ਜ਼ਬੂਰਾਂ3

ਦਾਵੀਦ ਦਾ ਇੱਕ ਜ਼ਬੂਰ। ਜਦੋਂ ਉਹ ਆਪਣੇ ਪੁੱਤਰ ਅਬਸ਼ਾਲੋਮ ਤੋਂ ਭੱਜ ਗਿਆ।

1ਹੇ ਯਾਹਵੇਹ, ਮੇਰੇ ਦੁਸ਼ਮਣ ਕਿੰਨੇ ਹਨ!ਕਿੰਨੇ ਹੀ ਹਨ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੋਏ ਹਨ!2ਬਹੁਤੇ ਮੇਰੇ ਬਾਰੇ ਆਖਦੇ ਹਨ,“ਕਿ ਪਰਮੇਸ਼ਵਰ ਉਸ ਨੂੰ ਮੁਕਤੀ ਨਹੀਂ ਦੇਵੇਗਾ।”
3ਪਰ ਹੇ ਯਾਹਵੇਹ, ਤੁਸੀਂ ਸਦਾ ਖ਼ਤਰੇ ਵਿੱਚ ਮੇਰੀ ਢਾਲ ਹੋ,ਤੁਸੀਂ ਮੇਰੀ ਮਹਿਮਾ ਹੋ, ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ।4ਮੈਂ ਆਪਣੀ ਉੱਚੀ ਆਵਾਜ਼ ਵਿੱਚ ਤੈਨੂੰ ਯਾਹਵੇਹ ਪੁਕਾਰਿਆ,ਅਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਤੋਂ ਉੱਤਰ ਦਿੰਦਾ ਹੈ।
5ਮੈਂ ਲੇਟ ਜਾਂਦਾ ਹਾਂ ਅਤੇ ਸ਼ਾਂਤੀ ਨਾਲ ਸੌਂਦਾ ਹਾਂ,ਮੈਂ ਫਿਰ ਜਾਗ ਉੱਠਿਆ ਕਿਉਂਕਿ ਯਾਹਵੇਹ ਮੇਰੀ ਰੱਖਿਆ ਕਰਦਾ ਹੈ।6ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ,ਜਿਨ੍ਹਾਂ ਨੇ ਮੈਨੂੰ ਚਾਰੇ ਪਾਸਿਓ ਘੇਰ ਲਿਆ ਹੈ।
7ਹੇ ਯਾਹਵੇਹ, ਉੱਠ!ਆਓ ਅਤੇ ਮੈਨੂੰ ਬਚਾਓ, ਮੇਰੇ ਪਰਮੇਸ਼ਵਰ!ਸੱਚ-ਮੁੱਚ ਤੁਸੀਂ ਮੇਰੇ ਸਾਰੇ ਦੁਸ਼ਮਣਾਂ ਦੇ ਜਬਾੜੇ ਉੱਤੇ ਮਾਰਦੇ ਹੋ;ਤੁਸੀਂ ਉਹਨਾਂ ਦੁਸ਼ਟਾਂ ਦੇ ਦੰਦ ਤੋੜ ਸੁੱਟਦੇ ਹੋ।
8ਮੁਕਤੀ ਯਾਹਵੇਹ ਵੱਲੋਂ ਹੈ,ਤੇਰੀ ਬਰਕਤ ਤੇਰੇ ਲੋਕਾਂ ਉੱਤੇ ਹੋਵੇ!

Biblica, Inc.

https://app.library.bible/content/38de522697cd8943