ਜ਼ਬੂਰਾਂ17
ਦਾਵੀਦ ਦੀ ਇੱਕ ਪ੍ਰਾਰਥਨਾ।
1ਹੇ ਯਾਹਵੇਹ, ਮੇਰੀ ਸੁਣੋ, ਮੇਰੀ ਬੇਨਤੀ ਸਹੀ ਹੈ;ਮੇਰੀ ਪੁਕਾਰ ਸੁਣੋ।ਮੇਰੀ ਪ੍ਰਾਰਥਨਾ ਸੁਣੋਇਹ ਧੋਖੇਬਾਜ਼ ਬੁੱਲ੍ਹਾਂ ਤੋਂ ਨਹੀਂ ਨਿਕਲਦੀ।2ਮੇਰਾ ਨਿਆਂ ਤੁਹਾਡੇ ਵੱਲੋਂ ਹੋਵੇ;ਸਿਰਫ ਤੁਹਾਡੀਆਂ ਅੱਖਾਂ ਹੀ ਸੱਚ ਨੂੰ ਦੇਖ ਸਕਦੀਆ ਹਨ।3ਭਾਵੇਂ ਤੁਸੀਂ ਮੇਰੇ ਦਿਲ ਦੀ ਜਾਂਚ ਕਰੋ,ਭਾਵੇਂ ਤੁਸੀਂ ਮੈਨੂੰ ਰਾਤ ਨੂੰ ਪਰਖਿਆ ਅਤੇ ਮੈਨੂੰ ਜਾਂਚਿਆ ਹੈ,ਤੁਸੀਂ ਦੇਖੋਗੇ ਕਿ ਮੈਂ ਕੋਈ ਬੁਰਾਈ ਦੀ ਯੋਜਨਾ ਨਹੀਂ ਬਣਾਈ ਹੈ।ਮੇਰੇ ਮੂੰਹ ਨੇ ਉਲੰਘਣਾ ਨਹੀਂ ਕੀਤੀ।4ਭਾਵੇਂ ਲੋਕਾਂ ਨੇ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ,ਮੈਂ ਆਪਣੇ ਆਪ ਨੂੰ ਹਿੰਸਕ ਰਾਹਾਂ ਤੋਂ ਬਚਾਇਆ ਹੈਜੋ ਤੁਹਾਡੇ ਬੁੱਲ੍ਹਾਂ ਨੇ ਹੁਕਮ ਦਿੱਤਾ ਹੈ।5ਮੇਰੇ ਕਦਮਾਂ ਨੇ ਤੇਰੇ ਰਾਹਾਂ ਨੂੰ ਫੜ ਲਿਆ ਹੈ;ਮੇਰੇ ਪੈਰ ਨੂੰ ਠੋਕਰ ਨਹੀਂ ਲੱਗੀ।6ਹੇ ਮੇਰੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਕਿਉਂਕਿ ਤੂੰ ਮੈਨੂੰ ਉੱਤਰ ਦੇਵੇਗਾ।ਮੇਰੇ ਵੱਲ ਕੰਨ ਲਗਾ ਅਤੇ ਮੇਰੀ ਪ੍ਰਾਰਥਨਾ ਸੁਣ।7ਮੈਨੂੰ ਆਪਣੇ ਮਹਾਨ ਪਿਆਰ ਦੇ ਅਚੰਭੇ ਕੰਮ ਦਿਖਾ,ਤੁਸੀਂ ਆਪਣੇ ਸੱਜੇ ਹੱਥ ਨਾਲ ਉਹਨਾਂ ਬਚਾਉ,ਜਿਹੜੇ ਆਪਣੇ ਦੁਸ਼ਮਣਾਂ ਤੋਂ ਤੇਰੀ ਸ਼ਰਨ ਲੈਂਦੇ ਹਨ।