ਜ਼ਬੂਰਾਂ21

ਸੰਗੀਤ ਦੇ ਨਿਰਦੇਸ਼ਕ ਲਈ, ਦਾਵੀਦ ਦਾ ਇੱਕ ਜ਼ਬੂਰ।

1ਹੇ ਯਾਹਵੇਹ, ਰਾਜਾ ਤੇਰੀ ਤਾਕਤ ਵਿੱਚ ਖੁਸ਼ ਹੋਵੇਗਾ।ਤੇਰੀ ਜਿੱਤ ਵਿੱਚ ਉਸ ਦੀ ਖੁਸ਼ੀ ਕਿੰਨੀ ਵੱਡੀ ਹੈ!
2ਤੂੰ ਉਸ ਦੇ ਦਿਲ ਦੀ ਇੱਛਾ ਪੂਰੀ ਕਰ ਦਿੱਤੀ ਹੈਅਤੇ ਉਸ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਰੋਕਿਆ ਨਹੀਂ ਹੈ।3ਤੁਸੀਂ ਉਸ ਨੂੰ ਭਰਪੂਰ ਅਸੀਸਾਂ ਦੇਣ ਲਈ ਆਏ ਹੋਅਤੇ ਤੁਸੀਂ ਉਸ ਦੇ ਸਿਰ ਉੱਤੇ ਸ਼ੁੱਧ ਸੋਨੇ ਦਾ ਤਾਜ ਰੱਖਿਆ ਹੈ।4ਰਾਜੇ ਨੇ ਤੇਰੇ ਤੋਂ ਜੀਵਨ ਮੰਗਿਆ, ਅਤੇ ਤੂੰ ਉਸਨੂੰ ਦਿੱਤਾਸਗੋਂ ਸਦਾ ਅਤੇ ਸਦਾ ਦਾ ਜੀਵਨ ਦਿੱਤਾ ਹੈ।5ਜੋ ਜਿੱਤਾਂ ਤੁਸੀਂ ਦਿੱਤੀਆਂ ਹਨ, ਉਸ ਦੀ ਮਹਿਮਾ ਬਹੁਤ ਉੱਚੀ ਹੈ;ਤੁਸੀਂ ਉਸ ਨੂੰ ਸ਼ਾਨ ਅਤੇ ਮਹਿਮਾ ਬਖਸ਼ੀ ਹੈ।6ਨਿਸ਼ਚੇ ਹੀ ਤੁਸੀਂ ਰਾਜੇ ਨੂੰ ਬੇਅੰਤ ਅਸੀਸਾਂ ਪ੍ਰਦਾਨ ਕੀਤੀਆਂ ਹਨਅਤੇ ਉਸਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਪ੍ਰਸੰਨ ਕੀਤਾ ਹੈ।7ਕਿਉਂਕਿ ਰਾਜਾ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ;ਅੱਤ ਮਹਾਨ ਪਰਮੇਸ਼ਵਰ ਦੇ ਅਟੱਲ ਪਿਆਰ ਦੁਆਰਾਉਹ ਹਿੱਲੇਗਾ ਨਹੀਂ।
8ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਫੜ ਲਵੇਗਾ,ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।9ਜਦੋਂ ਤੂੰ ਲੜਾਈ ਲਈ ਹਾਜ਼ਰ ਹੋਵੇਗਾ,ਤੂੰ ਉਹਨਾਂ ਨੂੰ ਬਲਦੀ ਭੱਠੀ ਵਿੱਚ ਸਾੜ ਦੇਵੇਗਾ।ਯਾਹਵੇਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਨਿਗਲ ਜਾਵੇਗਾ,ਅਤੇ ਉਸਦੀ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ।10ਤੂੰ ਧਰਤੀ ਤੋਂ ਉਹਨਾਂ ਦੀ ਵੰਸ਼ ਨੂੰ ਤਬਾਹ ਕਰ ਦੇਵੇਗਾ, ਮਨੁੱਖਜਾਤੀ ਵਿੱਚੋਂ ਉਹਨਾਂ ਦੇ ਫਲ ਨੂੰ ਵੀ।11ਭਾਵੇਂ ਉਹ ਤੇਰੇ ਵਿਰੁੱਧ ਬੁਰਿਆਈਆਂ ਦੀ ਸਾਜ਼ਿਸ਼ ਰਚਦੇ ਹਨਅਤੇ ਬੁਰੀਆਂ ਯੋਜਨਾਵਾਂ ਘੜਦੇ ਹਨ, ਉਹ ਕਾਮਯਾਬ ਨਹੀਂ ਹੋ ਸਕਦੇ।12ਜਦੋਂ ਤੁਸੀਂ ਖਿੱਚੇ ਹੋਏ ਧਨੁਸ਼ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਤਾਂ ਤੁਸੀਂ ਉਹਨਾਂ ਨੂੰ ਪਿੱਠ ਮੋੜ ਦਿਓਗੇ।
13ਹੇ ਯਾਹਵੇਹ, ਤੂੰ ਆਪਣੀ ਤਾਕਤ ਵਿੱਚ ਉੱਚਾ ਹੈ;ਅਸੀਂ ਗਾਉਂਦੇ ਹੋਏ ਅਤੇ ਤੇਰੀ ਸ਼ਕਤੀ ਦਾ ਗੁਣਗਾਨ ਕਰਾਂਗੇ।

Biblica, Inc.

https://app.library.bible/content/38de522697cd8943