ਜ਼ਬੂਰਾਂ20

ਸੰਗੀਤ ਦੇ ਨਿਰਦੇਸ਼ਕ ਲਈ, ਦਾਵੀਦ ਦਾ ਇੱਕ ਜ਼ਬੂਰ।

1ਬਿਪਤਾ ਦੇ ਸਮੇਂ ਵਿੱਚ ਯਾਹਵੇਹ ਤੈਨੂੰ ਉੱਤਰ ਦੇਵੇ;ਯਾਕੋਬ ਦੇ ਪਰਮੇਸ਼ਵਰ ਦਾ ਨਾਮ ਤੇਰੀ ਰੱਖਿਆ ਕਰੇ।2ਉਹ ਪਵਿੱਤਰ ਸਥਾਨ ਤੋਂ ਤੈਨੂੰ ਸਹਾਇਤਾ ਭੇਜੇਅਤੇ ਸੀਯੋਨ ਤੋਂ ਤੈਨੂੰ ਸੰਭਾਲੇ।3ਉਹ ਤੇਰੀਆਂ ਸਾਰੀਆਂ ਬਲੀਆਂ ਨੂੰ ਯਾਦ ਰੱਖੇ ਅਤੇ ਤੇਰੀਆਂ ਹੋਮ ਦੀਆਂ ਭੇਟਾਂ ਨੂੰ ਸਵੀਕਾਰ ਕਰੇ।4ਉਹ ਤੇਰੇ ਦਿਲ ਦੀ ਇੱਛਾ ਅਨੁਸਾਰ ਤੈਨੂੰ ਦੇਵੇਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਨੂੰ ਸਫਲ ਕਰੇ।5ਅਸੀਂ ਤੇਰੀ ਜਿੱਤ ਦੀ ਖੁਸ਼ੀ ਵਿੱਚ ਜੈਕਾਰੇ ਮਾਰਾਂਗੇਅਤੇ ਆਪਣੇ ਪਰਮੇਸ਼ਵਰ ਦੇ ਨਾਮ ਵਿੱਚ ਆਪਣੇ ਝੰਡੇ ਖੜੇ ਕਰਾਂਗੇ।ਯਾਹਵੇਹ ਤੇਰੀਆਂ ਸਾਰੀਆਂ ਬੇਨਤੀਆਂ ਪੂਰੀਆਂ ਕਰੇ।
6ਹੁਣ ਮੈਂ ਇਹ ਜਾਣਦਾ ਹਾਂ:ਯਾਹਵੇਹ ਆਪਣੇ ਮਸਹ ਕੀਤੇ ਹੋਏ ਨੂੰ ਜਿੱਤ ਦਿੰਦਾ ਹੈ।ਉਹ ਉਸ ਨੂੰ ਆਪਣੇ ਸਵਰਗੀ ਅਸਥਾਨ ਤੋਂਆਪਣੇ ਸੱਜੇ ਹੱਥ ਦੀ ਜੇਤੂ ਸ਼ਕਤੀ ਨਾਲ ਉੱਤਰ ਦਿੰਦਾ ਹੈ।7ਕੋਈ ਰਥਾਂ ਉੱਤੇ ਅਤੇ ਕੋਈ ਘੋੜਿਆਂ ਉੱਤੇ ਭਰੋਸਾ ਰੱਖਦਾ ਹੈ,ਪਰ ਅਸੀਂ ਆਪਣੇ ਪਰਮੇਸ਼ਵਰ ਦੇ ਨਾਮ ਉੱਤੇ ਭਰੋਸਾ ਰੱਖਦੇ ਹਾਂ।8ਉਹ ਆਪਣੇ ਗੋਡਿਆਂ ਉੱਤੇ ਲਿਆਏ ਜਾਂਦੇ ਹਨ ਅਤੇ ਡਿੱਗਦੇ ਹਨ,ਪਰ ਅਸੀਂ ਉੱਠਦੇ ਹਾਂ ਅਤੇ ਮਜ਼ਬੂਤੀ ਨਾਲ ਖੜ੍ਹੇ ਹੁੰਦੇ ਹਾਂ।9ਯਾਹਵੇਹ, ਰਾਜੇ ਨੂੰ ਜਿੱਤ ਦਿੰਦਾ ਹੈ!ਜਦੋਂ ਅਸੀਂ ਪੁਕਾਰਦੇ ਹਾਂ ਤਾਂ ਉਹ ਸਾਨੂੰ ਉੱਤਰ ਦਿੰਦਾ ਹੈ!

Biblica, Inc.

https://app.library.bible/content/38de522697cd8943