ਜ਼ਬੂਰਾਂ22
ਸੰਗੀਤ ਦੇ ਨਿਰਦੇਸ਼ਕ ਲਈ। “ਸਵੇਰ ਦੀ ਤ੍ਰੇਲ ਵਾਂਗ” ਦੀ ਧੁਨ ਤੇ ਅਧਾਰਿਤ। ਦਾਵੀਦ ਦਾ ਇੱਕ ਜ਼ਬੂਰ।
1ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?ਤੂੰ ਮੈਨੂੰ ਬਚਾਉਣ ਤੋਂ ਇੰਨਾ ਦੂਰ ਕਿਉਂ ਹੈ,ਮੇਰੇ ਦੁੱਖ ਦੇ ਰੋਣ ਤੋਂ ਕਿਉਂ ਦੂਰ ਰਹਿੰਦਾ ਹੈ?2ਹੇ ਮੇਰੇ ਪਰਮੇਸ਼ਵਰ, ਮੈਂ ਦਿਨ ਨੂੰ ਪੁਕਾਰਦਾ ਹਾਂ, ਪਰ ਤੂੰ ਉੱਤਰ ਨਹੀਂ ਦਿੰਦਾ,ਅਤੇ ਰਾਤ ਨੂੰ ਵੀ ਪੁਕਾਰਦਾ ਹਾਂ, ਪਰ ਮੈਨੂੰ ਚੈਨ ਨਹੀਂ ਮਿਲਦਾ।3ਫਿਰ ਵੀ ਤੂੰ ਪਵਿੱਤਰ ਪੁਰਖ ਦੇ ਰੂਪ ਵਿੱਚ ਬਿਰਾਜਮਾਨ ਹੈ;ਤੂੰ ਉਹ ਹੈ ਜਿਸ ਦੀ ਇਸਰਾਏਲ ਉਸਤਤ ਕਰਦਾ ਹੈ।4ਸਾਡੇ ਪਿਉ ਦਾਦਿਆਂ ਨੇ ਤੇਰੇ ਉੱਤੇ ਭਰੋਸਾ ਰੱਖਿਆ;ਉਹਨਾਂ ਨੇ ਭਰੋਸਾ ਕੀਤਾ ਅਤੇ ਤੂੰ ਉਹਨਾਂ ਨੂੰ ਛੁਡਾਇਆ।5ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ ਅਤੇ ਬਚਾਏ ਗਏ;ਉਹਨਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਸ਼ਰਮਿੰਦੇ ਨਾ ਹੋਏ।6ਪਰ ਮੈਂ ਇੱਕ ਕੀੜਾ ਹਾਂ, ਮੈਂ ਆਦਮੀ ਨਹੀਂ ਹਾਂ,ਹਰ ਕਿਸੇ ਦੁਆਰਾ ਨਿੰਦਿਆਂ ਜਾਂਦਾ ਹਾਂ ਅਤੇ ਲੋਕਾਂ ਦੁਆਰਾ ਤੁੱਛ ਜਾਣਿਆ ਜਾਂਦਾ ਹੈ।7ਸਾਰੇ ਜੋ ਮੈਨੂੰ ਦੇਖਦੇ ਹਨ, ਮੇਰਾ ਮਜ਼ਾਕ ਉਡਾਉਂਦੇ ਹਨ;ਉਹ ਸਿਰ ਹਿਲਾ ਕੇ, ਬੇਇੱਜ਼ਤੀ ਕਰਦੇ ਹਨ।8ਉਹ ਕਹਿੰਦੇ ਹਨ, “ਉਹ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ,ਯਾਹਵੇਹ ਉਸ ਨੂੰ ਬਚਾਵੇ।ਉਹ ਉਸ ਨੂੰ ਛੁਡਾਵੇ,ਕਿਉਂਕਿ ਉਹ ਉਸ ਵਿੱਚ ਪ੍ਰਸੰਨ ਹੈ।”9ਫਿਰ ਵੀ ਤੂੰ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ;ਤੂੰ ਮੈਨੂੰ ਮੇਰੀ ਮਾਂ ਦੀ ਛਾਤੀ ਉੱਤੇ ਵੀ ਭਰੋਸਾ ਦਵਾਇਆ10ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਸੁੱਟਿਆ ਹੈ;ਮੇਰੀ ਮਾਂ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ਵਰ ਹੈ।