ਜ਼ਬੂਰਾਂ19

ਸੰਗੀਤ ਦੇ ਨਿਰਦੇਸ਼ਕ ਲਈ, ਦਾਵੀਦ ਦਾ ਇੱਕ ਜ਼ਬੂਰ।

1ਅਕਾਸ਼ ਪਰਮੇਸ਼ਵਰ ਦੀ ਮਹਿਮਾ ਦਾ ਵਰਨਣ ਕਰਦੇ ਹਨ;ਅੰਬਰ ਉਸ ਦੇ ਹੱਥਾਂ ਦੇ ਕੰਮ ਬਾਰੇ ਦੱਸਦਾ ਹੈ।2ਦਿਨੋ ਦਿਨ ਉਹ ਬੋਲੀ ਬੋਲਦੇ ਹਨ;ਰਾਤ, ਰਾਤ ਨੂੰ ਉਹ ਗਿਆਨ ਪ੍ਰਗਟ ਕਰਦੀ ਹੈ।3ਉਹਨਾਂ ਦੀ ਨਾ ਕੋਈ ਬੋਲੀ, ਨਾ ਸ਼ਬਦ ਹਨ;ਨਾ ਉਹਨਾਂ ਦੀ ਕੋਈ ਆਵਾਜ਼ ਸੁਣਾਈ ਦਿੰਦੀ ਹੈ।4ਫਿਰ ਵੀ ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਗੂੰਜਦੀ ਹੈ,ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ।ਅਕਾਸ਼ ਵਿੱਚ ਪਰਮੇਸ਼ਵਰ ਨੇ ਸੂਰਜ ਲਈ ਇੱਕ ਤੰਬੂ ਖੜਾ ਕੀਤਾ ਹੋਇਆਂ ਹੈ।5ਇਹ ਇੱਕ ਲਾੜੇ ਵਾਂਗ ਹੈ ਜਿਵੇਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲਦਾ ਹੈ,ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।6ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ;ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।
7ਯਾਹਵੇਹ ਦੀ ਬਿਵਸਥਾ ਸੰਪੂਰਨ ਹੈ,ਆਤਮਾ ਨੂੰ ਤਾਜ਼ਗੀ ਦਿੰਦੀ ਹੈ।ਯਾਹਵੇਹ ਦੇ ਨਿਯਮ ਭਰੋਸੇਯੋਗ ਹਨ,ਉਹ ਭੋਲੇ ਨੂੰ ਬੁੱਧੀਮਾਨ ਬਣਾਉਂਦੀ ਹੈ।8ਯਾਹਵੇਹ ਦੇ ਹੁਕਮ ਸਹੀ ਹਨਜੋ ਦਿਲ ਨੂੰ ਆਨੰਦ ਦਿੰਦੇ ਹਨ।ਯਾਹਵੇਹ ਦੇ ਹੁਕਮ ਚਮਕਦਾਰ ਹਨ,ਉਹ ਅੱਖਾਂ ਨੂੰ ਰੌਸ਼ਨੀ ਦਿੰਦੇ ਹਨ।9ਯਾਹਵੇਹ ਦਾ ਡਰ ਪਵਿੱਤਰ ਹੈ,ਉਹ ਸਦਾ ਤੱਕ ਕਾਇਮ ਰਹਿੰਦਾ ਹੈ।ਯਾਹਵੇਹ ਦੇ ਫ਼ਰਮਾਨ ਪੱਕੇ ਹਨ,ਜੋ ਉਹ ਸਾਰੇ ਨਿਰੇ-ਪੁਰੇ ਧਰਮੀ ਹਨ।
10ਉਹ ਸੋਨੇ ਨਾਲੋਂ ਵਧੇਰੇ ਕੀਮਤੀ ਹਨ,ਸਗੋਂ ਸ਼ੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਨਭਾਉਂਦੇ ਹਨ;ਉਹ ਸ਼ਹਿਦ ਨਾਲੋਂ ਮਧੁਰ ਹਨ,ਸ਼ਹਿਦ ਦੇ ਛੱਤੇ ਨਾਲੋਂ ਵੀ ਕਿਤੇ ਮਿੱਠੇ ਹਨ। 11ਉਪਦੇਸ਼ ਦੁਆਰਾ ਤੇਰੇ ਸੇਵਕ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ;ਉਹਨਾਂ ਨੂੰ ਮੰਨਣ ਵਿੱਚ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ। 12ਪਰ ਕੌਣ ਆਪਣੀਆਂ ਗਲਤੀਆਂ ਨੂੰ ਪਛਾਣ ਸਕਦਾ ਹੈ?ਤੁਸੀਂ ਮੇਰੇ ਛੁਪੇ ਹੋਏ ਪਾਪਾਂ ਨੂੰ ਮਾਫ਼ ਕਰ ਦਿਓ।13ਆਪਣੇ ਸੇਵਕ ਨੂੰ ਵੀ ਹਠੀਲੇ ਪਾਪਾਂ ਤੋਂ ਬਚਾ ਕੇ ਰੱਖ;ਉਹ ਮੇਰੇ ਉੱਤੇ ਰਾਜ ਨਾ ਕਰ ਸਕਣ।ਤਦ ਹੀ ਮੈਂ ਨਿਰਦੋਸ਼ ਹੋ ਪਾਵਾਂਗਾਂ,ਅਤੇ ਵੱਡੇ ਅਪਰਾਧ ਤੋਂ ਨਿਰਦੋਸ਼ ਠਹਿਰਾਂਗਾ। 
14ਹੇ ਯਾਹਵੇਹ, ਤੁਸੀਂ ਹੀ ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ।ਹੇ ਮੇਰੇ ਯਾਹਵੇਹ, ਮੇਰੇ ਮੂੰਹ ਦੇ ਇਹ ਸ਼ਬਦ ਅਤੇ ਮੇਰੇ ਦਿਲ ਦਾ ਇਹ ਸਿਮਰਨ,ਤੇਰੇ ਲਈ ਪ੍ਰਸੰਨ ਹੋਵੋ।

Biblica, Inc.

https://app.library.bible/content/38de522697cd8943