤੇ ਮੇਰੇ ਦਿਨਾਂ ਦੀ ਗਿਣਤੀ ਦਿਖਾ;ਮੈਨੂੰ ਦੱਸ ਕਿ ਮੇਰੀ ਜ਼ਿੰਦਗੀ ਕਿੰਨੀ ਅਸਥਿਰ ਹੈ।5ਤੂੰ ਮੇਰੇ ਦਿਨਾਂ ਨੂੰ ਸਿਰਫ ਹੱਥਾਂ ਦੀ ਚੌੜਾਈ ਬਣਾ ਦਿੱਤਾ ਹੈ;ਮੇਰੇ ਸਾਲਾਂ ਦੀ ਮਿਆਦ ਤੁਹਾਡੇ ਅੱਗੇ ਕੁਝ ਵੀ ਨਹੀਂ ਹੈ।ਹਰ ਕੋਈ ਇੱਕ ਸਾਹ ਹੈ,ਉਹ ਵੀ ਜੋ ਸੁਰੱਖਿਅਤ ਜਾਪਦੇ ਹਨ।6“ਯਕੀਨਨ ਹੀ ਹਰ ਮਨੁੱਖ ਸਿਰਫ ਛਾਇਆ ਵਾਂਗੂੰ ਘੁੰਮਦਾ ਫਿਰਦਾ ਹੈ;ਸੱਚ-ਮੁੱਚ ਉਹ ਵਿਅਰਥ ਭੱਜ-ਦੌੜ ਕਰਦੇ ਅਤੇ ਧਨ ਇਕੱਠਾ ਕਰਦੇ ਹਨਇਹ ਜਾਣੇ ਬਿਨਾਂ ਕਿ ਇਹ ਅੰਤ ਕਿਸ ਦਾ ਹੋਵੇਗਾ।7“ਹੇ ਯਾਹਵੇਹ, ਪਰ ਹੁਣ ਮੈਂ ਕੀ ਭਾਲਦਾ ਹਾਂ?ਮੇਰੀ ਆਸ ਤੇਰੇ ਵਿੱਚ ਹੈ।8ਮੈਨੂੰ ਮੇਰੇ ਸਾਰੇ ਅਪਰਾਧਾਂ ਤੋਂ ਬਚਾ;ਮੈਨੂੰ ਮੂਰਖਾਂ ਦਾ ਮਖੌਲ ਨਾ ਬਣਾ।9ਮੈਂ ਚੁੱਪ ਰਿਹਾ; ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ,ਕਿਉਂਕਿ ਤੁਸੀਂ ਹੀ ਹੋ ਜਿਸਨੇ ਇਹ ਕੀਤਾ ਹੈ।10ਮੇਰੇ ਤੋਂ ਆਪਣੀ ਬਿਪਤਾ ਦੂਰ ਕਰ;ਮੈਂ ਤੇਰੇ ਹੱਥ ਦੀ ਫੂਕ ਨਾਲ ਹਾਰ ਗਿਆ ਹਾਂ।11ਜਦੋਂ ਤੂੰ ਕਿਸੇ ਨੂੰ ਉਸ ਦੇ ਪਾਪ ਲਈ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹੈ,ਤੂੰ ਉਹਨਾਂ ਦੀ ਦੌਲਤ ਨੂੰ ਕੀੜੇ ਵਾਂਗ ਖਾ ਜਾਂਦਾ ਹੈਸੱਚ-ਮੁੱਚ ਹਰ ਇੱਕ ਇਨਸਾਨ ਸਾਹ ਹੀ ਹੈ।12“ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀਮਦਦ ਕਰ;ਮੇਰੇ ਰੋਣੇ ਨੂੰ ਵੇਖ ਕੇ ਬੋਲਾ ਨਾ ਹੋ।ਮੈਂ ਵੀ ਤੁਹਾਡੇ ਨਾਲ ਪਰਦੇਸੀ,ਵਾਂਗ ਰਹਿੰਦਾ ਹਾਂ ਅਤੇ ਆਪਣੇ ਸਾਰੇ ਪੁਰਖਿਆਂ ਵਾਂਗ ਮੁਸਾਫਰ ਹਾਂ।13ਮੇਰੇ ਤੋਂ ਦੂਰ ਰਹੋ, ਤਾਂ ਜੋ ਮੈਂ ਮੁੜ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਾਂਇਸ ਤੋਂ ਪਹਿਲਾਂ ਕਿ ਮੈਂ ਰਵਾਨਾ ਹੋਵਾਂ ਅਤੇ ਹੋਰ ਨਹੀਂ ਹਾਂ।”Biblica, Inc.