ਜ਼ਬੂਰਾਂ23
ਦਾਵੀਦ ਦਾ ਜ਼ਬੂਰ।
1ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ। 2ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ। 3ਉਹ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ।ਉਹ ਆਪਣੇ ਨਾਮ ਦੇ ਲਈਮੇਰੀ ਸਹੀ ਮਾਰਗਾਂ ਉੱਤੇ ਚੱਲਣ ਵਿੱਚ ਅਗਵਾਈ ਕਰਦਾ ਹੈ।4ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀਵਿੱਚੋਂ ਦੀ ਹੋ ਕੇ ਲੰਘਾਂ,ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,ਕਿਉਂਕਿ ਤੂੰ ਜੋ ਮੇਰੇ ਨਾਲ ਹੈ;ਤੇਰੀ ਸੋਟੀ ਅਤੇ ਤੇਰੀ ਲਾਠੀ,ਮੈਨੂੰ ਦਿਲਾਸਾ ਦਿੰਦੀਆ ਹਨ।5ਤੂੰ ਮੇਰੇ ਦੁਸ਼ਮਣਾਂ ਦੀ ਮੌਜੂਦਗੀ ਵਿੱਚਮੇਰੇ ਸਾਹਮਣੇ ਇੱਕ ਮੇਜ਼ ਤਿਆਰ ਕਰਦਾ ਹੈ।ਤੂੰ ਮੇਰੇ ਸਿਰ ਨੂੰ ਤੇਲ ਨਾਲ ਮਸਹ ਕਰਦਾ ਹੈ;ਮੇਰਾ ਕਟੋਰਾ ਬਰਕਤਾਂ ਨਾਲ ਹੋਇਆ ਹੈ।6ਯਕੀਨਨ ਤੇਰੀ ਚੰਗਿਆਈ ਅਤੇ ਪਿਆਰਮੇਰੇ ਜੀਵਨ ਦੇ ਸਾਰੇ ਦਿਨਾਂ ਵਿੱਚ ਮੇਰੇ ਨਾਲ-ਨਾਲ ਰਹੇਗੀ,ਅਤੇ ਮੈਂ ਸਦਾ ਦੇ ਲਈ ਯਾਹਵੇਹ ਦੇ ਘਰ ਵਿੱਚਵਾਸ ਕਰਦਾ ਰਹਾਂਗਾ।Biblica, Inc.