ਜ਼ਬੂਰਾਂ38
ਦਾਵੀਦ ਦਾ ਇੱਕ ਜ਼ਬੂਰ। ਇੱਕ ਅਰਦਾਸ।
1ਯਾਹਵੇਹ, ਆਪਣੇ ਗੁੱਸੇ ਵਿੱਚ ਮੈਨੂੰ ਨਾ ਝਿੜਕੀਂਅਤੇ ਨਾ ਹੀ ਆਪਣੇ ਕ੍ਰੋਧ ਵਿੱਚ ਮੈਨੂੰ ਤਾੜ ਕਰ।2ਤੇਰੇ ਤੀਰਾਂ ਨੇ ਮੈਨੂੰ ਵਿੰਨ੍ਹਿਆ ਹੈ,ਅਤੇ ਤੇਰੇ ਹੱਥ ਨੇ ਮੈਨੂੰ ਦੱਬਾ ਕੇ ਰੱਖਿਆ ਹੈ।3ਤੇਰੇ ਕ੍ਰੋਧ ਦੇ ਕਾਰਨ ਮੇਰੇ ਸਰੀਰ ਵਿੱਚ ਕੋਈ ਤੰਦਰੁਸਤੀ ਨਹੀਂ ਹੈ;ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ।4ਮੇਰਾ ਅਪਰਾਧ ਨੇ ਮੈਨੂੰ ਦੱਬ ਦਿੱਤਾ ਹੈਇੱਕ ਬੋਝ ਵਾਂਗ ਜੋ ਚੁੱਕਣ ਲਈ ਬਹੁਤ ਭਾਰਾ ਹੈ।5ਮੇਰੀ ਪਾਪੀ ਮੂਰਖਤਾ ਦੇ ਕਾਰਨਮੇਰੇ ਜ਼ਖਮ ਸੜ ਗਏ ਹਨ ਅਤੇ ਘਿਣਾਉਣੇ ਹਨ।6ਮੈਂ ਝੁਕਦਾ ਹਾਂ ਅਤੇ ਲੰਮਾ ਪੈ ਕੇ ਵਿਰਲਾਪ ਕਰਦਾ ਹਾਂ;ਸਾਰਾ ਦਿਨ ਮੈਂ ਸੋਗ ਕਰਦਾ ਰਹਿੰਦਾ ਹਾਂ।7ਮੇਰੀ ਪਿੱਠ ਦਰਦ ਨਾਲ ਭਰ ਗਈ ਹੈ;ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ ਹੈ।8ਮੈਂ ਕਮਜ਼ੋਰ ਅਤੇ ਪੂਰੀ ਤਰ੍ਹਾਂ ਕੁਚਲਿਆ ਹੋਇਆ ਹਾਂ;ਮੈਂ ਦਿਲ ਦੇ ਦੁੱਖ ਦੇ ਕਾਰਨ ਹੂੰਗਦਾ ਹਾਂ।9ਹੇ ਯਾਹਵੇਹ, ਮੇਰੀਆਂ ਸਾਰੀਆਂ ਇੱਛਾਵਾਂ ਤੇਰੇ ਅੱਗੇ ਖੁਲ੍ਹੀਆਂ ਪਈਆਂ ਹਨ;ਮੇਰਾ ਕਰਾਹਣਾ ਤੇਰੇ ਕੋਲੋਂ ਲੁਕਿਆ ਨਹੀਂ ਹੈ।10ਮੇਰਾ ਦਿਲ ਧੜਕਦਾ ਹੈ, ਮੇਰੀ ਤਾਕਤ ਮੈਨੂੰ ਅਸਫ਼ਲ ਕਰਦੀ ਹੈ;ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।11ਮੇਰੀ ਬਿਬਤਾ ਦੇ ਕਾਰਨ ਮੇਰੇ ਦੋਸਤ ਅਤੇ ਸਾਥੀ ਮੇਰੇ ਤੋਂ ਦੂਰ ਰਹਿੰਦੇ ਹਨ;ਮੇਰੇ ਗੁਆਂਢੀ ਵੀ ਦੂਰ ਰਹਿੰਦੇ ਹਨ।12ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਆਪਣਾ ਜਾਲ ਵਿਛਾ ਲੈਂਦੇ ਹਨ,ਜੋ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਹਨ;ਸਾਰਾ ਦਿਨ ਉਹ ਝੂਠ ਬੋਲਦੇ ਹਨ।13ਮੈਂ ਬੋਲਿਆਂ ਵਰਗਾ ਹਾਂ, ਜੋ ਸੁਣ ਨਹੀਂ ਸਕਦਾ,ਗੂੰਗੇ ਵਰਗਾ, ਜੋ ਬੋਲ ਨਹੀਂ ਸਕਦਾ।14ਮੈਂ ਉਸ ਵਰਗਾ ਹੋ ਗਿਆ ਹਾਂ ਜੋ ਨਹੀਂ ਸੁਣਦਾ,ਜੋ ਮੂੰਹ ਨਾਲ ਕੋਈ ਜਵਾਬ ਨਹੀਂ ਦੇ ਸਕਦਾ।15ਯਾਹਵੇਹ, ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ;ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਉੱਤਰ ਦੇਵੇਂਗਾ।16ਕਿਉਂਕਿ ਮੈਂ ਕਿਹਾ ਸੀ, “ਜਦੋਂ ਮੇਰੇ ਪੈਰ ਤਿਲਕ ਜਾਣ ਤਾਂ ਉਹਨਾਂ ਨੂੰ ਖੁਸ਼ ਨਾ ਹੋਣ ਦਿਓ ਅਤੇ ਨਾ ਹੀ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਨ ਦਿਓ।”17ਕਿਉਂਕਿ ਮੈਂ ਡਿੱਗਣ ਵਾਲਾ ਹਾਂ,ਅਤੇ ਮੇਰਾ ਦੁੱਖ ਸਦਾ ਮੇਰੇ ਨਾਲ ਹੈ।18ਮੈਂ ਆਪਣੀ ਬਦੀ ਦਾ ਇਕਰਾਰ ਕਰਦਾ ਹਾਂ;ਮੈਂ ਆਪਣੇ ਪਾਪ ਤੋਂ ਦੁੱਖੀ ਹਾਂ।19ਬਹੁਤ ਸਾਰੇ ਬਿਨਾ ਕਾਰਨ ਮੇਰੇ ਦੁਸ਼ਮਣ ਬਣ ਗਏ ਹਨ;ਜਿਹੜੇ ਬਿਨਾਂ ਕਾਰਨ ਮੈਨੂੰ ਨਫ਼ਰਤ ਕਰਦੇ ਹਨ, ਉਹ ਬਹੁਤ ਹਨ।20ਜਿਹੜੇ ਮੇਰੀ ਚੰਗਿਆਈ ਦਾ ਬਦਲਾ ਬਦੀ ਨਾਲ ਮੋੜਦੇ ਹਨਮੇਰੇ ਉੱਤੇ ਦੋਸ਼ ਲਾਉਂਦੇ ਹਨ,ਭਾਵੇਂ ਮੈਂ ਸਿਰਫ ਉਹੀ ਕਰਨਾ ਚਾਹੁੰਦਾ ਹਾਂ ਜੋ ਚੰਗਾ ਹੈ।21ਯਾਹਵੇਹ, ਮੈਨੂੰ ਨਾ ਤਿਆਗ;ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋ।22ਹੇ ਮੇਰੇ ਯਾਹਵੇਹ ਅਤੇ ਮੇਰੇ ਮੁਕਤੀਦਾਤਾ, ਮੇਰੀ ਸਹਾਇਤਾ ਲਈ ਜਲਦੀ ਆ।Biblica, Inc.