8ਮੈਨੂੰ ਆਪਣੀ ਅੱਖ ਦੀ ਕਾਕੀ ਵਾਂਗ ਰੱਖੋ;ਮੈਨੂੰ ਆਪਣੇ ਖੰਭਾਂ ਦੇ ਪਰਛਾਵੇਂ ਹੇਠ ਛੁਪਾ ਲੈ9ਉਹਨਾਂ ਦੁਸ਼ਟਾਂ ਤੋਂ ਜਿਹੜੇ ਮੈਨੂੰ ਤਬਾਹ ਕਰਨ ਲਈ ਤਿਆਰ ਹਨ,ਮੇਰੇ ਘਾਤਕ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰਦੇ ਹਨ।10ਉਹ ਆਪਣੇ ਬੇਰਹਿਮ ਦਿਲਾਂ ਨੂੰ ਬੰਦ ਕਰ ਲੈਂਦੇ ਹਨ,ਅਤੇ ਉਹਨਾਂ ਦੇ ਮੂੰਹ ਹੰਕਾਰ ਨਾਲ ਬੋਲਦੇ ਹਨ।11ਉਹਨਾਂ ਨੇ ਮੇਰਾ ਪਿੱਛਾ ਕੀਤਾ ਹੈ, ਉਹਨਾਂ ਨੇ ਹੁਣ ਮੈਨੂੰ ਘੇਰ ਲਿਆ ਹੈ,ਅੱਖਾਂ ਨਾਲ ਚੌਕਸ ਹੋ ਕੇ, ਮੈਨੂੰ ਜ਼ਮੀਨ ਉੱਤੇ ਸੁੱਟਣ ਲਈ।12ਉਹ ਸ਼ਿਕਾਰ ਲਈ ਭੁੱਖੇ ਸ਼ੇਰ ਵਰਗੇ ਹਨ,ਇੱਕ ਬੱਬਰ ਸ਼ੇਰ ਵਾਂਗੂ ਜਿਹੜਾ ਘਾਤ ਵਿੱਚ ਬੈਠਾ ਹੈ।13ਹੇ ਯਾਹਵੇਹ, ਉੱਠ, ਉਹਨਾਂ ਦਾ ਸਾਹਮਣਾ ਕਰ, ਉਹਨਾਂ ਨੂੰ ਹੇਠਾਂ ਲਿਆ;ਆਪਣੀ ਤਲਵਾਰ ਨਾਲ ਮੈਨੂੰ ਦੁਸ਼ਟਾਂ ਤੋਂ ਬਚਾ।14ਯਾਹਵੇਹ, ਆਪਣੇ ਹੱਥ ਨਾਲ ਮੈਨੂੰ ਅਜਿਹੇ ਲੋਕਾਂ ਤੋਂ ਬਚਾਓ,ਇਸ ਸੰਸਾਰ ਦੇ ਲੋਕਾਂ ਤੋਂ ਜਿਨ੍ਹਾਂ ਦਾ ਫਲ ਇਸ ਜੀਵਨ ਵਿੱਚ ਹੈ।ਜੋ ਕੁਝ ਤੁਸੀਂ ਦੁਸ਼ਟਾਂ ਲਈ ਜਮ੍ਹਾਂ ਕੀਤਾ ਹੈ ਉਹ ਉਹਨਾਂ ਦੇ ਢਿੱਡ ਭਰ ਦੇਵੇ।ਹੋ ਸਕਦਾ ਹੈ ਕਿ ਉਹਨਾਂ ਦੇ ਬੱਚੇ ਇਸ ਤੇ ਆਪਣੇ ਆਪ ਨੂੰ ਖਾਈ ਜਾਣ,ਅਤੇ ਉਹਨਾਂ ਦੇ ਛੋਟੇ ਬੱਚਿਆਂ ਲਈ ਬਚਿਆ ਹੋਇਆ ਹੋਵੇ।15ਮੇਰੇ ਲਈ, ਮੈਂ ਸਹੀ ਠਹਿਰਾਇਆ ਜਾਵਾਂਗਾ ਅਤੇ ਤੁਹਾਡਾ ਚਿਹਰਾ ਦੇਖਾਂਗਾ;ਜਦੋਂ ਮੈਂ ਜਾਗ ਜਾਵਾਂਗਾ, ਮੈਂ ਤੇਰਾ ਸਰੂਪ ਦੇਖ ਕੇ ਰੱਜ ਜਾਵਾਂਗਾ।Biblica, Inc.