ਜ਼ਬੂਰਾਂ34

ਦਾਵੀਦ ਦਾ ਲਿਖਿਆ ਹੋਇਆ ਭਜਨ। ਜਦੋਂ ਉਹ ਅਬੀਮੇਲੇਕ ਰਾਜਾ ਦੇ ਸਾਹਮਣੇ ਪਾਗਲ ਵਰਗਾ ਨਾਟਕ ਕਰਦਾ ਹੈ ਅਤੇ ਅਬੀਮੇਲੇਕ ਨੇ ਉਸਨੂੰ ਕੱਢ ਦਿੱਤਾ ਤੇ ਉਹ ਚਲਾ ਗਿਆ।

1ਮੈਂ ਹਰ ਸਮੇਂ ਯਾਹਵੇਹ ਦੀ ਮਹਿਮਾ ਕਰਾਂਗਾ;ਉਸ ਦੀ ਮਹਿਮਾ ਸਦਾ ਮੇਰੇ ਬੁੱਲਾਂ ਉੱਤੇ ਰਹੇਗੀ।2ਮੈਂ ਯਾਹਵੇਹ ਵਿੱਚ ਗੌਰਵ ਕਰਾਂਗਾ;ਦੁੱਖੀ ਸੁਣਨ ਅਤੇ ਅਨੰਦ ਮਨਾਉਣ।3ਮੇਰੇ ਨਾਲ ਯਾਹਵੇਹ ਦੀ ਵਡਿਆਈ ਕਰੋ;ਆਓ ਆਪਾਂ ਮਿਲ ਕੇ ਉਸਦੇ ਨਾਮ ਨੂੰ ਉੱਚਾ ਕਰੀਏ।
4ਮੈਂ ਯਾਹਵੇਹ ਨੂੰ ਭਾਲਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ;ਉਸ ਨੇ ਮੈਨੂੰ ਮੇਰੇ ਸਾਰੇ ਡਰ ਤੋਂ ਛੁਡਾਇਆ।5ਜੋ ਉਸ ਨੂੰ ਵੇਖਦੇ ਹਨ ਉਹ ਤੇਜਸਵੀ ਹਨ;ਉਹਨਾਂ ਦੇ ਮੂੰਹ ਕਦੇ ਸ਼ਰਮ ਨਾਲ ਨਹੀਂ ਢੱਕੇ ਜਾਂਦੇ।6ਇਸ ਦੁੱਖੀ ਆਦਮੀ ਨੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਸੁਣਿਆ;ਯਾਹਵੇਹ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।7ਯਾਹਵੇਹ ਦੇ ਦੂਤ ਉਹਨਾਂ ਦੇ ਦੁਆਲੇ ਡੇਰੇ ਲਾਉਂਦਾ ਹੈ ਜੋ ਉਸ ਤੋਂ ਡਰਦੇ ਹਨ,ਅਤੇ ਉਹ ਉਹਨਾਂ ਨੂੰ ਛੁਡਾਉਂਦਾ ਹੈ।
8ਚੱਖ ਕੇ ਵੇਖੋ ਕਿ ਯਾਹਵੇਹ ਭਲਾ ਹੈ;ਧੰਨ ਹੈ ਉਹ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ।9ਹੇ ਪਵਿੱਤਰ ਲੋਕੋ, ਤੁਸੀਂ ਉਸ ਯਾਹਵੇਹ ਤੋਂ ਡਰੋ,ਕਿਉਂਕਿ ਉਸ ਤੋਂ ਡਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ।10ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ,ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹਨਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਹੀਂ ਹੁੰਦੀ।