ਜ਼ਬੂਰਾਂ25

ਦਾਵੀਦ ਦਾ ਜ਼ਬੂਰ।

1ਯਾਹਵੇਹ ਮੇਰੇ ਪਰਮੇਸ਼ਵਰ, ਤੇਰੇ ਉੱਤੇਮੈਂ ਆਪਣਾ ਭਰੋਸਾ ਰੱਖਦਾ ਹਾਂ।
2ਮੇਰਾ ਭਰੋਸਾ ਪਰਮੇਸ਼ਵਰ ਉੱਤੇ ਹੈ;ਮੈਨੂੰ ਸ਼ਰਮਿੰਦਾ ਨਾ ਹੋਣ ਦੇਵੀ,ਨਾ ਹੀ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਜਿੱਤ ਦੇਵੀ।3ਕੋਈ ਵੀ ਜੋ ਤੇਰੇ ਉੱਤੇ ਆਸ ਰੱਖਦਾ ਹੈ,ਕਦੇ ਸ਼ਰਮਿੰਦਾ ਨਹੀਂ ਹੋਵੇਗਾ,ਪਰ ਉਹ ਲੋਕ ਸ਼ਰਮਿੰਦਾ ਹੋਣਗੇਜੋ ਬਿਨਾਂ ਕਾਰਨ ਧੋਖੇਬਾਜ਼ੀ ਕਰਦੇ ਹਨ।
4ਹੇ ਯਾਹਵੇਹ, ਮੈਨੂੰ ਆਪਣੇ ਰਸਤੇ ਦਿਖਾਓ,ਮੈਨੂੰ ਆਪਣੇ ਮਾਰਗ ਸਿਖਾਓ।5ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਓ,ਕਿਉਂ ਜੋ ਤੂੰ ਪਰਮੇਸ਼ਵਰ ਮੇਰਾ ਮੁਕਤੀਦਾਤਾ ਹੈ,ਅਤੇ ਮੇਰੀ ਆਸ ਸਾਰਾ ਦਿਨ ਤੁਹਾਡੇ ਵਿੱਚ ਹੈ।6ਹੇ ਯਾਹਵੇਹ, ਆਪਣੀ ਮਹਾਨ ਦਯਾ ਅਤੇ ਪਿਆਰ ਨੂੰ ਯਾਦ ਰੱਖ,ਕਿਉਂਕਿ ਇਹ ਪੁਰਾਣੇ ਸਮੇਂ ਤੋਂ ਹਨ।7ਮੇਰੀ ਜੁਆਨੀ ਦੇ ਪਾਪਾਂ ਨੂੰਅਤੇ ਅਪਰਾਧੀ ਰਾਹਾਂ ਨੂੰ ਚੇਤੇ ਨਾ ਰੱਖ;ਆਪਣੇ ਪਿਆਰ ਦੇ ਅਨੁਸਾਰ ਮੈਨੂੰ ਯਾਦ ਰੱਖੀਂ,ਕਿਉਂਕਿ ਯਾਹਵੇਹ, ਤੂੰ ਚੰਗਾ ਹੈ।
8ਯਾਹਵੇਹ ਭਲਾ ਅਤੇ ਸੱਚਾ ਹੈ;ਇਸ ਲਈ ਉਹ ਪਾਪੀਆਂ ਨੂੰ ਆਪਣੇ ਰਾਹਾਂ ਦੀ ਸਿੱਖਿਆ ਦਿੰਦਾ ਹੈ।9ਉਹ ਨਿਮਰ ਲੋਕਾਂ ਦੀ ਅਗਵਾਈ ਨਿਆਂ ਨਾਲ ਕਰੇਗਾ।ਅਤੇ ਉਹਨਾਂ ਨੂੰ ਆਪਣੇ ਰਾਹ ਸਿਖਾਉਂਦਾ ਹੈ।10ਯਾਹਵੇਹ ਦੇ ਸਾਰੇ ਰਾਹ ਉਹਨਾਂ ਲਈ ਪਿਆਰੇ ਅਤੇ ਵਫ਼ਾਦਾਰ ਹਨਜੋ ਉਸਦੇ ਨੇਮ ਦੀ ਪਾਲਣਾ ਕਰਦੇ ਹਨ।11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ,ਮੇਰੀ ਬਦੀ ਨੂੰ ਮਾਫ਼ ਕਰ, ਭਾਵੇਂ ਮੇਰੀ ਬਦੀ ਮਹਾਨ ਹੈ।
