ਜ਼ਬੂਰਾਂ18
ਸੰਗੀਤ ਦੇ ਨਿਰਦੇਸ਼ਕ ਲਈ। ਯਾਹਵੇਹ ਦੇ ਸੇਵਕ ਦਾਵੀਦ ਦੀ ਰਚਨਾ। ਉਸਨੇ ਇਸ ਗੀਤ ਦੇ ਸ਼ਬਦਾਂ ਨੂੰ ਯਾਹਵੇਹ ਲਈ ਗਾਇਆ ਜਦੋਂ ਯਾਹਵੇਹ ਨੇ ਉਸਨੂੰ ਉਸਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਅਤੇ ਸ਼ਾਊਲ ਦੇ ਹੱਥੋਂ ਛੁਡਾਇਆ। ਉਸ ਨੇ ਕਿਹਾ:
1ਹੇ ਯਾਹਵੇਹ, ਤੂੰ ਜੋ ਮੇਰੀ ਤਾਕਤ ਹੈ, ਅਤੇ ਮੈਂ ਤੈਨੂੰ ਪਿਆਰ ਕਰਦਾ ਹਾਂ।2ਯਾਹਵੇਹ ਮੇਰੀ ਚੱਟਾਨ, ਮੇਰਾ ਛੁਡਾਉਣ ਵਾਲਾ ਹੈ ਅਤੇ ਮੇਰਾ ਮੁਕਤੀਦਾਤਾ ਹੈ;ਮੇਰਾ ਪਰਮੇਸ਼ਵਰ ਮੇਰੀ ਚੱਟਾਨ ਹੈ, ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,ਮੇਰੀ ਢਾਲ ਅਤੇ ਮੇਰੀ ਮੁਕਤੀ ਦਾ ਸਿੰਗ , ਅਤੇ ਮੇਰਾ ਗੜ੍ਹ ਹੈ।3ਮੈਂ ਯਾਹਵੇਹ ਨੂੰ ਪੁਕਾਰਿਆ, ਜੋ ਉਸਤਤ ਦੇ ਯੋਗ ਹੈ,ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਚਾਇਆ ਜਾਵਾਂਗਾ।4ਮੌਤ ਦੀਆਂ ਡੋਰੀਆਂ ਨੇ ਮੈਨੂੰ ਫਸਾ ਲਿਆ;ਵਿਨਾਸ਼ ਦੇ ਹੜ੍ਹਾ ਨੇ ਮੈਨੂੰ ਡਰਾਇਆ।5ਕਬਰ ਦੀਆਂ ਰੱਸੀਆਂ ਮੇਰੇ ਦੁਆਲੇ ਹੋਈਆਂ ਹਨ;ਮੌਤ ਦੇ ਫੰਦੇ ਮੇਰੇ ਚਾਰ-ਚੁਫੇਰੇ ਹਨ।6ਆਪਣੀ ਬਿਪਤਾ ਵਿੱਚ ਮੈਂ ਯਾਹਵੇਹ ਨੂੰ ਪੁਕਾਰਿਆ;ਮੈਂ ਮਦਦ ਲਈ ਆਪਣੇ ਪਰਮੇਸ਼ਵਰ ਨੂੰ ਦੁਹਾਈ ਦਿੱਤੀ।ਉਸ ਨੇ ਆਪਣੇ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ।ਮੇਰੀ ਪੁਕਾਰ ਉਸ ਦੇ ਅੱਗੇ, ਸਗੋਂ ਉਸਦੇ ਕੰਨਾਂ ਤੱਕ ਪਹੁੰਚੀ।7ਧਰਤੀ ਕੰਬ ਗਈ ਅਤੇ ਥਰ-ਥਰਾਈ,ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ;ਉਹ ਕੰਬ ਗਈਆਂ ਕਿਉਂਕਿ ਉਹ ਗੁੱਸੇ ਵਿੱਚ ਸੀ।8ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਉੱਠਿਆ;ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ,ਉਸ ਵਿੱਚੋਂ ਬਲਦੇ ਕੋਲੇ ਨਿਕਲੇ।9ਉਸਨੇ ਸਵਰਗ ਨੂੰ ਝੁਕਾਇਆ ਅਤੇ ਹੇਠਾਂ ਉੱਤਰ ਆਇਆ;ਅਤੇ ਉਸਦੇ ਪੈਰਾਂ ਹੇਠ ਕਾਲੇ ਬੱਦਲ ਸਨ।10ਉਹ ਕਰੂਬੀਆਂ ਉੱਤੇ ਸਵਾਰ ਹੋ ਕੇ ਉੱਡ ਗਿਆ;ਉਹ ਪੌਣ ਦੇ ਖੰਭਾ ਉੱਤੇ ਵੇਖਿਆ ਗਿਆ।11ਉਸ ਨੇ ਹਨੇਰੇ ਨੂੰ ਆਪਣਾ ਢੱਕਣ, ਆਪਣੇ ਆਲੇ-ਦੁਆਲੇ ਨੂੰ ਆਪਣੀ ਛੱਤ ਬਣਾਇਆ ਹੈ,ਅਕਾਸ਼ ਦੇ ਹਨੇਰੇ ਮੀਂਹ ਦੇ ਬੱਦਲਾਂ ਨੂੰ ਬਣਾਇਆ।12ਉਸ ਦੀ ਮੌਜੂਦਗੀ ਦੀ ਚਮਕ ਨਾਲ ਬੱਦਲ,ਗੜੇ ਅਤੇ ਬਿਜਲੀ ਦੀਆਂ ਲਪਟਾਂ ਵੱਧ ਰਹੀਆਂ ਸਨ।13ਯਾਹਵੇਹ ਸਵਰਗ ਤੋਂ ਗਰਜਿਆ;ਅੱਤ ਮਹਾਨ ਦੀ ਆਵਾਜ਼ ਗੂੰਜ ਉੱਠੀ। 14ਉਸਨੇ ਆਪਣੇ ਤੀਰ ਚਲਾਏ ਅਤੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ,ਬਿਜਲੀ ਦੀਆਂ ਵੱਡੀਆਂ ਲਿਸ਼ਕਾ ਨਾਲ ਉਸਨੇ ਉਹਨਾਂ ਨੂੰ ਉਲਝਾ ਦਿੱਤਾ।15ਹੇ ਯਾਹਵੇਹ, ਤੇਰੀ ਝਿੜਕ ਨਾਲਅਤੇ ਤੇਰੇ ਨਾਸਾਂ ਵਿੱਚੋਂ ਸਾਹ ਦੇ ਝੋਕੇ ਦੇ ਕਾਰਨਸਮੁੰਦਰ ਦੀਆਂ ਸਤਹ ਦਿੱਸਣ ਲੱਗ ਪਈਆਂਅਤੇ ਧਰਤੀ ਦੀਆਂ ਨੀਹਾਂ ਖੁੱਲ ਗਈਆ ਹਨ।16ਉਸ ਨੇ ਸਵਰਗ ਤੋਂ ਆਪਣਾ ਹੱਥ ਵਧਾ ਕੇ ਮੈਨੂੰ ਫੜ ਲਿਆ;ਉਸ ਨੇ ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢਿਆ।17ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਦੁਸ਼ਮਣ ਤੋਂ,ਮੇਰੇ ਨਾਲ ਘਿਣ ਕਰਨ ਵਾਲੇ ਅਤੇ ਜੋ ਮੇਰੇ ਤੋਂ ਬਹੁਤ ਬਲਵਾਨ ਸਨ, ਮੈਨੂੰ ਉਹਨਾਂ ਤੋਂ ਛੁਡਾਇਆ।18ਉਨ੍ਹਾਂ ਨੇ ਮੇਰੀ ਬਿਪਤਾ ਦੇ ਦਿਨ ਮੇਰਾ ਸਾਹਮਣਾ ਕੀਤਾ,ਪਰ ਯਾਹਵੇਹ ਮੇਰਾ ਸਹਾਰਾ ਸੀ।19ਉਸਨੇ ਮੈਨੂੰ ਇੱਕ ਵਿਸ਼ਾਲ ਜਗ੍ਹਾ ਵਿੱਚ ਪਹੁੰਚਾਇਆ;ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ।