ਜ਼ਬੂਰਾਂ24
ਦਾਵੀਦ ਦੁਆਰਾ ਇੱਕ ਜ਼ਬੂਰ।
1ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਯਾਹਵੇਹ ਦਾ ਹੈ,ਸੰਸਾਰ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ;2ਕਿਉਂਕਿ ਉਸ ਨੇ ਇਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀਅਤੇ ਪਾਣੀਆਂ ਉੱਤੇ ਸਥਾਪਿਤ ਕੀਤੀ।3ਕੌਣ ਯਾਹਵੇਹ ਦੇ ਪਹਾੜ ਉੱਤੇ ਚੜ੍ਹ ਸਕਦਾ ਹੈ?ਕੌਣ ਉਸ ਦੇ ਪਵਿੱਤਰ ਸਥਾਨ ਵਿੱਚ ਖੜ੍ਹਾ ਹੋ ਸਕਦਾ ਹੈ?4ਉਹ ਜਿਸ ਦੇ ਹੱਥ ਸਾਫ਼ ਅਤੇ ਦਿਲ ਸ਼ੁੱਧ ਹੈ,ਜੋ ਮੂਰਤੀ ਵਿੱਚ ਭਰੋਸਾ ਨਹੀਂ ਰੱਖਦਾਤੇ ਨਾ ਹੀ ਝੂਠੇ ਦੇਵਤੇ ਦੀ ਸਹੁੰ ਖਾਂਦਾ।5ਉਹ ਯਾਹਵੇਹ ਵੱਲੋਂ ਅਸੀਸ ਪ੍ਰਾਪਤ ਕਰਨਗੇਅਤੇ ਮੁਕਤੀਦਾਤਾ ਪਰਮੇਸ਼ਵਰ ਤੋਂ ਧਾਰਮਿਕਤਾ ਪ੍ਰਾਪਤ ਕਰਨਗੇ।6ਅਜਿਹੀ ਪੀੜ੍ਹੀ ਹੈ ਜਿਹੜੀ ਉਸ ਨੂੰ ਭਾਲਦੀ ਹੈ,ਯਾਕੋਬ ਦੇ ਪਰਮੇਸ਼ਵਰ, ਜੋ ਤੇਰੇ ਦਰਸ਼ਨ ਨੂੰ ਭਾਲਦੇ ਹਨ।7ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ;ਹੇ ਪ੍ਰਾਚੀਨ ਦਰਵਾਜ਼ਿਓ, ਉੱਚੇ ਹੋ ਜਾਵੋ,ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।8ਇਹ ਮਹਿਮਾ ਦਾ ਰਾਜਾ ਕੌਣ ਹੈ?ਯਾਹਵੇਹ ਬਲਵਾਨ ਅਤੇ ਸ਼ਕਤੀਸ਼ਾਲੀ,ਯਾਹਵੇਹ ਯੁੱਧ ਵਿੱਚ ਸ਼ਕਤੀਸ਼ਾਲੀ।9ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ;ਹੇ ਪ੍ਰਾਚੀਨ ਦਰਵਾਜ਼ਿਓ, ਉਹਨਾਂ ਨੂੰ ਉੱਚਾ ਚੁੱਕੋ,ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।10ਉਹ ਕੌਣ ਹੈ, ਇਹ ਮਹਿਮਾ ਦਾ ਰਾਜਾ?ਯਾਹਵੇਹ ਸਰਬਸ਼ਕਤੀਮਾਨ!ਉਹ ਹੀ ਮਹਿਮਾ ਦਾ ਰਾਜਾ ਹੈ।Biblica, Inc.