ਜ਼ਬੂਰਾਂ37
ਦਾਵੀਦ ਦੀ ਰਚਨਾ।
1ਉਹਨਾਂ ਦੇ ਕਾਰਨ ਨਾ ਘਬਰਾਓ ਜੋ ਬੁਰੇ ਹਨਜਾਂ ਗਲਤ ਕੰਮ ਕਰਨ ਵਾਲਿਆਂ ਤੋਂ ਈਰਖਾ ਨਾ ਕਰੋ।2ਕਿਉਂਕਿ ਉਹ ਘਾਹ ਵਾਂਗ ਛੇਤੀ ਹੀ ਮੁਰਝਾ ਜਾਣਗੇ,ਹਰੇ ਪੌਦਿਆਂ ਵਾਂਗ ਉਹ ਛੇਤੀ ਹੀ ਸੁੱਕ ਜਾਣਗੇ।3ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ;ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।4ਯਾਹਵੇਹ ਵਿੱਚ ਅਨੰਦ ਮਾਣੋ,ਤਾਂ ਉਹ ਤੁਹਾਡੇ ਦਿਲ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ।5ਆਪਣੇ ਰਸਤੇ ਯਾਹਵੇਹ ਨੂੰ ਸੌਂਪ ਦਿਓ;ਉਸ ਉੱਤੇ ਭਰੋਸਾ ਰੱਖੋ ਅਤੇ ਉਹ ਪੂਰਿਆ ਕਰੇਗਾ:6ਉਹ ਤੇਰੇ ਧਰਮ ਨੂੰ ਸਵੇਰ ਵਾਂਗੂੰ ਚਮਕਾਏਗਾ,ਤੁਹਾਡੇ ਨਿਆਂ ਨੂੰ ਦੁਪਹਿਰ ਦੇ ਸੂਰਜ ਵਾਂਗੂੰ ਚਮਕਾਏਗਾ।7ਯਾਹਵੇਹ ਦੇ ਅੱਗੇ ਸਥਿਰ ਰਹੋ ਅਤੇ ਧੀਰਜ ਨਾਲ ਉਸ ਦੀ ਉਡੀਕ ਕਰੋ;ਜਦੋਂ ਲੋਕ ਆਪਣੇ ਰਾਹਾਂ ਵਿੱਚ ਕਾਮਯਾਬ ਹੋ ਜਾਂਦੇ ਹਨ,ਜਦੋਂ ਉਹ ਆਪਣੀਆਂ ਦੁਸ਼ਟ ਯੋਜਨਾਵਾਂ ਨੂੰ ਪੂਰਾ ਕਰਦੇ ਹਨ ਤਾਂ ਨਾ ਘਬਰਾਓ।8ਗੁੱਸੇ ਨੂੰ ਛੱਡੋ ਅਤੇ ਕ੍ਰੋਧ ਤੋਂ ਮੁੜੋ;ਘਬਰਾਓ ਨਾ—ਇਹ ਸਿਰਫ ਬੁਰਾਈ ਵੱਲ ਲੈ ਜਾਂਦਾ ਹੈ।9ਕਿਉਂਕਿ ਜਿਹੜੇ ਦੁਸ਼ਟ ਹਨ, ਉਹ ਤਬਾਹ ਹੋ ਜਾਣਗੇ,ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ, ਉਹ ਧਰਤੀ ਦੇ ਵਾਰਸ ਹੋਣਗੇ।10ਥੋੜਾ ਸਮਾਂ ਬਾਕੀ ਹੈ ਫਿਰ ਦੁਸ਼ਟ ਨਾ ਰਹਿਣਗੇ;ਭਾਵੇਂ ਤੁਸੀਂ ਉਹਨਾਂ ਨੂੰ ਲੱਭਦੇ ਹੋ, ਉਹ ਨਹੀਂ ਮਿਲਣਗੇ।11ਪਰ ਨਿਮਰ ਲੋਕ ਧਰਤੀ ਦੇ ਵਾਰਸ ਹੋਣਗੇਅਤੇ ਸ਼ਾਂਤੀ ਤੇ ਖੁਸ਼ਹਾਲੀ ਦਾ ਆਨੰਦ ਮਾਣਨਗੇ।12ਦੁਸ਼ਟ ਧਰਮੀਆਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨਅਤੇ ਉਹਨਾਂ ਉੱਤੇ ਦੰਦ ਪੀਸਦੇ ਹਨ।13ਪਰ ਯਾਹਵੇਹ ਦੁਸ਼ਟਾਂ ਉੱਤੇ ਹੱਸਦਾ ਹੈ,ਕਿਉਂਕਿ ਉਹ ਜਾਣਦਾ ਹੈ ਕਿ ਨਿਆਂ ਦਾ ਦਿਨ ਆਉਣ ਵਾਲਾ ਹੈ।14ਦੁਸ਼ਟ ਤਲਵਾਰ ਖਿੱਚਦੇ ਹਨਅਤੇ ਧਨੁੱਖ ਨੂੰ ਝੁਕਾਉਂਦੇ ਹਨਗਰੀਬਾਂ ਅਤੇ ਲੋੜਵੰਦਾਂ ਨੂੰ ਹੇਠਾਂ ਲਿਆਉਣ ਲਈ,ਉਹਨਾਂ ਨੂੰ ਮਾਰਨ ਲਈ ਜਿਨ੍ਹਾਂ ਦੇ ਰਾਹ ਸਿੱਧੇ ਹਨ।