ਜ਼ਬੂਰਾਂ35
ਦਾਵੀਦ ਦਾ ਗੀਤ।
1ਹੇ ਯਾਹਵੇਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ ਉਹਨਾਂ ਨਾਲ ਮੁਕੱਦਮਾ ਕਰ;ਉਹਨਾਂ ਨਾਲ ਲੜ ਜਿਹੜੇ ਮੇਰੇ ਵਿਰੁੱਧ ਲੜਦੇ ਹਨ।2ਢਾਲ ਅਤੇ ਸ਼ਾਸਤਰਾਂ ਨਾਲ;ਉੱਠ ਅਤੇ ਮੇਰੀ ਸਹਾਇਤਾ ਲਈ ਆ।3ਬਰਛੀ ਅਤੇ ਨੇਜ਼ਾਉਹਨਾਂ ਦੇ ਵਿਰੁੱਧ ਚੁੱਕ, ਜੋ ਮੇਰਾ ਪਿੱਛਾ ਕਰਦੇ ਹਨ।ਮੈਨੂੰ ਆਖ,“ਮੈਂ ਤੇਰੀ ਮੁਕਤੀ ਹਾਂ।”4ਜਿਹੜੇ ਮੇਰੀ ਜਾਨ ਨੂੰ ਭਾਲਦੇ ਹਨ ਉਹ ਬੇਇੱਜ਼ਤ ਅਤੇ ਸ਼ਰਮਿੰਦਾ ਹੋਣ;ਜਿਹੜੇ ਮੇਰੀ ਬਰਬਾਦੀ ਦੀ ਸਾਜ਼ਿਸ਼ ਰਚਦੇ ਹਨ,ਉਹ ਨਿਰਾਸ਼ ਹੋ ਕੇ ਮੁੜਨ।5ਉਹ ਹਵਾ ਨਾਲ ਉੱਡਦੀ ਤੂੜੀ ਵਾਂਗ ਹੋਣ,ਜਦੋਂ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ;6ਉਹਨਾਂ ਦਾ ਰਸਤਾ ਹਨੇਰਾ ਅਤੇ ਤਿਲਕਣ ਵਾਲਾ ਹੋਵੇ,ਅਤੇ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ।7ਕਿਉਂਕਿ ਉਹਨਾਂ ਨੇ ਬਿਨਾਂ ਕਾਰਨ ਮੇਰੇ ਲਈ ਆਪਣਾ ਜਾਲ ਵਿਛਾਇਆਅਤੇ ਬਿਨਾਂ ਕਾਰਨ ਮੇਰੇ ਲਈ ਟੋਆ ਪੁੱਟਿਆ ਹੈ,8ਉਹਨਾਂ ਦੀ ਤਬਾਹੀ ਅਚਾਨਕ ਹੀ ਉਹਨਾਂ ਤੇ ਆਣ ਪਵੇ,ਉਹ ਉਸੇ ਜਾਲ ਵਿੱਚ ਜੋ ਉਹਨਾਂ ਨੇ ਵਿਛਾਇਆ ਸੀ ਜਾ ਫਸਣ,ਉਹ ਆਪ ਹੀ ਉਸ ਟੋਏ ਵਿੱਚ ਡਿੱਗ ਕੇ ਬਰਬਾਦ ਹੋ ਜਾਣ।9ਤਦ ਮੇਰੀ ਆਤਮਾ ਯਾਹਵੇਹ ਵਿੱਚ ਅਨੰਦ ਹੋਵੇਗੀਅਤੇ ਉਸਦੀ ਮੁਕਤੀ ਵਿੱਚ ਮਗਨ ਹੋਵੇਗੀ।10ਮੇਰੀਆਂ ਹੱਡੀਆ ਤੱਕ ਆਖਣਗੀਆਂ,ਹੇ ਯਾਹਵੇਹ ਤੇਰੇ ਵਰਗਾ ਕੌਣ ਹੈ?ਤੁਸੀਂ ਗਰੀਬਾਂ ਨੂੰ ਉਹਨਾਂ ਲੋਕਾਂ ਤੋਂ ਜਿਹੜੇ ਉਹਨਾਂ ਨਾਲੋਂ ਬਹੁਤ ਤਾਕਤਵਰ ਹਨ,ਨਾਲੇ ਗਰੀਬਾਂ ਅਤੇ ਲੋੜਵੰਦਾਂ ਨੂੰ ਲੁੱਟਣ ਵਾਲਿਆਂ ਤੋਂ ਛੁਡਾਉਂਦੇ ਹੋ।