ਜ਼ਬੂਰਾਂ29

ਦਾਵੀਦ ਦਾ ਇੱਕ ਜ਼ਬੂਰ।

1ਹੇ ਪਰਮੇਸ਼ਵਰ ਦੇ ਪੁੱਤਰੋ, ਯਾਹਵੇਹ ਦੀ ਵਡਿਆਈ ਕਰੋ,ਯਾਹਵੇਹ ਦੀ ਮਹਿਮਾ ਅਤੇ ਤਾਕਤ ਦੀ ਵਡਿਆਈ ਕਰੋ।2ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ;ਉਸਦੀ ਪਵਿੱਤਰਤਾਈ ਦੀ ਸ਼ਾਨ ਵਿੱਚ ਯਾਹਵੇਹ ਦੀ ਅਰਾਧਨਾ ਕਰੋ।
3ਯਾਹਵੇਹ ਦੀ ਆਵਾਜ਼ ਪਾਣੀਆਂ ਦੇ ਉੱਪਰ ਹੈ;ਮਹਿਮਾ ਦਾ ਪਰਮੇਸ਼ਵਰ ਗਰਜਦਾ ਹੈ,ਯਾਹਵੇਹ ਸ਼ਕਤੀਸ਼ਾਲੀ ਪਾਣੀਆਂ ਉੱਤੇ ਗਰਜਦਾ ਹੈ।4ਯਾਹਵੇਹ ਦੀ ਆਵਾਜ਼ ਸ਼ਕਤੀਸ਼ਾਲੀ ਹੈ;ਯਾਹਵੇਹ ਦੀ ਆਵਾਜ਼ ਸ਼ਾਨਦਾਰ ਹੈ।5ਯਾਹਵੇਹ ਦੀ ਆਵਾਜ਼ ਦਿਆਰ ਨੂੰ ਤੋੜ ਦਿੰਦੀ ਹੈ;ਯਾਹਵੇਹ ਲਬਾਨੋਨ ਦੇ ਦਿਆਰ ਦੇ ਟੁਕੜੇ ਕਰ ਦਿੰਦਾ ਹੈ।6ਉਹ ਲਬਾਨੋਨ ਨੂੰ ਵੱਛੇ ਵਾਂਗੂੰ ਉਛਾਲਦਾ ਹੈ,ਅਤੇ ਸੀਰੀਓਨ  ਨੂੰ ਜੰਗਲੀ ਬਲਦ ਵਾਂਗੂੰ।7ਯਾਹਵੇਹ ਦੀ ਆਵਾਜ਼ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ।8ਯਾਹਵੇਹ ਦੀ ਆਵਾਜ਼ ਉਜਾੜ ਨੂੰ ਹਿਲਾ ਦਿੰਦੀ ਹੈ;ਯਾਹਵੇਹ ਕਾਦੇਸ਼ ਦੇ ਉਜਾੜ ਨੂੰ ਹਿਲਾ ਦਿੰਦਾ ਹੈ।9ਯਾਹਵੇਹ ਦੀ ਆਵਾਜ਼ ਨਾਲ ਹਿਰਨੀਆਂ ਦੇ ਗਰਭ ਡਿੱਗ ਜਾਂਦੇ ਨੇਯਾਹਵੇਹ ਦੀ ਆਵਾਜ਼ ਓਕਸਕ ਦੇ ਰੁੱਖ ਨੂੰ ਮਰੋੜਦੀ ਹੈਅਤੇ ਜੰਗਲਾਂ ਨੂੰ ਨੰਗੇ ਕਰ ਦਿੰਦੀ ਹੈ।ਅਤੇ ਉਸਦੇ ਮੰਦਰ ਵਿੱਚ ਸਾਰੇ ਪੁਕਾਰਦੇ ਹਨ, “ਯਾਹਵੇਹ ਦੀ ਮਹਿਮਾ!”
10ਯਾਹਵੇਹ ਹੜ੍ਹ ਉੱਤੇ ਬਿਰਾਜਮਾਨ ਹੈ;ਯਾਹਵੇਹ ਸਦਾ ਲਈ ਰਾਜਾ ਹੋ ਕੇ ਬੈਠਦਾ ਹੈ।11ਯਾਹਵੇਹ ਆਪਣੇ ਲੋਕਾਂ ਨੂੰ ਤਾਕਤ ਦਿੰਦਾ ਹੈ;ਯਾਹਵੇਹ ਆਪਣੇ ਲੋਕਾਂ ਨੂੰ ਸ਼ਾਂਤੀ ਨਾਲ ਅਸੀਸ ਦਿੰਦਾ ਹੈ।

Biblica, Inc.

https://app.library.bible/content/38de522697cd8943