20ਯਾਹਵੇਹ ਨੇ ਮੇਰੇ ਨਾਲ ਮੇਰੀ ਧਾਰਮਿਕਤਾ ਦੇ ਅਨੁਸਾਰ ਵਿਹਾਰ ਕੀਤਾ ਹੈ;ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਉਸ ਨੇ ਮੈਨੂੰ ਇਨਾਮ ਦਿੱਤਾ ਹੈ।21ਕਿਉਂਕਿ ਮੈਂ ਯਾਹਵੇਹ ਦੇ ਮਾਰਗਾਂ ਦੀ ਪਾਲਣਾ ਕੀਤੀ ਹੈ;ਮੈਂ ਆਪਣੇ ਪਰਮੇਸ਼ਵਰ ਤੋਂ ਬੇਮੁੱਖ ਹੋਣ ਦਾ ਦੋਸ਼ੀ ਨਹੀਂ ਹੋਇਆ।22ਉਸਦੇ ਸਾਰੇ ਕਾਨੂੰਨ ਮੇਰੇ ਸਾਹਮਣੇ ਹਨ;ਮੈਂ ਉਹ ਦੇ ਹੁਕਮਾਂ ਤੋਂ ਮੂੰਹ ਨਹੀਂ ਮੋੜਿਆ।23ਮੈਂ ਉਸਦੇ ਅੱਗੇ ਨਿਰਦੋਸ਼ ਰਿਹਾ ਹਾਂਅਤੇ ਆਪਣੇ ਆਪ ਨੂੰ ਪਾਪ ਤੋਂ ਬਚਾਇਆ ਹੈ।24ਯਾਹਵੇਹ ਨੇ ਮੈਨੂੰ ਮੇਰੀ ਧਾਰਮਿਕਤਾ ਦੇ ਅਨੁਸਾਰ,ਅਤੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਫਲ ਦਿੱਤਾ ਹੈ।25ਵਫ਼ਾਦਾਰਾਂ ਲਈ ਤੂੰ ਆਪਣੇ ਆਪ ਨੂੰ ਵਫ਼ਾਦਾਰ ਦਿਖਾਉਂਦਾ ਹੈ,ਨਿਰਦੋਸ਼ਾਂ ਮਨੁੱਖਾਂ ਲਈ ਤੂੰ ਆਪਣੇ ਆਪ ਨੂੰ ਨਿਰਦੋਸ਼ ਦਿਖਾਉਂਦਾ ਹੈ,26ਸ਼ੁੱਧ ਲੋਕਾਂ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਦਿਖਾਉਂਦਾ ਹੈ,ਪਰ ਚਾਲਬਾਜ਼ਾਂ ਲਈ ਤੂੰ ਆਪਣੇ ਆਪ ਨੂੰ ਚਲਾਕ ਵਿਖਾਉਂਦਾ ਹੈ।27ਤੂੰ ਨਮਰ ਵਿਅਕਤੀ ਨੂੰ ਬਚਾਉਂਦਾ ਹੈਪਰ ਜਿਨ੍ਹਾਂ ਦੀਆਂ ਅੱਖਾਂ ਹੰਕਾਰੀ ਹਨ ਉਹਨਾਂ ਨੂੰ ਨੀਵਾਂ ਕਰਦਾ ਹੈ।28ਹੇ ਯਾਹਵੇਹ, ਤੂੰ ਮੇਰਾ ਦੀਵਾ ਬਲਦਾ ਹੋਇਆ ਰੱਖ;ਮੇਰੇ ਪਰਮੇਸ਼ਵਰ ਨੇ ਮੇਰੇ ਹਨੇਰੇ ਨੂੰ ਚਾਨਣ ਵਿੱਚ ਬਦਲ ਦਿੱਤਾ ਹੈ।29ਤੇਰੀ ਮਦਦ ਨਾਲ ਮੈਂ ਇੱਕ ਫੌਜ ਦੇ ਵਿਰੁੱਧ ਅੱਗੇ ਵਧ ਸਕਦਾ ਹਾਂ;ਆਪਣੇ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਇੱਕ ਕੰਧ ਨੂੰ ਟੱਪ ਸਕਦਾ ਹਾਂ।