ਜ਼ਬੂਰਾਂ30

ਇੱਕ ਜ਼ਬੂਰ। ਇੱਕ ਗੀਤ। ਦਾਵੀਦ ਦੇ ਮੰਦਰ ਦੇ ਸਮਰਪਣ ਲਈ।

1ਹੇ ਯਾਹਵੇਹ, ਮੈ ਤੇਰੀ ਵਡਿਆਈ ਕਰਾਂਗਾ,ਕਿਉਂ ਜੋ ਤੁਸੀਂ ਮੈਨੂੰ ਡੂੰਘਾਈ ਵਿੱਚੋਂ ਬਾਹਰ ਕੱਢਿਆਅਤੇ ਮੇਰੇ ਦੁਸ਼ਮਣਾਂ ਨੂੰ ਮੇਰੇ ਉੱਤੇ ਅਨੰਦ ਨਹੀਂ ਹੋਣ ਦਿੱਤਾ।2ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੈਂ ਤੈਨੂੰ ਮਦਦ ਲਈ ਪੁਕਾਰਿਆ,ਅਤੇ ਤੂੰ ਮੈਨੂੰ ਚੰਗਾ ਕੀਤਾ।3ਯਾਹਵੇਹ, ਤੂੰ ਮੈਨੂੰ ਅਧਲੋਕ ਵਿੱਚੋਂ ਲਿਆਇਆ ਹੈ;ਤੂੰ ਮੈਨੂੰ ਟੋਏ ਵਿੱਚ ਡਿੱਗਣ ਤੋਂ ਬਚਾਇਆ।
4ਹੇ ਯਾਹਵੇਹ ਦੇ ਵਫ਼ਾਦਾਰ ਲੋਕੋ, ਉਸ ਦੇ ਗੁਣ ਗਾਓ;ਉਸਦੇ ਪਵਿੱਤਰ ਨਾਮ ਦੀ ਵਡਿਆਈ ਕਰੋ।5ਕਿਉਂਕਿ ਉਸਦਾ ਕ੍ਰੋਧ ਇੱਕ ਪਲ ਹੀ ਰਹਿੰਦਾ ਹੈ,ਪਰ ਉਸਦੀ ਕਿਰਪਾ ਉਮਰ ਭਰ ਲਈ ਰਹਿੰਦੀ ਹੈ।ਰੋਣਾ ਤਾਂ ਰਾਤ ਤੀਕ ਠਹਿਰ ਸਕਦਾ ਹੈ,ਪਰ ਅਨੰਦ ਸਵੇਰ ਨੂੰ ਆਉਂਦਾ ਹੈ।
6ਜਦੋਂ ਮੈਂ ਸੁਰੱਖਿਅਤ ਮਹਿਸੂਸ ਕੀਤਾ, ਮੈਂ ਕਿਹਾ,“ਮੈਂ ਕਦੇ ਵੀ ਨਹੀਂ ਡੋਲਾਂਗਾ।”7ਹੇ ਯਾਹਵੇਹ, ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ,ਤੂੰ ਮੇਰੇ ਸ਼ਾਹੀ ਪਹਾੜ  ਨੂੰ ਮਜ਼ਬੂਤ ਬਣਾਇਆ;ਪਰ ਜਦੋਂ ਤੂੰ ਆਪਣਾ ਮੂੰਹ ਲੁਕਾਇਆ,ਮੈਂ ਘਬਰਾ ਗਿਆ।
8ਹੇ ਯਾਹਵੇਹ, ਮੈਂ ਤੈਨੂੰ ਪੁਕਾਰਿਆ;ਮੈਂ ਯਾਹਵੇਹ ਅੱਗੇ ਦਯਾ ਲਈ ਬੇਨਤੀ ਕੀਤੀ:9“ਮੇਰੇ ਮਰਨ ਤੋਂ ਕੀ ਲਾਭ,ਜੇ ਮੈਂ ਅਧਲੋਕ ਵਿੱਚ ਜਾਵਾਂ?ਕੀ ਮਿੱਟੀ ਤੇਰੀ ਵਡਿਆਈ ਕਰੇਗੀ?ਕੀ ਇਹ ਤੇਰੀ ਵਫ਼ਾਦਾਰੀ ਦਾ ਐਲਾਨ ਕਰੇਗਾ?10ਹੇ ਯਾਹਵੇਹ, ਸੁਣ ਅਤੇ ਮੇਰੇ ਉੱਤੇ ਕਿਰਪਾ ਕਰ;ਯਾਹਵੇਹ, ਮੇਰਾ ਸਹਾਇਕ ਬਣ।”
11ਤੂੰ ਮੇਰੇ ਵਿਰਲਾਪ ਨੂੰ ਨੱਚਣ ਵਿੱਚ ਬਦਲ ਦਿੱਤਾ;ਤੂੰ ਮੇਰੇ ਤੱਪੜ ਲਾਹ ਕੇ ਮੈਨੂੰ ਅਨੰਦ ਦਾ ਕਮਰਬੰਦ ਪਹਿਨਾਇਆ,12ਤਾਂ ਜੋ ਮੇਰਾ ਦਿਲ ਤੇਰੀ ਮਹਿਮਾ ਗਾਵੇ ਅਤੇ ਚੁੱਪ ਨਾ ਰਹੇ।ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਸਦਾ ਲਈ ਤੇਰੀ ਵਡਿਆਈ ਕਰਾਂਗਾ।

Biblica, Inc.

https://app.library.bible/content/38de522697cd8943