12ਤਾਂ ਫਿਰ, ਉਹ ਕੌਣ ਹਨ ਜੋ ਯਾਹਵੇਹ ਤੋਂ ਡਰਦੇ ਹਨ?ਪਰਮੇਸ਼ਵਰ ਉਹਨਾਂ ਨੂੰ ਉਹ ਤਰੀਕਿਆਂ ਬਾਰੇ ਸਿਖਾਏਗਾ ਜਿਹੜੇ ਉਹਨਾਂ ਨੂੰ ਚੁਣਨੇ ਚਾਹੀਦੇ ਹਨ।13ਉਹ ਆਪਣੇ ਦਿਨ ਖੁਸ਼ਹਾਲੀ ਵਿੱਚ ਬਿਤਾਉਣਗੇ,ਅਤੇ ਉਹਨਾਂ ਦੇ ਵੰਸ਼ ਧਰਤੀ ਦੇ ਵਾਰਸ ਹੋਣਗੇ।14ਯਾਹਵੇਹ ਉਹਨਾਂ ਵਿੱਚ ਭਰੋਸਾ ਰੱਖਦਾ ਹੈ ਜੋ ਉਸ ਤੋਂ ਡਰਦੇ ਹਨ;ਉਹ ਆਪਣਾ ਨੇਮ ਉਹਨਾਂ ਉੱਤੇ ਪ੍ਰਗਟ ਕਰਦਾ ਹੈ।15ਮੇਰੀਆਂ ਨਿਗਾਹਾਂ ਸਦਾ ਯਾਹਵੇਹ ਉੱਤੇ ਟਿਕੀਆਂ ਹੋਈਆਂ ਹਨ,ਕਿਉਂਕਿ ਕੇਵਲ ਉਹ ਹੀ ਮੇਰੇ ਪੈਰਾਂ ਨੂੰ ਫੰਦੇ ਤੋਂ ਛੁਡਾਵੇਗਾ।
16ਮੇਰੇ ਵੱਲ ਮੂੰਹ ਕਰ ਅਤੇ ਮੇਰੇ ਉੱਤੇ ਦਯਾ ਕਰ,ਕਿਉਂਕਿ ਮੈਂ ਇਕੱਲਾ ਅਤੇ ਦੁੱਖੀ ਹਾਂ।17ਮੇਰੇ ਦਿਲ ਦੀਆਂ ਤਕਲੀਫਾਂ ਨੂੰ ਦੂਰ ਕਰਅਤੇ ਮੈਨੂੰ ਮੇਰੇ ਦੁੱਖ ਤੋਂ ਮੁਕਤ ਕਰ।18ਮੇਰੀ ਬਿਪਤਾ ਅਤੇ ਮੇਰੇ ਦੁੱਖ ਨੂੰ ਵੇਖਅਤੇ ਮੇਰੇ ਸਾਰੇ ਪਾਪ ਮਾਫ਼ ਕਰ।19ਵੇਖੋ, ਮੇਰੇ ਵੈਰੀ ਕਿੰਨੇ ਸਾਰੇ ਹਨਅਤੇ ਉਹ ਮੇਰੇ ਨਾਲ ਬਹੁਤ ਵੈਰ ਰੱਖਦੇ ਹਨ!
20ਮੇਰੀ ਜਾਨ ਦੀ ਰਾਖੀ ਕਰ ਅਤੇ ਮੈਨੂੰ ਬਚਾ;ਮੈਨੂੰ ਸ਼ਰਮਿੰਦਾ ਨਾ ਹੋਣ ਦੇ,ਕਿਉਂ ਜੋ ਮੈਂ ਤੇਰੀ ਸ਼ਰਨ ਲੈਂਦਾ ਹਾਂ।21ਖਰਿਆਈ ਅਤੇ ਨੇਕੀ ਮੇਰੀ ਰੱਖਿਆ ਕਰੇ,ਕਿਉਂਕਿ ਮੇਰੀ ਆਸ, ਯਾਹਵੇਹ ਤੇਰੇ ਵਿੱਚ ਹੈ।
22ਹੇ ਪਰਮੇਸ਼ਵਰ, ਇਸਰਾਏਲ ਨੂੰ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੋਂ ਛੁਡਾ!

Biblica, Inc.

https://app.library.bible/content/38de522697cd8943