30ਜਿੱਥੋਂ ਤੱਕ ਪਰਮੇਸ਼ਵਰ ਦੀ ਗੱਲ ਹੈ, ਉਸਦਾ ਰਸਤਾ ਸੰਪੂਰਨ ਹੈ:ਯਾਹਵੇਹ ਦਾ ਬਚਨ ਤਾਇਆ ਹੋਇਆ ਹੈ;ਉਹ ਉਨ੍ਹਾਂ ਸਾਰਿਆਂ ਦੀ ਰੱਖਿਆ ਕਰਦਾ ਹੈ ਜੋ ਉਸ ਵਿੱਚ ਪਨਾਹ ਲੈਂਦੇ ਹਨ।31ਕਿਉਂਕਿ ਯਾਹਵੇਹ ਤੋਂ ਇਲਾਵਾ ਹੋਰ ਪਰਮੇਸ਼ਵਰ ਕੌਣ ਹੈ?ਅਤੇ ਸਾਡੇ ਪਰਮੇਸ਼ਵਰ ਤੋਂ ਬਿਨਾ ਹੋਰ ਕਿਹੜੀ ਚੱਟਾਨ ਹੈ?32ਇਹ ਪਰਮੇਸ਼ਵਰ ਹੈ ਜੋ ਮੈਨੂੰ ਮਜ਼ਬੂਤ ਕਰਦਾ ਹੈਅਤੇ ਉਹ ਮੇਰੇ ਰਾਹਾਂ ਨੂੰ ਸੁਰੱਖਿਅਤ ਰੱਖਦਾ ਹੈ।33ਉਹ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਾਂਗ ਬਣਾਉਂਦਾ ਹੈ;ਉਹ ਮੈਨੂੰ ਉਚਾਈਆਂ ਉੱਤੇ ਖੜ੍ਹਾ ਕਰਦਾ ਹੈ।34ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ;ਕਿ ਮੇਰੀਆਂ ਬਾਹਾਂ ਪਿੱਤਲ ਦੇ ਧਣੁੱਖਾ ਨੂੰ ਮੋੜ ਸਕਦੀਆਂ ਹਨ।35ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ,ਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।ਤੇਰੀ ਮਦਦ ਨੇ ਮੈਨੂੰ ਮਹਾਨ ਬਣਾਇਆ ਹੈ।36ਤੂੰ ਮੇਰੇ ਪੈਰਾਂ ਲਈ ਰਾਸਤਾ ਚੌੜਾ ਕਰਦਾ ਹੈ,ਤਾਂ ਜੋ ਮੇਰੇ ਪੈਰ ਨਾ ਤਿਲਕਣ।37ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ;ਮੈਂ ਉਦੋਂ ਤੱਕ ਪਿੱਛੇ ਨਹੀਂ ਹਟਿਆ ਜਦੋਂ ਤੱਕ ਉਹ ਨਾਸ ਨਾ ਹੋ ਗਏ।38ਮੈਂ ਉਨ੍ਹਾਂ ਨੂੰ ਕੁਚਲਿਆ ਤਾਂ ਜੋ ਉਹ ਉੱਠ ਨਾ ਸਕਣ;ਉਹ ਮੇਰੇ ਪੈਰਾਂ ਹੇਠ ਡਿੱਗ ਪਏ।39ਤੂੰ ਯੁੱਧ ਲਈ ਮੈਨੂੰ ਬਲ ਦਿੱਤਾ;ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਅੱਗੇ ਨੀਵਾਂ ਕੀਤਾ।40ਤੂੰ ਮੇਰੇ ਵੈਰੀਆਂ ਨੂੰ ਭਜਾਇਆ,ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ।41ਉਨ੍ਹਾਂ ਨੇ ਮਦਦ ਲਈ ਦੁਹਾਈ ਦਿੱਤੀ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀਉਹਨਾਂ ਨੇ ਯਾਹਵੇਹ ਦੀ ਵੀ ਦੁਹਾਈ ਦਿੱਤੀ, ਪਰ ਉਸਨੇ ਜਵਾਬ ਨਹੀਂ ਦਿੱਤਾ।42ਮੈਂ ਉਨ੍ਹਾਂ ਨੂੰ ਹਵਾ ਦੀ ਧੂੜ ਵਾਂਗ ਹਰਾਇਆ;ਮੈਂ ਉਨ੍ਹਾਂ ਨੂੰ ਗਲੀਆਂ ਵਿੱਚ ਚਿੱਕੜ ਵਾਂਗੂੰ ਮਿੱਧਿਆ।43ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ ਹੈ;ਤੂੰ ਮੈਨੂੰ ਕੌਮਾਂ ਦਾ ਮੁਖੀ ਬਣਾਇਆ ਹੈ।ਉਹ ਲੋਕ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ ਹੁਣ ਮੇਰੀ ਸੇਵਾ ਕਰਦੇ ਹਨ,44ਪਰਦੇਸੀ ਮੇਰੇ ਸਾਹਮਣੇ ਝੁਕਦੇ ਹਨ;ਜਿਵੇਂ ਹੀ ਉਹ ਮੇਰੇ ਬਾਰੇ ਸੁਣਦੇ ਹਨ, ਉਹ ਮੇਰਾ ਕਹਿਣਾ ਮੰਨਦੇ ਹਨ।45ਉਹ ਸਾਰੇ ਦਿਲ ਹਾਰ ਜਾਂਦੇ ਹਨ;ਉਹ ਆਪਣੇ ਗੜ੍ਹਾਂ ਤੋਂ ਕੰਬਦੇ ਹੋਏ ਆਉਂਦੇ ਹਨ।46ਯਾਹਵੇਹ ਜੀਉਂਦਾ ਹੈ! ਮੇਰੀ ਚੱਟਾਨ ਦੀ ਵਡਿਆਈ ਹੋਵੇ!ਮੇਰਾ ਮੁਕਤੀਦਾਤਾ ਪਰਮੇਸ਼ਵਰ ਉੱਚਾ ਰਹੇ!47ਉਹ ਹੀ ਪਰਮੇਸ਼ਵਰ ਹੈ ਜੋ ਮੇਰਾ ਬਦਲਾ ਲੈਂਦਾ ਹੈ,ਜੋ ਕੌਮਾਂ ਨੂੰ ਮੇਰੇ ਅਧੀਨ ਕਰ ਦਿੱਤਾ ਹੈ,48ਜੋ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਉਂਦਾ ਹੈ।ਤੂੰ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਉੱਚਾ ਕੀਤਾ ਹੈ;ਤੂੰ ਮੈਨੂੰ ਇੱਕ ਜ਼ਾਲਮ ਆਦਮੀ ਤੋਂ ਬਚਾਇਆ।49ਇਸ ਲਈ, ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ;ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।50ਉਹ ਆਪਣੇ ਰਾਜੇ ਨੂੰ ਵੱਡੀਆਂ ਜਿੱਤਾਂ ਦਿੰਦਾ ਹੈ;ਉਹ ਆਪਣੇ ਮਸਹ ਕੀਤੇ ਹੋਏ ਉੱਤੇ,ਅਰਥਾਤ ਦਾਵੀਦ ਅਤੇ ਉਸਦੀ ਅੰਸ ਉੱਤੇ ਸਦਾ ਤੱਕ ਕਿਰਪਾ ਕਰਦਾ ਹੈ।Biblica, Inc.