15ਪਰ ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਆਪਣੇ ਦਿਲਾਂ ਨੂੰ ਵਿੰਨ੍ਹਣਗੀਆਂ,ਅਤੇ ਉਹਨਾਂ ਦੇ ਧਣੁੱਖ ਟੁੱਟ ਜਾਣਗੇ।16ਬਹੁਤ ਸਾਰੇ ਦੁਸ਼ਟਾਂ ਦੀ ਦੌਲਤ ਨਾਲੋਂਧਰਮੀ ਕੋਲ ਥੋੜਾ ਜਿਹਾ ਹੋਣਾ ਚੰਗਾ ਹੈ।17ਕਿਉਂਕਿ ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ,ਪਰ ਯਾਹਵੇਹ ਧਰਮੀ ਨੂੰ ਸੰਭਾਲਦਾ ਹੈ।18ਯਾਹਵੇਹ ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ,ਅਤੇ ਉਹਨਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ।19ਬਿਪਤਾ ਦੇ ਸਮੇਂ ਉਹ ਸ਼ਰਮਿੰਦਾ ਨਹੀਂ ਹੋਣਗੇ;ਅਤੇ ਕਾਲ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ।20ਪਰ ਦੁਸ਼ਟ ਨਾਸ ਹੋ ਜਾਣਗੇ:ਭਾਵੇਂ ਯਾਹਵੇਹ ਦੇ ਦੁਸ਼ਮਣ ਖੇਤ ਦੇ ਫੁੱਲਾਂ ਵਰਗੇ ਹਨ,ਉਹ ਮਿਟ ਜਾਣਗੇ, ਸਗੋਂ ਧੂੰਏਂ ਦੇ ਸਮਾਨ ਉੱਡ ਜਾਣਗੇ।21ਦੁਸ਼ਟ ਉਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ,ਪਰ ਧਰਮੀ ਖੁੱਲ੍ਹੇ ਦਿਲ ਨਾਲ ਦਿੰਦਾ ਹੈ;22ਜਿਨ੍ਹਾਂ ਨੂੰ ਯਾਹਵੇਹ ਅਸੀਸ ਦਿੰਦਾ ਹੈ ਉਹ ਧਰਤੀ ਦੇ ਵਾਰਸ ਹੋਣਗੇ,ਪਰ ਜਿਨ੍ਹਾਂ ਨੂੰ ਉਹ ਸਰਾਪ ਦਿੰਦਾ ਹੈ ਤਬਾਹ ਹੋ ਜਾਣਗੇ।23ਯਾਹਵੇਹ ਉਸ ਦੇ ਕਦਮਾਂ ਨੂੰ ਮਜ਼ਬੂਤ ਕਰਦਾ ਹੈਜੋ ਉਸ ਵਿੱਚ ਪ੍ਰਸੰਨ ਹੁੰਦਾ ਹੈ;24ਭਾਵੇਂ ਉਹ ਠੋਕਰ ਖਾਵੇ, ਉਹ ਡਿੱਗੇਗਾ ਨਹੀਂ,ਕਿਉਂਕਿ ਯਾਹਵੇਹ ਆਪਣੇ ਹੱਥ ਨਾਲ ਉਹ ਨੂੰ ਸੰਭਾਲਦਾ ਹੈ।25ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ,ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।26ਉਹ ਸਾਰਾ ਦਿਨ ਦਯਾ ਕਰਦਾ ਅਤੇ ਖੁੱਲ੍ਹ ਕੇ ਦਾਨ ਦਿੰਦਾ ਹੈ;ਉਸ ਦੀ ਅੰਸ ਮੁਬਾਰਕ ਹੋਵੇਗੀ।27ਬੁਰਾਈ ਤੋਂ ਮੁੜੋ ਅਤੇ ਭਲਿਆਈ ਕਰੋ;ਤਾਂ ਤੁਸੀਂ ਸਦਾ ਲਈ ਧਰਤੀ ਵਿੱਚ ਵੱਸੋਂਗੇ।28ਕਿਉਂਕਿ ਯਾਹਵੇਹ ਧਰਮੀ ਨੂੰ ਪਿਆਰ ਕਰਦਾ ਹੈਅਤੇ ਆਪਣੇ ਵਫ਼ਾਦਾਰਾਂ ਨੂੰ ਨਹੀਂ ਤਿਆਗਦਾ।