11ਬੇਰਹਿਮ ਗਵਾਹ ਅੱਗੇ ਆਉਂਦੇ ਹਨ;ਉਹ ਮੈਨੂੰ ਉਹਨਾਂ ਚੀਜ਼ਾਂ ਬਾਰੇ ਸਵਾਲ ਕਰਦੇ ਹਨ ਜਿਨ੍ਹਾਂ ਬਾਰੇ ਮੈਨੂੰ ਕੁਝ ਨਹੀਂ ਪਤਾ।12ਉਹ ਮੈਨੂੰ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨਅਤੇ ਮੈਨੂੰ ਇੱਕ ਦੁੱਖੀ ਵਾਂਗ ਛੱਡ ਦਿੰਦੇ ਹਨ।13ਫਿਰ ਵੀ ਜਦੋਂ ਉਹ ਬਿਮਾਰ ਸਨ, ਮੈਂ ਤੱਪੜ ਪਹਿਨ ਲਿਆਅਤੇ ਵਰਤ ਰੱਖ ਕੇ ਨਿਮਰ ਹੋ ਗਿਆ।ਜਦੋਂ ਮੇਰੀਆਂ ਪ੍ਰਾਰਥਨਾਵਾਂ ਬਿਨ੍ਹਾਂ ਉੱਤਰ ਦੇ ਮੇਰੇ ਕੋਲ ਆ ਗਈਆ।14ਮੈਂ ਆਪਣੇ ਦੋਸਤ ਜਾਂ ਭਰਾ ਲਈ ਸੋਗ ਮਨਾਉਂਦਾ ਰਿਹਾ।ਮੈਂ ਸੋਗ ਵਿੱਚ ਆਪਣਾ ਸਿਰ ਝੁਕਾ ਲਿਆਜਿਵੇਂ ਮੈਂ ਆਪਣੀ ਮਾਂ ਲਈ ਰੋ ਰਿਹਾ ਹੋਵਾਂ।15ਪਰ ਜਦੋਂ ਮੈਂ ਠੋਕਰ ਖਾਧੀ, ਤਾਂ ਉਹ ਖੁਸ਼ੀ ਵਿੱਚ ਇਕੱਠੇ ਹੋ ਗਏ।ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋ ਗਏ।ਉਹਨਾਂ ਨੇ ਬਿਨਾਂ ਰੁਕੇ ਮੇਰੀ ਨਿੰਦਾ ਕੀਤੀ।16ਦੁਸ਼ਟਾਂ ਵਾਂਗ ਉਹਨਾਂ ਨੇ ਬਦਨੀਤੀ ਨਾਲ ਮਖੌਲ ਉਡਾਇਆ;ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।17ਹੇ ਯਾਹਵੇਹ, ਤੂੰ ਕਦੋਂ ਤੱਕ ਇਹ ਸਭ ਵੇਖਦਾ ਰਹੇਗਾ?ਮੈਨੂੰ ਉਹਨਾਂ ਦੇ ਵਿਨਾਸ਼ ਤੋਂ ਬਚਾ,ਮੇਰੀ ਕੀਮਤੀ ਜਾਨ ਇਨ੍ਹਾਂ ਸ਼ੇਰਾਂ ਤੋਂ ਬਚਾ।18ਮੈਂ ਮਹਾਂ ਸਭਾ ਵਿੱਚ ਤੁਹਾਡਾ ਧੰਨਵਾਦ ਕਰਾਂਗਾ;ਭੀੜ ਵਿੱਚ ਮੈਂ ਤੇਰੀ ਵਡਿਆਈ ਕਰਾਂਗਾ।19ਜੋ ਬਿਨਾਂ ਕਾਰਨ ਮੇਰੇ ਦੁਸ਼ਮਣ ਹਨਉਹਨਾਂ ਨੂੰ ਮੇਰੇ ਉੱਤੇ ਅਨੰਦ ਕਰਨ ਨਾ ਦੇ।