ਜ਼ਬੂਰਾਂ16

ਦਾਵੀਦ ਦਾ ਮਿਕਤਾਮ ਗੀਤ ਰਚਨਾ।

1ਹੇ ਮੇਰੇ ਪਰਮੇਸ਼ਵਰ, ਮੇਰੀ ਰੱਖਿਆ ਕਰ,ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।
2ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਯਾਹਵੇਹ ਹੈ;ਤੇਰੇ ਤੋਂ ਬਿਨ੍ਹਾਂ ਮੇਰੇ ਲਈ ਕੋਈ ਵੀ ਚੀਜ਼ ਚੰਗੀ ਨਹੀਂ ਹੈ।”3ਮੈਂ ਉਹਨਾਂ ਪਵਿੱਤਰ ਲੋਕਾਂ ਬਾਰੇ ਆਖਦਾ ਹਾਂ, ਜੋ ਧਰਤੀ ਉੱਤੇ ਹਨ,“ਉਹ ਨੇਕ ਹਨ ਜਿਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੁੰਦੀ ਹੈ।”4ਜਿਹੜੇ ਹੋਰ ਦੇਵਤਿਆਂ ਦੇ ਮਗਰ ਭੱਜਦੇ ਹਨ, ਉਹ ਹੋਰ ਵੀ ਦੁੱਖ ਭੋਗਣਗੇ।ਮੈਂ ਇਹੋ ਜਿਹੇ ਦੇਵਤਿਆਂ ਲਈ ਲਹੂ ਦੀਆਂ ਭੇਟਾਂ ਨਹੀਂ ਡੋਲ੍ਹਾਂਗਾ, ਨਾ ਮੈਂ ਆਪਣੇ ਬੁੱਲ੍ਹਾਂ ਉੱਤੇ ਉਹਨਾਂ ਦੇ ਨਾਮ ਲਵਾਂਗਾ।
5ਹੇ ਯਾਹਵੇਹ, ਕੇਵਲ ਤੂੰ ਹੀ ਮੇਰੀ ਵਿਰਾਸਤ ਅਤੇ ਮੇਰੇ ਪਿਆਲਾ ਦਾ ਭਾਗ ਹੈ;ਤੂੰ ਮੇਰੀ ਸੁਰੱਖਿਆ ਕਰਦਾ ਹੈ।6ਸੀਮਾ ਰੇਖਾਵਾਂ ਮੇਰੇ ਲਈ ਸੁਹਾਵਣੇ ਸਥਾਨਾਂ ਵਿੱਚ ਡਿੱਗ ਗਈਆਂ ਹਨ;ਯਕੀਨਨ ਮੇਰੇ ਕੋਲ ਇੱਕ ਅਨੰਦਦਾਇਕ ਵਿਰਸਾ ਹੈ।7ਮੈਂ ਯਾਹਵੇਹ ਦੀ ਮਹਿਮਾ ਕਰਾਂਗਾ, ਜੋ ਮੈਨੂੰ ਸਲਾਹ ਦਿੰਦਾ ਹੈ;ਰਾਤ ਨੂੰ ਵੀ ਮੇਰਾ ਦਿਲ ਮੈਨੂੰ ਸਿਖਾਉਂਦਾ ਹੈ।8ਮੈਂ ਆਪਣੀ ਨਿਗਾਹ ਸਦਾ ਯਾਹਵੇਹ ਉੱਤੇ ਰੱਖਦਾ ਹਾਂ।ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।
9ਇਸ ਲਈ ਮੇਰਾ ਦਿਲ ਖੁਸ਼ ਹੋਇਆ ਅਤੇ ਮੇਰੀ ਜੀਭ ਅਨੰਦ ਹੋਈ।ਮੇਰਾ ਸਰੀਰ ਵੀ ਸੁਰੱਖਿਅਤ ਰਹੇਗਾ,10ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾਅਤੇ ਨਾ ਹੀ ਤੂੰ ਆਪਣੇ ਵਫ਼ਾਦਾਰ ਪੁਰਖ ਨੂੰ ਸੜਨ ਦੇਵੇਂਗਾ।11ਤੂੰ ਮੈਨੂੰ ਜ਼ਿੰਦਗੀ ਦਾ ਰਸਤਾ ਦੱਸਦਾ ਹੈ;ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਆਨੰਦ ਨਾਲ ਭਰ ਦੇਵੇਗਾ,ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ।

Biblica, Inc.

https://app.library.bible/content/38de522697cd8943