ਜ਼ਬੂਰਾਂ33
1ਹੇ ਧਰਮੀਓ, ਯਾਹਵੇਹ ਲਈ ਖੁਸ਼ੀ ਨਾਲ ਗਾਓ;ਨੇਕ ਲੋਕਾਂ ਲਈ ਉਸਦੀ ਵਡਿਆਈ ਕਰਨੀ ਫੱਬਦੀ ਹੈ।2ਸਿਤਾਰ ਵਜਾ ਕੇ ਯਾਹਵੇਹ ਦੀ ਵਡਿਆਈ ਕਰੋ;ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਉਸਦੀ ਉਸਤਤ ਗਾਓ।3ਉਸ ਲਈ ਇੱਕ ਨਵਾਂ ਗੀਤ ਗਾਓ;ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ।4ਕਿਉਂਕਿ ਯਾਹਵੇਹ ਦਾ ਬਚਨ ਸਹੀ ਅਤੇ ਸੱਚਾ ਹੈ;ਉਹ ਹਰ ਕੰਮ ਵਿੱਚ ਵਫ਼ਾਦਾਰ ਹੈ।5ਯਾਹਵੇਹ ਧਾਰਮਿਕਤਾ ਅਤੇ ਨਿਆਂ ਨੂੰ ਪਿਆਰ ਕਰਦਾ ਹੈ;ਧਰਤੀ ਉਸਦੇ ਅਟੁੱਟ ਪਿਆਰ ਨਾਲ ਭਰੀ ਹੋਈ ਹੈ।6ਯਾਹਵੇਹ ਦੇ ਬਚਨ ਨਾਲ ਸਵਰਗ ਰਚੇ ਗਏ,ਉਹਨਾਂ ਦੀ ਸਾਰੀ ਰਚਨਾ ਉਸਦੇ ਮੂੰਹ ਦੇ ਸਾਹ ਨਾਲ ਕੀਤੀ ਗਈ।7ਉਹ ਸਮੁੰਦਰ ਦੇ ਪਾਣੀਆਂ ਨੂੰ ਇੱਕ ਥਾਂ ਉੱਤੇ ਇਕੱਠਾ ਕਰਦਾ ਹੈ;ਉਹ ਡੂੰਘੇ ਸਮੁੰਦਰਾਂ ਨੂੰ ਭੰਡਾਰਾਂ ਵਿੱਚ ਰੱਖਦਾ ਹੈ।8ਹੇ ਸਾਰੀ ਧਰਤੀ ਯਾਹਵੇਹ ਤੋਂ ਡਰ;ਦੁਨੀਆਂ ਦੇ ਸਾਰੇ ਲੋਕ ਉਸ ਦਾ ਆਦਰ ਕਰਨ।9ਕਿਉਂਕਿ ਜੋ ਉਸ ਨੇ ਬੋਲਿਆ, ਅਤੇ ਉਹ ਹੋ ਗਿਆ;ਉਸਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ।10ਯਾਹਵੇਹ ਕੌਮਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦਾ ਹੈ;ਉਹ ਲੋਕਾਂ ਦੇ ਉਦੇਸ਼ਾਂ ਨੂੰ ਨਿਸ਼ਫਲ ਕਰਦਾ ਹੈ।11ਪਰ ਯਾਹਵੇਹ ਦੀਆਂ ਯੋਜਨਾਵਾਂ ਸਦਾ ਲਈ ਕਾਇਮ ਰਹਿੰਦੀਆਂ ਹਨ,ਉਸ ਦੇ ਮਨ ਦੇ ਉਦੇਸ਼ ਪੀੜ੍ਹੀਓ ਪੀੜ੍ਹੀ ਬਣੇ ਰਹਿੰਦੇ ਹਨ।12ਧੰਨ ਹੈ ਉਹ ਕੌਮ ਜਿਸ ਦਾ ਪਰਮੇਸ਼ਵਰ ਯਾਹਵੇਹ ਹੈ,ਉਹ ਲੋਕ ਜਿਨ੍ਹਾਂ ਨੂੰ ਉਸਨੇ ਆਪਣੀ ਵਿਰਾਸਤ ਲਈ ਚੁਣਿਆ ਹੈ।13ਸਵਰਗ ਤੋਂ ਯਾਹਵੇਹ ਹੇਠਾਂ ਵੇਖਦਾ ਹੈਅਤੇ ਸਾਰੀ ਮਨੁੱਖਜਾਤੀ ਨੂੰ ਵੇਖਦਾ ਹੈ;14ਉਹ ਆਪਣੇ ਨਿਵਾਸ ਸਥਾਨ ਤੋਂਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਨੂੰ ਵੇਖਦਾ ਹੈ15ਉਹ ਜੋ ਸਾਰਿਆਂ ਦੇ ਦਿਲਾਂ ਨੂੰ ਬਣਾਉਂਦਾ ਹੈ,ਜੋ ਉਹਨਾਂ ਦੇ ਹਰ ਕੰਮ ਨੂੰ ਸਮਝਦਾ ਹੈ।16ਫੌਜ ਦੇ ਵਾਧੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ;ਕੋਈ ਵੀ ਯੋਧਾ ਆਪਣੀ ਵੱਡੀ ਤਾਕਤ ਨਾਲ ਨਹੀਂ ਬਚਦਾ।17ਬਚਾਓ ਦੇ ਲਈ ਘੋੜਾ ਤਾਂ ਵਿਅਰਥ ਉਮੀਦ ਹੈ;ਆਪਣੀ ਸਾਰੀ ਵੱਡੀ ਤਾਕਤ ਦੇ ਬਾਵਜੂਦ ਵੀ ਇਹ ਬਚਾ ਨਹੀਂ ਸਕਦਾ।18ਪਰ ਯਾਹਵੇਹ ਦੀਆਂ ਨਜ਼ਰਾਂ ਉਹਨਾਂ ਉੱਤੇ ਹਨ ਜੋ ਉਸ ਤੋਂ ਡਰਦੇ ਹਨ,ਉਹਨਾਂ ਉੱਤੇ ਜਿਨ੍ਹਾਂ ਦੀ ਆਸ ਉਸ ਦੇ ਅਟੁੱਟ ਪਿਆਰ ਵਿੱਚ ਹੈ,19ਕੀ ਉਹਨਾਂ ਨੂੰ ਮੌਤ ਤੋਂ ਛੁਡਾਵੇਅਤੇ ਉਹਨਾਂ ਨੂੰ ਅਕਾਲ ਵਿੱਚ ਜਿਉਂਦਾ ਰੱਖੇ।20ਅਸੀਂ ਯਾਹਵੇਹ ਦੀ ਉਮੀਦ ਵਿੱਚ ਉਡੀਕ ਕਰਦੇ ਹਾਂ;ਉਹ ਸਾਡੀ ਸਹਾਇਤਾ ਅਤੇ ਸਾਡੀ ਢਾਲ ਹੈ।21ਉਸ ਵਿੱਚ ਸਾਡੇ ਮਨ ਅਨੰਦ ਕਰਦੇ ਹਨ,ਕਿਉਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਦੇ ਹਾਂ।22ਹੇ ਯਾਹਵੇਹ ਤੁਹਾਡਾ ਅਟੁੱਟ ਪਿਆਰ ਸਾਡੇ ਨਾਲ ਹੋਵੇ,ਜਿਵੇਂ ਅਸੀਂ ਤੁਹਾਡੇ ਵਿੱਚ ਆਸ ਰੱਖਦੇ ਹਾਂ।
Biblica, Inc.