ਜ਼ਬੂਰਾਂ31
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।
1ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ;ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ;ਆਪਣੀ ਧਾਰਮਿਕਤਾ ਦੇ ਨਾਲ ਮੈਨੂੰ ਬਚਾ।2ਆਪਣਾ ਕੰਨ ਮੇਰੇ ਵੱਲ ਮੋੜ,ਮੇਰੇ ਬਚਾਅ ਲਈ ਜਲਦੀ ਆ;ਮੇਰੀ ਪਨਾਹ ਦੀ ਚੱਟਾਨ ਬਣ,ਮੈਨੂੰ ਬਚਾਉਣ ਲਈ ਇੱਕ ਮਜ਼ਬੂਤ ਕਿੱਲਾ ਬਣ।3ਕਿਉਂਕਿ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ,ਆਪਣੇ ਨਾਮ ਦੀ ਖ਼ਾਤਰ ਮੇਰੀ ਅਗਵਾਈ ਅਤੇ ਮਾਰਗ ਦਰਸ਼ਨ ਕਰ।4ਮੈਨੂੰ ਉਸ ਜਾਲ ਤੋਂ ਬਚਾ ਜੋ ਮੇਰੇ ਲਈ ਵਿਛਾਇਆ ਗਿਆ ਹੈ,ਕਿਉਂ ਜੋ ਤੂੰ ਮੇਰੀ ਪਨਾਹ ਹੈ।5ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ;ਹੇ ਯਾਹਵੇਹ, ਮੇਰੇ ਵਫ਼ਾਦਾਰ ਪਰਮੇਸ਼ਵਰ, ਮੈਨੂੰ ਬਚਾ।6ਮੈਂ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜੋ ਵਿਅਰਥ ਦੇਵਤਿਆਂ ਨੂੰ ਮੰਨਦੇ ਹਨ;ਪਰ ਮੈ ਤਾਂ, ਯਾਹਵੇਹ ਉੱਤੇ ਹੀ ਭਰੋਸਾ ਰੱਖਦਾ ਹਾਂ।7ਮੈਂ ਤੇਰੇ ਪਿਆਰ ਵਿੱਚ ਖੁਸ਼ ਅਤੇ ਅਨੰਦ ਹੋਵਾਂਗਾ,ਕਿਉਂ ਜੋ ਤੂੰ ਮੇਰੀ ਬਿਪਤਾ ਨੂੰ ਵੇਖਿਆਅਤੇ ਮੇਰੀ ਆਤਮਾ ਦੇ ਦੁੱਖ ਨੂੰ ਜਾਣਿਆ।8ਤੂੰ ਮੈਨੂੰ ਵੈਰੀਆਂ ਦੇ ਹੱਥਾਂ ਵਿੱਚ ਨਹੀਂ ਸੌਂਪਿਆ,ਪਰ ਮੇਰੇ ਪੈਰ ਇੱਕ ਵਿਸ਼ਾਲ ਥਾਂ ਉੱਤੇ ਰੱਖੇ ਹਨ।9ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਮੈਂ ਦੁੱਖੀ ਹਾਂ;ਮੇਰੀਆਂ ਅੱਖਾਂ ਦੁੱਖ ਨਾਲ ਕਮਜ਼ੋਰ ਹੋ ਗਈਆਂ ਹਨ,ਮੇਰੀ ਆਤਮਾ ਅਤੇ ਸਰੀਰ ਸੋਗ ਵਿੱਚ ਹਨ।10ਦੁੱਖਾਂ ਵਿੱਚ ਮੇਰਾ ਜੀਵਨ ਮੁਕਦਾ ਜਾ ਰਿਹਾ ਹੈਅਤੇ ਹੌਂਕੇ ਭਰਦੇ ਹੋਏ ਮੇਰੇ ਸਾਲ ਲੰਘ ਰਹੇ ਹਨ।ਮੇਰੇ ਪਾਪ ਦੇ ਕਾਰਨ ਮੇਰੀ ਤਾਕਤ ਖਤਮ ਹੁੰਦੀ ਜਾਂਦੀ ਹੈ,ਅਤੇ ਮੇਰੀਆਂ ਹੱਡੀਆਂ ਕਮਜ਼ੋਰ ਹੋਈ ਜਾਂਦੀਆਂ ਹਨ।11ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ,ਮੈਂ ਆਪਣੇ ਗੁਆਂਢੀਆਂ ਦਾ ਵੈਰੀ ਬਣਿਆ ਹਾਂ,ਅਤੇ ਮੇਰੇ ਨਜ਼ਦੀਕੀ ਦੋਸਤਾਂ ਲਈ ਡਰ ਦਾ ਕਾਰਨ,ਜਿਹੜੇ ਮੈਨੂੰ ਸੜਕ ਉੱਤੇ ਦੇਖਦੇ ਹਨ, ਉਹ ਮੇਰੇ ਕੋਲੋਂ ਭੱਜ ਜਾਂਦੇ ਹਨ।12ਮੈਂ ਮਰੇ ਹੋਇਆ ਵਾਂਗੂੰ ਭੁੱਲਾ ਦਿੱਤਾ ਗਿਆ ਹਾਂ;ਮੈਂ ਟੁੱਟੇ ਹੋਏ ਮਿੱਟੀ ਦੇ ਭਾਂਡੇ ਵਰਗਾ ਹੋ ਗਿਆ ਹਾਂ।