ਜ਼ਬੂਰਾਂ32
ਦਾਵੀਦ ਦਾ ਇੱਕ ਮਸਕੀਲ ਗੀਤ।
1ਮੁਬਾਰਕ ਹੈ ਉਹਜਿਸ ਦੇ ਅਪਰਾਧ ਮਾਫ਼ ਹੋ ਗਏ ਹਨ,ਜਿਸ ਦੇ ਪਾਪ ਢੱਕੇ ਗਏ ਹਨ।2ਮੁਬਾਰਕ ਹੈ ਉਹਜਿਸ ਦੇ ਪਾਪਾਂ ਦਾ ਹਿਸਾਬ ਯਾਹਵੇਹ ਉਸ ਦੇ ਵਿਰੁੱਧ ਨਹੀਂ ਕਰਦਾਅਤੇ ਜਿਸ ਦੇ ਆਤਮਾ ਵਿੱਚ ਕੋਈ ਛਲ ਨਹੀਂ ਹੈ।3ਜਦੋਂ ਤੱਕ ਮੈਂ ਚੁੱਪ ਰਿਹਾ,ਮੇਰਾ ਸਾਰਾ ਦਿਨ ਹੂੰਗਣ ਦੇ ਕਾਰਨਮੇਰੀਆਂ ਹੱਡੀਆਂ ਉਜੜ ਗਈਆਂ।4ਦਿਨ-ਰਾਤਤੇਰਾ ਹੱਥ ਮੇਰੇ ਉੱਤੇ ਭਾਰਾ ਸੀ;ਮੇਰੀ ਤਾਕਤ ਜਿਵੇਂ ਗਰਮੀ ਨਾਲਖਤਮ ਹੋ ਗਈ ਸੀ।5ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾਅਤੇ ਆਪਣੀ ਬਦੀ ਨਹੀਂ ਲੁਕਾਈ।ਮੈਂ ਕਿਹਾ, “ਮੈਂ ਯਾਹਵੇਹ ਅੱਗੇਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।”ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰਮਾਫ਼ ਕਰ ਦਿੱਤਾ।6ਇਸ ਲਈ ਸਾਰੇ ਵਫ਼ਾਦਾਰ ਤੇਰੇ ਅੱਗੇ ਪ੍ਰਾਰਥਨਾ ਕਰਨਜਦੋਂ ਤੱਕ ਤੂੰ ਲੱਭ ਸਕੇ;ਯਕੀਨਨ ਹੀ ਸ਼ਕਤੀਸ਼ਾਲੀ ਪਾਣੀਆਂ ਦਾ ਚੜ੍ਹਨਾਉਹਨਾਂ ਤੱਕ ਨਹੀਂ ਪਹੁੰਚੇਗਾ।7ਤੂੰ ਮੇਰੇ ਛੁਪਣ ਦੀ ਜਗ੍ਹਾ ਹੈ;ਤੂੰ ਮੈਨੂੰ ਮੁਸੀਬਤਾਂ ਤੋਂ ਬਚਾਵੇਂਗਾਅਤੇ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰ ਲਵੇਂਗਾ।8ਮੈਂ ਤੁਹਾਨੂੰ ਸਿਖਾਵਾਂਗਾ ਅਤੇ ਤੁਹਾਨੂੰ ਉਹ ਤਰੀਕੇ ਸਮਝਾਵਾਂਗਾ ਜਿਸ ਤਰ੍ਹਾਂ ਤੁਹਾਨੂੰ ਜਿਉਂਣਾ ਚਾਹੀਦਾ ਹੈ;ਮੈਂ ਤੁਹਾਡੇ ਉੱਤੇ ਆਪਣੀ ਪਿਆਰੀ ਨਜ਼ਰ ਨਾਲ ਤੁਹਾਡੀ ਰੱਖਿਆ ਕਰਾਂਗਾ।9ਤੁਸੀਂ ਘੋੜੇ ਜਾਂ ਖੱਚਰ ਵਰਗੇ ਨਾ ਬਣੋ,ਜਿਸ ਨੂੰ ਕੋਈ ਸਮਝ ਨਹੀਂ ਹੁੰਦੀਪਰ ਰੋਕ ਅਤੇ ਲਗਾਮ ਨਾਲ ਕਾਬੂ ਕਰਨਾ ਪੈਂਦਾ ਹੈਨਹੀਂ ਤਾਂ ਉਹ ਤੁਹਾਡੇ ਕੋਲ ਨਹੀਂ ਆਉਣਗੇ।10ਦੁਸ਼ਟਾਂ ਦੇ ਦੁੱਖ ਬਹੁਤ ਹਨ,ਪਰ ਯਾਹਵੇਹ ਦਾ ਅਟੱਲ ਪਿਆਰਉਸ ਵਿੱਚ ਭਰੋਸਾ ਰੱਖਣ ਵਾਲੇ ਨੂੰ ਸੁਰੱਖਿਅਤ ਰੱਖਦਾ ਹੈ।11ਹੇ ਧਰਮੀਓ, ਯਾਹਵੇਹ ਵਿੱਚ ਅਨੰਦ ਹੋਵੋ ਅਤੇ ਖੁਸ਼ ਮਨਾਓ,ਹੇ ਸਾਰੇ ਸੱਚੇ ਦਿਲ ਵਾਲੇ ਲੋਕੋ, ਗਾਓ!Biblica, Inc.