ਜ਼ਬੂਰਾਂ28

ਦਾਵੀਦ ਦੁਆਰਾ ਰਚਨਾ।

1ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ;ਤੂੰ ਮੇਰੀ ਚੱਟਾਨ ਹੈ,ਮੇਰੀ ਅਣਸੁਣੀ ਨਾ ਕਰ।ਕਿਉਂਕਿ ਜੇ ਤੂੰ ਚੁੱਪ ਰਿਹਾ,ਮੈਂ ਉਹਨਾਂ ਵਰਗਾ ਹੋਵਾਂਗਾ ਜੋ ਟੋਏ ਵਿੱਚ ਉਤਰ ਜਾਂਦੇ ਹਨ।2ਦਯਾ ਲਈ ਮੇਰੀ ਪੁਕਾਰ ਸੁਣੋਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਦਾ ਹਾਂ,ਜਦੋਂ ਮੈਂ ਆਪਣੇ ਹੱਥਤੇਰੇ ਅੱਤ ਪਵਿੱਤਰ ਸਥਾਨ ਵੱਲ ਚੁੱਕਦਾ ਹਾਂ।
3ਮੈਨੂੰ ਦੁਸ਼ਟਾਂ ਦੇ ਨਾਲ ਨਾ ਗਿਣ,ਉਹਨਾਂ ਦੇ ਨਾਲ ਜੋ ਬੁਰਿਆਈ ਕਰਦੇ ਹਨ,ਜੋ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨਪਰ ਆਪਣੇ ਦਿਲਾਂ ਵਿੱਚ ਵੈਰ ਰੱਖਦੇ ਹਨ।4ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇਉਹਨਾਂ ਦੇ ਬੁਰੇ ਕੰਮਾਂ ਅਨੁਸਾਰ ਫਲ ਦੇ।ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿਓਅਤੇ ਉਹਨਾਂ ਨੂੰ ਉਹ ਦੰਡ ਦਵੋ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ।
5ਕਿਉਂਕਿ ਉਹਨਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ ਹੈਅਤੇ ਉਸਦੇ ਹੱਥਾਂ ਨੇ ਕੀ ਕੀਤਾ ਹੈ,ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਬਣਾਏਗਾ।
6ਯਾਹਵੇਹ ਦੀ ਵਡਿਆਈ ਹੋਵੇ,ਕਿਉਂਕਿ ਉਸਨੇ ਦਯਾ ਲਈ ਮੇਰੀ ਪੁਕਾਰ ਸੁਣ ਲਈ ਹੈ।7ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ;ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ।ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ,ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।
8ਯਾਹਵੇਹ ਉਸ ਦੇ ਲੋਕਾਂ ਦੀ ਤਾਕਤ ਹੈ,ਉਸਦੇ ਮਸਹ ਕੀਤੇ ਹੋਏ ਲਈ ਮੁਕਤੀ ਦਾ ਗੜ੍ਹ ਹੈ।9ਆਪਣੇ ਲੋਕਾਂ ਨੂੰ ਬਚਾਓ ਅਤੇ ਆਪਣੀ ਵਿਰਾਸਤ ਨੂੰ ਅਸੀਸ ਦਿਓ;ਉਹਨਾਂ ਦਾ ਚਰਵਾਹਾ ਬਣੋ ਅਤੇ ਉਹਨਾਂ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖ।

Biblica, Inc.

https://app.library.bible/content/38de522697cd8943