ਜ਼ਬੂਰਾਂ26

ਦਾਵੀਦ ਦੁਆਰਾ।

1ਹੇ ਯਾਹਵੇਹ, ਮੈਨੂੰ ਦੋਸ਼ੀ ਨਾ ਠਹਿਰਾ,ਕਿਉਂਕਿ ਮੈਂ ਇੱਕ ਨਿਰਦੋਸ਼ ਜੀਵਨ ਬਤੀਤ ਕੀਤਾ ਹੈ;ਮੈਂ ਯਾਹਵੇਹ ਵਿੱਚ ਭਰੋਸਾ ਰੱਖਿਆ ਹੈਅਤੇ ਮੈਂ ਡੋਲਿਆ ਨਹੀਂ।2ਹੇ ਯਾਹਵੇਹ, ਮੈਨੂੰ ਪਰਖ, ਅਤੇ ਮੇਰੀ ਪਰੀਖਿਆ ਲੈ,ਮੇਰੇ ਦਿਲ ਅਤੇ ਮੇਰੇ ਦਿਮਾਗ ਦੀ ਜਾਂਚ ਕਰ;3ਕਿਉਂਕਿ ਤੇਰੀ ਦਯਾ ਹਮੇਸ਼ਾ ਮੇਰੀ ਅੱਖਾਂ ਦੇ ਅੱਗੇ ਹੈ,ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।
4ਮੈਂ ਧੋਖੇਬਾਜ਼ਾਂ ਦੇ ਨਾਲ ਨਹੀਂ ਬੈਠਦਾ, ਨਾ ਹੀ ਮੈਂ ਕਪਟੀਆਂ ਨਾਲ ਸੰਬੰਧ ਰੱਖਦਾ ਹਾਂ।5ਮੈਂ ਬੁਰਾਈ ਕਰਨ ਵਾਲੀਆਂ ਦੀ ਸਭਾ ਤੋਂ ਘਿਣ ਕਰਦਾ ਹਾਂਅਤੇ ਦੁਸ਼ਟਾਂ ਦੇ ਨਾਲ ਬੈਠਣ ਤੋਂ ਇਨਕਾਰ ਕਰਦਾ ਹਾਂ।6ਮੈਂ ਆਪਣੇ ਹੱਥ ਧੋਕੇ ਨਿਰਦੋਸ਼ ਹੋਵਾਂਗਾ,ਅਤੇ ਯਾਹਵੇਹ, ਤੇਰੀ ਜਗਵੇਦੀ ਦੇ ਦੁਆਲੇ ਜਾਵਾਂਗਾ,7ਉੱਚੀ ਆਵਾਜ਼ ਵਿੱਚ ਤੇਰੀ ਵਡਿਆਈ ਦਾ ਐਲਾਨ ਕਰਾਂਗਾਅਤੇ ਤੇਰੇ ਸਾਰੇ ਅਦਭੁਤ ਕੰਮਾਂ ਬਾਰੇ ਦੱਸਾਂਗਾ।
8ਹੇ ਯਾਹਵੇਹ, ਮੈਂ ਉਸ ਘਰ ਨੂੰ ਪਿਆਰ ਕਰਦਾ ਹਾਂ ਜਿੱਥੇ ਤੁਸੀਂ ਰਹਿੰਦੇ ਹੋ,ਉਹ ਜਗ੍ਹਾ ਜਿੱਥੇ ਤੁਹਾਡੀ ਮਹਿਮਾ ਵਾਸ ਕਰਦੀ ਹੈ।9ਮੇਰੀ ਜਾਨ ਨੂੰ ਪਾਪੀਆਂ ਨਾਲ ਨਾ ਮਿਲਾ,ਨਾ ਜਿੰਦਗੀ ਨੂੰ ਖੂਨੀਆਂ ਦੇ ਪਿਆਸਿਆ ਨਾਲ,10ਜਿਨ੍ਹਾਂ ਦੇ ਹੱਥਾਂ ਵਿੱਚ ਬੁਰੀਆਂ ਯੋਜਨਾਵਾਂ ਹਨ,ਜਿਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ।11ਮੈਂ ਨਿਰਦੋਸ਼ ਜੀਵਨ ਜੀਉਂਦਾ ਹਾਂ;ਮੈਨੂੰ ਛੁਡਾ ਅਤੇ ਮੇਰੇ ਉੱਤੇ ਕਿਰਪਾ ਕਰ।
12ਮੇਰੇ ਪੈਰ ਪੱਧਰੀ ਜ਼ਮੀਨ ਤੇ ਖੜ੍ਹੇ ਹਨ;ਮੈਂ ਵੱਡੀਆਂ ਸਭਾਵਾਂ ਵਿੱਚ ਯਾਹਵੇਹ ਦੀ ਵਡਿਆਈ ਕਰਾਂਗਾ।

Biblica, Inc.

https://app.library.bible/content/38de522697cd8943