ਜ਼ਬੂਰਾਂ27

ਦਾਵੀਦ ਦੀ ਰਚਨਾ।

1ਯਾਹਵੇਹ ਮੇਰਾ ਚਾਨਣ ਅਤੇ ਮੇਰੀ ਮੁਕਤੀ ਹੈ;ਮੈਂ ਕਿਸ ਤੋਂ ਡਰਾਂ?ਯਾਹਵੇਹ ਮੇਰੀ ਜ਼ਿੰਦਗੀ ਦਾ ਗੜ੍ਹ ਹੈ;ਮੈਂ ਕਿਸ ਤੋਂ ਡਰਾਂ?
2ਜਦੋਂ ਦੁਸ਼ਟ ਮੈਨੂੰ ਨਿਗਲਣ ਲਈਮੇਰੇ ਵਿਰੁੱਧ ਅੱਗੇ ਵਧਦੇ ਹਨ,ਇਹ ਮੇਰੇ ਦੁਸ਼ਮਣ ਅਤੇ ਮੇਰੇ ਵੈਰੀ ਹਨਜੋ ਠੋਕਰ ਖਾਣਗੇ ਅਤੇ ਡਿੱਗਣਗੇ।3ਭਾਵੇਂ ਫ਼ੌਜ ਮੈਨੂੰ ਘੇਰ ਲਵੇ,ਮੇਰਾ ਦਿਲ ਨਹੀਂ ਡਰੇਗਾ;ਭਾਵੇਂ ਮੇਰੇ ਵਿਰੁੱਧ ਯੁੱਧ ਹੋਵੇ,ਤਦ ਵੀ ਮੈਂ ਭਰੋਸਾ ਰੱਖਾਂਗਾ।
4ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ,ਇਹੀ ਮੇਰੀ ਚਾਹਤ ਹੈ:ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ।ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।5ਕਿਉਂਕਿ ਮੁਸੀਬਤ ਦੇ ਦਿਨਉਹ ਮੈਨੂੰ ਆਪਣੇ ਨਿਵਾਸ ਵਿੱਚ ਸੰਭਾਲੇਗਾ;ਉਹ ਮੈਨੂੰ ਆਪਣੇ ਪਵਿੱਤਰ ਤੰਬੂ ਦੀ ਸ਼ਰਨ ਵਿੱਚ ਛੁਪਾਵੇਗਾਅਤੇ ਮੈਨੂੰ ਚੱਟਾਨ ਉੱਤੇ ਉੱਚਾ ਕਰੇਗਾ।
6ਫਿਰ ਮੇਰਾ ਸਿਰਮੇਰੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਉੱਚਾ ਕੀਤਾ ਜਾਵੇਗਾ।ਉਸਦੇ ਪਵਿੱਤਰ ਤੰਬੂ ਵਿੱਚ ਮੈਂ ਖੁਸ਼ੀ ਦੇ ਜੈਕਾਰਿਆਂ ਨਾਲ ਬਲੀਦਾਨ ਚੜ੍ਹਾਵਾਂਗਾ।ਮੈਂ ਯਾਹਵੇਹ ਲਈ ਗਾਵਾਂਗਾ ਅਤੇ ਸੰਗੀਤ ਬਣਾਵਾਂਗਾ।
7ਹੇ ਯਾਹਵੇਹ, ਜਦੋਂ ਮੈਂ ਪੁਕਾਰਾਂ ਮੇਰੀ ਆਵਾਜ਼ ਸੁਣ,ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ।8ਮੇਰਾ ਦਿਲ ਤੇਰੇ ਬਾਰੇ ਕਹਿੰਦਾ ਹੈ, “ਉਸ ਦਾ ਚਿਹਰਾ ਭਾਲ!”ਹੇ ਯਾਹਵੇਹ ਮੈਂ ਤੇਰਾ ਚਿਹਰਾ ਭਾਲਾਂਗਾ।9ਮੈਥੋਂ ਆਪਣਾ ਮੂੰਹ ਨਾ ਲੁਕਾ,ਆਪਣੇ ਸੇਵਕ ਨੂੰ ਕ੍ਰੋਧ ਨਾਲ ਦੂਰ ਨਾ ਕਰ;ਤੂੰ ਮੇਰਾ ਸਹਾਇਕ ਰਿਹਾ ਹੈ।ਮੇਰੇ ਮੁਕਤੀਦਾਤਾ ਪਰਮੇਸ਼ਵਰ,ਮੈਨੂੰ ਰੱਦ ਨਾ ਕਰ ਅਤੇ ਨਾ ਹੀ ਮੈਨੂੰ ਤਿਆਗ।10ਭਾਵੇਂ ਮੇਰੇ ਪਿਤਾ ਅਤੇ ਮਾਤਾ ਮੈਨੂੰ ਤਿਆਗ ਦੇਣ,ਯਾਹਵੇਹ ਮੈਨੂੰ ਸਵੀਕਾਰ ਕਰੇਗਾ।11ਹੇ ਯਾਹਵੇਹ, ਮੈਨੂੰ ਆਪਣਾ ਰਸਤਾ ਸਿਖਾ;ਮੇਰੇ ਦੁਸ਼ਮਣਾਂ ਦੇ ਕਾਰਨਮੈਨੂੰ ਸਿੱਧੇ ਰਾਹ ਉੱਤੇ ਲੈ ਜਾ।12ਮੈਨੂੰ ਮੇਰੇ ਦੁਸ਼ਮਣਾਂ ਦੀ ਇੱਛਾ ਦੇ ਹਵਾਲੇ ਨਾ ਕਰ,ਕਿਉਂਕਿ ਮੇਰੇ ਵਿਰੁੱਧ ਝੂਠੇ ਗਵਾਹ ਉੱਠਦੇ ਹਨ,ਭੈੜੇ ਦੋਸ਼ ਲਾਉਂਦੇ ਹਨ।
13ਮੈਨੂੰ ਇਸ ਗੱਲ ਦਾ ਭਰੋਸਾ ਹੈ:ਮੈਂ ਜੀਉਂਦਿਆਂ ਦੀ ਧਰਤੀ ਵਿੱਚਯਾਹਵੇਹ ਦੀ ਚੰਗਿਆਈ ਦੇਖਾਂਗਾ।14ਯਾਹਵੇਹ ਦੀ ਉਡੀਕ ਕਰੋ;ਤਕੜੇ ਹੋਵੋ ਅਤੇ ਦਿਲ ਨੂੰ ਮਜ਼ਬੂਤ ਰੱਖੋਅਤੇ ਯਾਹਵੇਹ ਦੀ ਧੀਰਜ ਨਾਲ ਉਡੀਕ ਕਰੋ।

Biblica, Inc.

https://app.library.bible/content/38de522697cd8943