ਜ਼ਬੂਰਾਂ1

1ਮੁਬਾਰਕ ਹੈ ਉਹ ਮਨੁੱਖਜੋ ਦੁਸ਼ਟਾਂ ਦੇ ਕਦਮਾਂ ਤੇ ਨਹੀਂ ਚਲਦਾ,ਨਾ ਹੀ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ,ਨਾ ਹੀ ਮਖੌਲ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠਦਾ ਹੈ,2ਪਰ ਉਹ ਜਿਹੜਾ ਯਾਹਵੇਹ ਦੀ ਬਿਵਸਥਾ ਵਿੱਚ ਖੁਸ਼ ਰਹਿੰਦਾ ਹੈ,ਅਤੇ ਜਿਸਦਾ ਧਿਆਨ ਉਸ ਦੀ ਬਿਵਸਥਾ ਉੱਤੇ ਦਿਨ-ਰਾਤ ਲੱਗਾ ਰਹਿੰਦਾ ਹੈ। 3ਉਹ ਮਨੁੱਖ ਤਾਂ ਉਸ ਦਰਖ਼ਤ ਦੇ ਵਰਗਾ ਹੈ, ਜੋ ਵਗਦੇ ਪਾਣੀਆਂ ਦੇ ਕਿਨਾਰੇ ਉੱਤੇ ਲਾਇਆ ਗਿਆ ਹੋਵੇ,ਜੋ ਆਪਣਾ ਫਲ ਰੁੱਤ ਅਨੁਸਾਰ ਦਿੰਦਾ ਹੈ,ਅਤੇ ਜਿਸ ਦੇ ਪੱਤੇ ਨਹੀਂ ਕੁਮਲਾਉਂਦੇ,ਜੋ ਕੁਝ ਉਹ ਕਰਦਾ ਹੈ ਸੋ ਸਫ਼ਲ ਹੋਵੇਗਾ। 
4ਦੁਸ਼ਟ ਇਸ ਤਰ੍ਹਾਂ ਦੇ ਨਹੀਂ ਹੁੰਦੇ!ਪਰ ਉਹ ਤੂੜੀ ਦੇ ਵਾਂਗ ਹੁੰਦੇ ਹਨਜਿਸ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ।5ਇਸ ਲਈ ਦੁਸ਼ਟ ਨਿਆਂ ਦੇ ਸਾਹਮਣੇ ਨਹੀਂ ਖਲੋ ਸਕੇਗਾਅਤੇ ਨਾ ਹੀ ਪਾਪੀ ਧਰਮੀ ਲੋਕਾਂ ਦੀ ਸਭਾ ਵਿੱਚ ਖਲੋ ਸਕਣਗੇ।
6ਕਿਉਂਕਿ ਯਾਹਵੇਹ ਧਰਮੀ ਲੋਕਾਂ ਦੇ ਮਾਰਗ ਉੱਤੇ ਨਜ਼ਰ ਰੱਖਦਾ ਹੈ,ਪਰ ਦੁਸ਼ਟਾਂ ਦਾ ਮਾਰਗ ਨਾਸ਼ ਵੱਲ ਜਾਂਦਾ ਹੈ। 

Biblica, Inc.

https://app.library.bible/content/38de522697cd8943