ਬਿਨਾਂ ਕਾਰਨ ਮੈਨੂੰ ਨਫ਼ਰਤ ਕਰਨ ਵਾਲਿਆਂ ਨੂੰਵੈਰੀ ਨਾਲ ਅੱਖ ਝਪਕਣ ਨਾ ਦਿਓ।20ਉਹ ਸ਼ਾਂਤੀ ਨਾਲ ਨਹੀਂ ਬੋਲਦੇ,ਪਰ ਉਹਨਾਂ ਲੋਕਾਂ ਦੇ ਵਿਰੁੱਧ ਝੂਠੇ ਇਲਜ਼ਾਮ ਲਗਾਉਂਦੇ ਹਨਜੋ ਦੇਸ਼ ਵਿੱਚ ਚੁੱਪ-ਚਾਪ ਰਹਿੰਦੇ ਹਨ।21ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ, “ਆਹਾ! ਆਹਾ!ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।”22ਹੇ ਯਾਹਵੇਹ, ਤੁਸੀਂ ਇਹ ਦੇਖਿਆ ਹੈ; ਚੁੱਪ ਨਾ ਹੋਵੋ।ਮੇਰੇ ਯਾਹਵੇਹ ਮੇਰੇ ਤੋਂ ਦੂਰ ਨਾ ਹੋਵੋ।23ਜਾਗ, ਅਤੇ ਮੇਰੇ ਬਚਾਅ ਲਈ ਉੱਠ!ਮੇਰੇ ਪਰਮੇਸ਼ਵਰ ਅਤੇ ਮੇਰੇ ਯਾਹਵੇਹ, ਮੇਰੇ ਲਈ ਲੜ।24ਯਾਹਵੇਹ ਮੇਰੇ ਪਰਮੇਸ਼ਵਰ, ਮੈਨੂੰ ਆਪਣੀ ਧਾਰਮਿਕਤਾ ਵਿੱਚ ਸਹੀ ਠਹਿਰਾ;ਉਹਨਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ।25ਉਹਨਾਂ ਨੂੰ ਇਹ ਨਾ ਸੋਚਣ ਦੇ, “ਵਾਹ, ਇਹੋ ਅਸੀਂ ਚਾਹੁੰਦੇ ਸੀ!”ਜਾਂ ਕਹਿਣ, “ਅਸੀਂ ਉਸਨੂੰ ਨਿਗਲ ਲਿਆ ਹੈ।”26ਉਹ ਸਾਰੇ ਜਿਹੜੇ ਮੇਰੀ ਬਿਪਤਾ ਉੱਤੇ ਖੁਸ਼ ਹਨਸ਼ਰਮ ਅਤੇ ਉਲਝਣ ਵਿੱਚ ਪੈ ਜਾਣ।ਉਹ ਸਾਰੇ ਜੋ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਦੇ ਹਨਸ਼ਰਮ ਅਤੇ ਬੇਇੱਜ਼ਤੀ ਨਾਲ ਭਰ ਜਾਣ।27ਜਿਹੜੇ ਲੋਕ ਮੇਰੇ ਨਿਆਂ ਵਿੱਚ ਪ੍ਰਸੰਨ ਹੁੰਦੇ ਹਨਅਨੰਦ ਅਤੇ ਖੁਸ਼ੀ ਲਈ ਜੈਕਾਰਾ ਗਜਾਉਂਦੇ ਹਨ;ਉਹ ਹਮੇਸ਼ਾ ਆਖਣ, “ਯਾਹਵੇਹ ਉੱਚਾ ਹੋਵੇ”ਜੋ ਆਪਣੇ ਸੇਵਕ ਦੀ ਭਲਾਈ ਵਿੱਚ ਪ੍ਰਸੰਨ ਹੁੰਦਾ ਹੈ।28ਮੇਰੀ ਜੀਭ ਤੇਰੀ ਧਾਰਮਿਕਤਾ ਦਾ ਪਰਚਾਰ ਕਰੇਗੀ,ਸਾਰਾ ਦਿਨ ਤੇਰੀ ਵਡਿਆਈ ਹੋਵੇ।Biblica, Inc.