11ਆਓ, ਮੇਰੇ ਬੱਚਿਓ, ਮੇਰੀ ਗੱਲ ਸੁਣੋ;ਮੈਂ ਤੁਹਾਨੂੰ ਯਾਹਵੇਹ ਦਾ ਡਰ ਸਿਖਾਵਾਂਗਾ।12ਤੁਹਾਡੇ ਵਿੱਚੋਂ ਜੋ ਕੋਈ ਜ਼ਿੰਦਗੀ ਨੂੰ ਪਿਆਰ ਕਰਦਾ ਹੈਅਤੇ ਬਹੁਤ ਸਾਰੇ ਚੰਗੇ ਦਿਨ ਦੇਖਣਾ ਚਾਹੁੰਦਾ ਹੈ,13ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਝੂਠ ਬੋਲਣ ਤੋਂ ਰੋਕ ਰੱਖੇ।14ਬੁਰਾਈ ਤੋਂ ਮੁੜ ਕੇ ਅਤੇ ਭਲੇ ਕੰਮ ਕਰੋ;ਸ਼ਾਂਤੀ ਦੀ ਭਾਲ ਵਿੱਚ ਅਤੇ ਇਸ ਦਾ ਪਿੱਛਾ ਕਰੋ।
15ਯਾਹਵੇਹ ਦੀਆਂ ਅੱਖਾਂ ਧਰਮੀ ਲੋਕਾਂ ਉੱਤੇ ਹਨ,ਅਤੇ ਉਸਦੇ ਕੰਨ ਧਿਆਨ ਦੇ ਨਾਲ ਉਨ੍ਹਾਂ ਦੀ ਪ੍ਰਾਰਥਨਾ ਦੇ ਵੱਲ ਲੱਗੇ ਰਹਿੰਦੇ ਹਨ;16ਪਰ ਯਾਹਵੇਹ ਦਾ ਚਿਹਰਾ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜੋ ਬੁਰਾਈ ਕਰਦੇ ਹਨ,ਤਾਂ ਜੋ ਉਹਨਾਂ ਦਾ ਨਾਮ ਧਰਤੀ ਤੋਂ ਮਿਟ ਜਾਵੇ।
17ਧਰਮੀ ਪੁਕਾਰਦੇ ਹਨ, ਅਤੇ ਯਾਹਵੇਹ ਉਹਨਾਂ ਨੂੰ ਸੁਣਦਾ ਹੈ;ਯਾਹਵੇਹ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾਉਂਦਾ ਹੈ।18ਯਾਹਵੇਹ ਟੁੱਟੇ ਦਿਲ ਵਾਲੇ ਦੇ ਨੇੜੇ ਹੈਅਤੇ ਕੁਚਲੇ ਆਤਮਾ ਵਾਲੇ ਲੋਕਾਂ ਨੂੰ ਬਚਾਉਂਦਾ ਹੈ।
19ਧਰਮੀ ਵਿਅਕਤੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆ ਸਕਦੀਆਂ ਹਨ,ਪਰ ਯਾਹਵੇਹ ਉਸ ਨੂੰ ਸਭ ਤੋਂ ਛੁਟਕਾਰਾ ਦਿੰਦਾ ਹੈ;20ਯਾਹਵੇਹ ਉਸਦੀ ਸਾਰੀਆਂ ਹੱਡੀਆਂ ਦੀ ਰੱਖਿਆ ਕਰਦਾ ਹੈ,ਉਹਨਾਂ ਵਿੱਚੋਂ ਇੱਕ ਵੀ ਨਹੀਂ ਟੁੱਟੇਗੀ।
21ਬੁਰਾਈ ਦੁਸ਼ਟ ਨੂੰ ਮਾਰ ਦੇਵੇਗੀ;ਧਰਮੀ ਨਾਲ ਵੈਰ ਰੱਖਣ ਵਾਲੇ ਦੋਸ਼ੀ ਠਹਿਰਨਗੇ।22ਯਾਹਵੇਹ ਆਪਣੇ ਸੇਵਕਾਂ ਨੂੰ ਬਚਾਵੇਗਾ;ਕੋਈ ਵੀ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।

Biblica, Inc.

https://app.library.bible/content/38de522697cd8943