11ਮੈਥੋਂ ਦੂਰ ਨਾ ਹੋਈ,ਕਿਉਂਕਿ ਮੁਸੀਬਤ ਨੇੜੇ ਹੈਅਤੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।12ਕਈ ਬਲਦਾਂ ਨੇ ਮੈਨੂੰ ਘੇਰ ਲਿਆ ਹੈ;ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ।13ਗਰਜਦੇ ਸ਼ੇਰ ਵਾਂਗੂੰ ਜਿਹੜੇ ਆਪਣੇ ਸ਼ਿਕਾਰ ਨੂੰ ਪਾੜਦੇ ਹਨਆਪਣੇ ਮੂੰਹ ਮੇਰੇ ਵਿਰੁੱਧ ਖੋਲ੍ਹਦੇ ਹਨ।14ਮੈਂ ਪਾਣੀ ਵਾਂਗੂੰ ਵਹਾਇਆ ਗਿਆ ਹਾਂ,ਅਤੇ ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਬਾਹਰ ਹੋ ਗਈਆਂ ਹਨ।ਮੇਰਾ ਦਿਲ ਮੋਮ ਬਣ ਗਿਆ ਹੈ;ਇਹ ਮੇਰੇ ਅੰਦਰ ਪਿਘਲ ਗਿਆ ਹੈ।15ਮੇਰਾ ਮੂੰਹ ਘੜੇ ਵਾਂਗ ਸੁੱਕ ਗਿਆ ਹੈ,ਅਤੇ ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ;ਤੂੰ ਮੈਨੂੰ ਮੌਤ ਦੀ ਮਿੱਟੀ ਵਿੱਚ ਪਾ ਦਿੱਤਾ।16ਕੁੱਤੇ ਮੈਨੂੰ ਘੇਰਦੇ ਹਨ,ਬਦਮਾਸ਼ਾਂ ਦੇ ਇੱਕ ਸਮੂਹ ਨੇ ਮੈਨੂੰ ਘੇਰਾ ਪਾ ਲਿਆ ਹੈ;ਉਹ ਮੇਰੇ ਹੱਥ ਅਤੇ ਪੈਰ ਵਿੰਨ੍ਹਦੇ ਹਨ।17ਮੇਰੀਆਂ ਸਾਰੀਆਂ ਹੱਡੀਆ ਦਿਸਣ ਲੱਗ ਪਈਆ ਹਨ;ਲੋਕ ਮੈਨੂੰ ਦੇਖਦੇ ਹਨ ਅਤੇ ਖੁਸ਼ ਹੁੰਦੇ ਹਨ।18ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।19ਹੇ ਯਾਹਵੇਹ ਪਰ ਤੂੰ, ਮੇਰੇ ਤੋਂ ਦੂਰ ਨਾ ਹੋਈ।ਤੂੰ ਮੇਰੀ ਤਾਕਤ ਹੈ; ਮੇਰੀ ਮਦਦ ਕਰਨ ਲਈ ਜਲਦੀ ਆਓ।20ਮੈਨੂੰ ਤਲਵਾਰ ਤੋਂ ਬਚਾ,ਮੇਰੀ ਕੀਮਤੀ ਜਾਨ ਕੁੱਤਿਆਂ ਦੇ ਵੱਸ ਤੋਂ ਛੁਡਾ।21ਮੈਨੂੰ ਸ਼ੇਰਾਂ ਦੇ ਮੂੰਹ ਤੋਂ ਬਚਾਓ;ਮੈਨੂੰ ਜੰਗਲੀ ਬਲਦਾਂ ਦੇ ਸਿੰਗਾਂ ਤੋਂ ਬਚਾ।