ਗਲਤ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ;ਦੁਸ਼ਟਾਂ ਦੀ ਅੰਸ ਨਾਸ ਹੋ ਜਾਵੇਗੀ।29ਧਰਮੀ ਧਰਤੀ ਦੇ ਵਾਰਸ ਹੋਣਗੇਅਤੇ ਸਦਾ ਲਈ ਉਸ ਉੱਤੇ ਵੱਸਣਗੇ।30ਧਰਮੀ ਆਪਣੇ ਮੂੰਹ ਨਾਲ ਬੁੱਧ ਦੀ ਗੱਲ ਕਰਦੇ ਹਨ,ਅਤੇ ਉਹਨਾਂ ਦੀਆਂ ਜੀਭਾਂ ਧਰਮੀ ਗੱਲਾਂ ਬੋਲਦੀਆਂ ਹਨ।31ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਪਰਮੇਸ਼ਵਰ ਦੀ ਬਿਵਸਥਾ ਹੈ;ਉਹਨਾਂ ਦੇ ਪੈਰ ਤਿਲਕਦੇ ਨਹੀਂ।32ਦੁਸ਼ਟ, ਧਰਮੀ ਨੂੰ ਮਾਰਨ ਦੇ ਇਰਾਦੇ ਨਾਲਉਸਦੀ ਉਡੀਕ ਵਿੱਚ ਪਏ ਰਹਿੰਦੇ ਹਨ,33ਪਰ ਯਾਹਵੇਹ ਉਹਨਾਂ ਨੂੰ ਦੁਸ਼ਟਾਂ ਦੇ ਵੱਸ ਵਿੱਚ ਨਹੀਂ ਛੱਡੇਗਾਅਤੇ ਨਾ ਹੀ ਮੁਕੱਦਮੇ ਵਿੱਚ ਲਿਆਉਣ ਵੇਲੇ ਉਹਨਾਂ ਨੂੰ ਦੋਸ਼ੀ ਠਹਿਰਾਵੇਗਾ।34ਯਾਹਵੇਹ ਵਿੱਚ ਆਸ ਰੱਖੋਅਤੇ ਉਸ ਦੇ ਰਾਹ ਦੀ ਪਾਲਣਾ ਕਰ।ਉਹ ਤੁਹਾਨੂੰ ਧਰਤੀ ਦੇ ਵਾਰਸ ਬਣਨ ਲਈ ਉੱਚਾ ਕਰੇਗਾ;ਜਦੋਂ ਦੁਸ਼ਟਾਂ ਦਾ ਨਾਸ ਹੋ ਜਾਵੇਗਾ, ਤੁਸੀਂ ਇਸਨੂੰ ਵੇਖੋਂਗੇ।35ਮੈਂ ਇੱਕ ਦੁਸ਼ਟ ਅਤੇ ਬੇਰਹਿਮ ਆਦਮੀ ਨੂੰਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਵੇਖਿਆ,36ਪਰ ਉਹ ਜਲਦੀ ਹੀ ਮਰ ਗਿਆ ਅਤੇ ਉਹ ਨਹੀਂ ਰਿਹਾ।ਭਾਵੇਂ ਮੈਂ ਉਹ ਨੂੰ ਲੱਭਿਆ ਪਰ ਉਹ ਨਾ ਮਿਲਿਆ।37ਨਿਰਦੋਸ਼ ਮਨੁੱਖ ਵੱਲ ਵੇਖ, ਅਤੇ ਸਿੱਧੇ ਮਨੁੱਖ ਵੱਲ ਤੱਕ;ਭਵਿੱਖ ਉਹਨਾਂ ਦੀ ਉਡੀਕ ਕਰ ਰਿਹਾ ਹੈ ਜੋ ਸ਼ਾਂਤੀ ਚਾਹੁੰਦੇ ਹਨ।38ਪਰ ਸਾਰੇ ਪਾਪੀ ਤਬਾਹ ਹੋ ਜਾਣਗੇ;ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ।39ਧਰਮੀ ਦੀ ਮੁਕਤੀ ਤਾਂ ਯਾਹਵੇਹ ਤੋਂ ਆਉਂਦੀ ਹੈ;ਉਹ ਮੁਸੀਬਤ ਦੇ ਸਮੇਂ ਉਹਨਾਂ ਦਾ ਗੜ੍ਹ ਹੈ।40ਯਾਹਵੇਹ ਉਹਨਾਂ ਦੀ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਛੁਡਾਉਂਦਾ ਹੈ;ਉਹ ਉਹਨਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਹੈ ਅਤੇ ਉਹਨਾਂ ਨੂੰ ਬਚਾਉਂਦਾ ਹੈ,ਕਿਉਂਕਿ ਉਹ ਉਸ ਵਿੱਚ ਪਨਾਹ ਲੈਂਦੇ ਹਨ।Biblica, Inc.