13ਕਿਉਂਕਿ ਮੈਂ ਬਹੁਤ ਸਾਰੀ ਨਿੰਦਾ ਸੁਣਦਾ ਹਾਂ,“ਹਰ ਪਾਸੇ ਦਹਿਸ਼ਤ!”ਉਹ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨਅਤੇ ਮੇਰੀ ਜਾਨ ਲੈਣ ਦੀ ਯੋਜਨਾ ਰਚਦੇ ਹਨ।14ਹੇ ਯਾਹਵੇਹ, ਪਰ ਮੈਨੂੰ ਤੇਰੇ ਉੱਤੇ ਭਰੋਸਾ ਹੈ;ਮੈਂ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।”15ਮੇਰਾ ਸਮਾਂ ਤੇਰੇ ਹੱਥਾਂ ਵਿੱਚ ਹੈ;ਮੈਨੂੰ ਮੇਰੇ ਵੈਰੀਆਂ ਦੇ ਹੱਥਾਂ ਤੋਂ ਛੁਡਾ,ਉਹਨਾਂ ਤੋਂ ਜਿਹੜੇ ਮੇਰਾ ਪਿੱਛਾ ਕਰਦੇ ਹਨ।16ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ;ਮੈਨੂੰ ਆਪਣੇ ਅਟੁੱਟ ਪਿਆਰ ਦੇ ਕਾਰਨ ਬਚਾ ਲੈ।17ਯਾਹਵੇਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ,ਕਿਉਂਕਿ ਮੈਂ ਤੈਨੂੰ ਪੁਕਾਰਿਆ ਹੈ;ਪਰ ਦੁਸ਼ਟ ਨੂੰ ਸ਼ਰਮਿੰਦਾ ਹੋਣ ਦੇਤਾਂ ਜੋ ਅਧਲੋਕ ਵਿੱਚ ਚਲੇ ਜਾਣ।18ਉਹਨਾਂ ਦੇ ਝੂਠ ਬੋਲਣ ਵਾਲੇ ਬੁੱਲ੍ਹਾਂ ਨੂੰ ਚੁੱਪ ਕਰਾ,ਕਿਉਂ ਜੋ ਉਹ ਹੰਕਾਰ ਅਤੇ ਨਫ਼ਰਤ ਨਾਲਧਰਮੀਆਂ ਦੇ ਵਿਰੁੱਧ ਬੋਲਦੇ ਹਨ।19ਤੇਰੀ ਭਲਿਆਈ ਕਿੰਨੀ ਵੱਡੀ ਹੈਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ,ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ,ਜੋ ਤੇਰੀ ਪਨਾਹ ਲੈਂਦੇ ਹਨ।20ਆਪਣੀ ਹਜ਼ੂਰੀ ਦੀ ਸ਼ਰਨ ਵਿੱਚ ਤੂੰ ਉਹਨਾਂ ਨੂੰ ਮਨੁੱਖ ਦੀ ਸਾਰੀ ਸਾਜ਼ਿਸ਼ਾਂ ਤੋਂ ਲੁਕਾਉਂਦਾ ਹੈ;ਤੂੰ ਉਹਨਾਂ ਨੂੰ ਆਪਣੇ ਨਿਵਾਸ ਵਿੱਚ ਉਹਨਾਂ ਦੋਸ਼ ਲਗਾਉਣ ਵਾਲੀ ਜੀਭਾਂ ਤੋਂਸੁਰੱਖਿਅਤ ਰੱਖਦਾ ਹੈ।21ਯਾਹਵੇਹ ਦੀ ਵਡਿਆਈ ਹੋਵੇ,ਕਿਉਂਕਿ ਉਸਨੇ ਮੈਨੂੰ ਆਪਣਾ ਅਚੰਭਾ ਪਿਆਰ ਦਿਖਾਇਆ ਹੈ।ਜਦੋਂ ਮੈਂ ਇੱਕ ਘੇਰੇ ਹੋਏ ਸ਼ਹਿਰ ਵਿੱਚ ਸਾਂ।22ਮੇਰੀ ਚੇਤਾਵਨੀ ਦੀ ਘੜੀ ਵਿੱਚ ਮੈਂ ਕਿਹਾ,“ਮੈਂ ਤੇਰੀ ਨਜ਼ਰ ਤੋਂ ਕੱਟਿਆ ਗਿਆ ਹਾਂ!”ਤਾਂ ਵੀ ਤੂੰ ਮੇਰੀ ਦਯਾ ਦੀ ਦੁਹਾਈ ਸੁਣੀਜਦੋਂ ਮੈਂ ਤੇਰੀ ਮਦਦ ਲਈ ਪੁਕਾਰਿਆ।23ਯਾਹਵੇਹ ਦੇ ਸਾਰੇ ਵਫ਼ਾਦਾਰ ਲੋਕੋ, ਉਸਨੂੰ ਪਿਆਰ ਕਰੋ!ਯਾਹਵੇਹ ਉਹਨਾਂ ਦੀ ਰੱਖਿਆ ਕਰਦਾ ਹੈ ਜੋ ਉਸ ਨਾਲ ਸੱਚੇ ਹਨ,ਪਰ ਹੰਕਾਰ ਦਾ ਉਹ ਪੂਰਾ ਮੋੜ ਦਿੰਦਾ ਹੈ।24ਤੁਸੀਂ ਸਾਰੇ ਜੋ ਯਾਹਵੇਹ ਵਿੱਚ ਆਸ ਰੱਖਦੇ ਹੋ,ਤਕੜੇ ਹੋਵੋ ਅਤੇ ਤੁਹਾਡਾ ਦਿਲ ਦਲੇਰ ਹੋਵੇ।Biblica, Inc.