22ਮੈਂ ਆਪਣੇ ਲੋਕਾਂ ਨੂੰ ਤੇਰਾ ਨਾਮ ਦੱਸਾਂਗਾ;ਸਭਾ ਵਿੱਚ ਮੈਂ ਤੇਰੀ ਉਸਤਤ ਕਰਾਂਗਾ।23ਹੇ ਯਾਹਵੇਹ ਤੋਂ ਡਰਨ ਵਾਲਿਓ, ਉਸਦੀ ਉਸਤਤ ਕਰੋ!ਹੇ ਯਾਕੋਬ ਦੀ ਸਾਰੀ ਵੰਸ਼, ਉਹ ਦਾ ਆਦਰ ਕਰੋ!ਹੇ ਇਸਰਾਏਲ ਦੇ ਸਾਰੇ ਵੰਸ਼ੋ, ਉਸ ਦਾ ਆਦਰ ਕਰੋ!24ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ;ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।25ਤੇਰੇ ਵੱਲੋਂ ਮਹਾਨ ਸਭਾ ਵਿੱਚ ਮੇਰੀ ਉਸਤਤ ਦਾ ਵਿਸ਼ਾ ਆਉਂਦਾ ਹੈ;ਤੇਰੇ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।26ਗਰੀਬ ਖਾ ਕੇ ਰੱਜ ਜਾਣਗੇ;ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹ ਉਸ ਦੀ ਉਸਤਤ ਕਰਨਗੇ,ਤੁਹਾਡੇ ਦਿਲ ਸਦਾ ਜਿਉਂਦੇ ਰਹਿਣ!27ਧਰਤੀ ਦੀਆਂ ਸਾਰੀਆਂ ਕੌਮਾਂ ਯਾਹਵੇਹ ਨੂੰ ਯਾਦ ਕਰਨਗੇ ਅਤੇ ਉਸ ਵੱਲ ਮੁੜਨਗੇ, ਅਤੇ ਕੌਮਾਂ ਦੇ ਸਾਰੇ ਪਰਿਵਾਰ ਉਸ ਦੇ ਅੱਗੇ ਮੱਥਾ ਟੇਕਣਗੇ,28ਕਿਉਂਕਿ ਰਾਜ ਯਾਹਵੇਹ ਦਾ ਹੈ ਅਤੇ ਉਹ ਕੌਮਾਂ ਉੱਤੇ ਰਾਜ ਕਰਦਾ ਹੈ।29ਧਰਤੀ ਦੇ ਸਾਰੇ ਅਮੀਰ ਲੋਕ ਖਾਣਗੇ ਅਤੇ ਉਹ ਦੀ ਅਰਾਧਨਾ ਕਰਨਗੇ;ਸਾਰੇ ਜਿਹੜੇ ਮਿੱਟੀ ਵਿੱਚ ਚਲੇ ਜਾਂਦੇ ਹਨ, ਉਹ ਦੇ ਅੱਗੇ ਗੋਡੇ ਟੇਕਣਗੇ,ਉਹ ਜਿਹੜੇ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੇ।30ਉੱਤਰਾਧਿਕਾਰੀ ਉਸ ਦੀ ਸੇਵਾ ਕਰਨਗੇ;ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਹਵੇਹ ਬਾਰੇ ਦੱਸਿਆ ਜਾਵੇਗਾ।31ਉਹ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਨਗੇ,ਇੱਕ ਅਣਜੰਮੇ ਲੋਕਾਂ ਨੂੰ ਐਲਾਨ ਕਰਨਗੇ:ਉਸਨੇ ਇਹ ਕੀਤਾ ਹੈ!Biblica, Inc.