ਜ਼ਬੂਰਾਂ2

1ਕੌਮਾਂ ਨੇ ਕਿਉਂ ਸਾਜ਼ਿਸ਼ਾਂ ਰਚੀਆਂ ਹਨ?ਅਤੇ ਲੋਕਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ?2ਧਰਤੀ ਦੇ ਰਾਜੇ ਉੱਠ ਖੜੇ ਹੋਏ ਹਨ,ਅਤੇ ਹਾਕਮ ਇੱਕਠੇ ਹੋ ਗਏ ਹਨ,ਯਾਹਵੇਹ ਦੇ ਵਿਰੁੱਧ ਅਤੇ ਉਸਦੇ ਮਸਹ ਕੀਤੇ ਹੋਏ ਲੋਕਾਂ ਦੇ ਵਿਰੁੱਧ ਅਤੇ ਆਖਦੇ ਹਨ,3“ਆਓ, ਇਹਨਾਂ ਦੀਆਂ ਜੰਜੀਰਾਂ ਨੂੰ ਤੋੜ ਦੇਈਏ,ਅਤੇ ਇਹਨਾਂ ਦੇ ਸੰਗਲਾਂ ਨੂੰ ਲਾਹ ਸੁੱਟੀਏ।”
4ਯਾਹਵੇਹ ਜਿਹੜਾ ਸਵਰਗੀ ਸਿੰਘਾਸਣ ਉੱਤੇ ਬੈਠਦਾ ਹੈ, ਉਹ ਹੱਸੇਗਾ,ਅਤੇ ਉਹ ਉਹਨਾਂ ਦਾ ਮਖੌਲ ਉਡਾਵੇਗਾ।5ਤਦ ਉਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਝਿੜਕੇਗਾ,ਅਤੇ ਆਪਣੇ ਗੁੱਸੇ ਦੇ ਬੋਲ ਨਾਲ ਉਹਨਾਂ ਨੂੰ ਡਰਾਉਂਦਾ ਹੈ,6“ਆਪਣੇ ਪਵਿੱਤਰ ਸੀਯੋਨ ਪਰਬਤ ਉੱਤੇਮੈਂ ਆਪਣੇ ਰਾਜੇ ਨੂੰ ਵਸਾਇਆ ਹੈ।”
7ਮੈਂ ਯਾਹਵੇਹ ਦਾ ਹੁਕਮ ਸੁਣਾਵਾਂਗਾਉਸ ਨੇ ਮੈਨੂੰ ਆਖਿਆ ਹੈ, “ਕਿ ਤੂੰ ਮੇਰਾ ਪੁੱਤਰ ਹੈ;ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।8ਮੇਰੇ ਤੋਂ ਮੰਗੋ,ਤਾਂ ਮੈਂ ਕੌਮਾਂ ਤੇਰੀ ਮਿਰਾਸ ਲਈ,ਅਤੇ ਸਾਰੀ ਧਰਤੀ ਨੂੰ ਤੁਹਾਡੀ ਮਿਲਖ਼ ਕਰ ਦਿਆਂਗਾ।9ਤੁਸੀਂ ਉਹਨਾਂ ਨੂੰ ਲੋਹੇ ਦੇ ਡੰਡੇ  ਨਾਲ ਟੁਕੜੇ-ਟੁਕੜੇ ਕਰ ਦਿਓਗੇ,ਤੁਸੀਂ ਮਿੱਟੀ ਦੇ ਬਰਤਨ ਵਾਂਗੂੰ ਉਹਨਾਂ ਨੂੰ ਚਕਨਾ-ਚੂਰ ਕਰ ਦਿਓਗੇ।”
10ਹੇ ਰਾਜਿਓ, ਇਸ ਲਈ ਹੁਣ ਸਿਆਣੇ ਬਣੋ,ਹੇ ਧਰਤੀ ਦੇ ਹਾਕਮੋਂ, ਸੁਚੇਤ ਹੋ ਜਾਓ।11ਡਰ ਨਾਲ ਯਾਹਵੇਹ ਦੀ ਸੇਵਾ ਕਰੋਅਤੇ ਕੰਬਦੇ ਹੋਏ ਉਸਦੇ ਰਾਜ ਦੀ ਖੁਸ਼ੀ ਮਨਾਓ।12ਪੁੱਤਰ ਦਾ ਸੱਚੇ ਦਿਲੋਂ ਆਦਰ ਕਰੋ, ਅਜਿਹਾ ਨਾ ਹੋਵੇ ਕਿ ਉਹ ਗੁੱਸੇ ਹੋ ਜਾਵੇਅਤੇ ਤੁਸੀਂ ਰਾਹ ਵਿੱਚ ਹੀ ਤਬਾਹ ਹੋ ਜਾਓ,ਕਿਉਂਕਿ ਉਸ ਦਾ ਕ੍ਰੋਧ ਇੱਕ ਪਲ ਵਿੱਚ ਹੀ ਭੜਕ ਉੱਠਦਾ ਹੈ।ਧੰਨ ਹਨ ਉਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।

Biblica, Inc.

https://app.library.bible/content/38de522697cd8943